Breaking News

ਆਪਣੀ ਸੁੰਦਰਤਾ ਦੇ ਨਾਲ ਬਹੁਤ ਪ੍ਰਸਿੱਧ ਹੈ ਗੋਆ ਸ਼ਹਿਰ ਦਾ ਇਹ ਮਸ਼ਹੂਰ ਸ਼ਿਵ ਮੰਦਿਰ

ਭਾਰਤ ਵਿਚ ਮੰਦਿਰਾਂ ਵਿਚ ਗੁਰੂ ਦੇਸ਼ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ, ਇੱਥੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਸੰਖਿਆ ਸਭ ਤੋਂ ਜਿਆਦਾ ਹੈ, ਇਸ ਵਜ੍ਹਾ ਨਾਲ ਇੱਥੋਂ ਦੀਆਂ ਗਲੀਆਂ-ਗਲੀਆਂ ਵਿਚ ਤੁਹਾਨੂੰ ਕਈ ਮੰਦਿਰ ਦੇਖਣ ਨੂੰ ਮਿਲ ਜਾਣਗੇ |ਭਗਵਾਨ ਸ਼ੰਕਰ ਨੂੰ ਹਿੰਦੂ ਧਰਮ ਵਿਚ ਸਭ ਤੋਂ ਮਹੱਤਵਪੂਰਨ ਦੇਵਤਾ ਮੰਨਿਆਂ ਜਾਂਦਾ ਹੈ |ਪੂਰੇ ਦੇਸ਼ ਵਿਚ ਭਗਵਾਨ ਸ਼ਿਵ ਦੇ ਕਈ ਮੰਦਿਰ ਹਨ |ਕਈ ਮੰਦਿਰਾਂ ਤਾਂ ਇੰਨੇਂ ਜਿਆਦਾ ਪ੍ਰਸਿੱਧ ਹਨ ਕਿ ਉਹਨਾਂ ਨੂੰ ਦੇਖਣ ਦੇ ਲਈ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ |ਕੇਲਵ ਇਨਾਂ ਹੀ ਨਹੀਂ ਭਗਵਾਨ ਸ਼ਿਵ ਦੇ ਕਈ ਮੰਦਿਰ ਤਾਂ ਬਹੁਤ ਹੀ ਪੁਰਾਣੇ ਹਨ ਜੋ ਕਿ ਅੱਜ ਵੀ ਖੁੱਲੇ ਹਨ ਅਤੇ ਲੋਕ ਉਹਨਾਂ ਵਿਚ ਦੂਰੋਂ-ਦੂਰੋਂ ਮੱਥਾ ਟੇਕਣ ਦੇ ਲਈ ਆਉਂਦੇ ਹਨ ਅਤੇ ਇਹਨਾਂ ਮੰਦਿਰਾਂ ਵਿਚ ਦੱਸਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਦੀ ਬਹੁਤ ਹੀ ਸ਼ਕਤੀ ਵੱਸੀ ਹੋਈ ਹੈ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ |

ਕਈ ਮੰਦਿਰਾਂ ਦੇ ਬਾਰੇ ਇਤਿਹਾਸਿਕ ਕਹਾਣੀਆਂ ਵੀ ਪ੍ਰਸਿੱਧ ਹਨ |ਭਾਰਤ ਤੋਂ ਇਲਾਵਾ ਜਿੰਨਾਂ-ਜਿੰਨਾਂ ਦੇਸ਼ਾ ਵਿਚ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਹਨ, ਉੱਥੇ ਤੁਹਾਨੂੰ ਭਗਵਾਨ ਸ਼ਿਵ ਦਾ ਮੰਦਿਰ ਦੇਖਣ ਨੂੰ ਮਿਲ ਜਾਵੇਗਾ |ਭਾਰਤ ਤੋਂ ਇਲਾਵਾ ਕੁੱਝ ਹੋਰ ਦੱਖਣੀ ਏਸ਼ਿਆਈ ਦੇਸ਼ਾਂ ਵਿਚ ਭਗਵਾਨ ਸਿਵ ਦੇ ਬਹੁਤ ਹੀ ਪੁਰਾਣੇ ਮੰਦਿਰ ਹਨ |ਭਾਰਤ ਦਾ ਅਜਿਹਾ ਕੋਈ ਕੋਨਾ ਨਹੀਂ ਹੋਵੇਗਾ ਜਿੱਥੇ ਤੁਹਾਨੂੰ ਮੰਦਿਰ ਦੇਖਣ ਨੂੰ ਨਾ ਮਿਲੇ |ਕੁੱਝ ਮੰਦਿਰ ਆਪਣੀ ਬਨਾਵਟ ਦੀ ਵਜ੍ਹਾ ਨਾਲ ਵੀ ਪ੍ਰਸਿੱਧ ਹੁੰਦੇ ਹਨ |ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ਿਵ ਮੰਦਿਰ ਦੇ ਬਾਰੇ ਦੱਸਣ ਜਾ ਰਹੇ ਹਾਂ |ਮੰਗੇਸ਼ ਭਗਵਾਨ ਸ਼ਿਵ ਦਾ ਹੀ ਇੱਕ ਰੂਪ ਹੈ ਜੋ ਗੌੜ ਸਾਰਸਵਤ ਬ੍ਰਾਹਮਣਾ ਦੇ ਰੂਪ ਵਿਚ ਪੂਜੇ ਜਾਂਦੇ ਹਨ |ਉਹਨਾਂ ਦੇ ਇੱਕ ਮੰਦਿਰ ਗੋਆ ਵਿਚ ਮੰਗੇਸ਼ੀ ਦੇ ਨਾਮ ਨਾਲ ਕਾਫੀ ਪ੍ਰਸਿੱਧ ਹੈ |ਇੱਥੇ ਭਗਵਾਨ ਸ਼ਿਵਲਿੰਗ ਦੇ ਰੂਪ ਵਿਚ ਸਥਾਪਿਤ ਕਿਤੇ ਗਏ ਹਨ |ਗੋਆ ਜੋ ਆਪਣੇ ਖੂਬਸੂਰਤ ਸਮੁੰਦਰ ਤੱਟਾਂ ਅਤੇ ਚਰਚਾ ਦੇ ਲਈ ਜਾਣਿਆਂ ਜਾਂਦਾ ਹੈ, ਉੱਥੋਂ ਦੇ ਇੱਕ ਪ੍ਰਸਿੱਧ ਸ਼ਿਵ ਮੰਦਿਰ ਦਾ ਹੋਣਾ ਕਾਫੀ ਹੈਰਾਨੀਜਨਕ ਲੱਗਦਾ ਹੈ |

ਇਹ ਪ੍ਰਸਿੱਧ ਸ਼ਿਵ ਮੰਦਿਰ ਗੋਆ ਦੀ ਰਾਜਧਾਨੀ ਪਣਜੀ ਤੋਂ ਲਗਪਗ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ |ਇਸ ਮੰਦਿਰ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ 18ਵੀ ਸ਼ਤਾਬਦੀ ਵਿਚ ਬਣਾਇਆ ਗਿਆ ਸੀ |ਇਹ ਮੰਦਿਰ ਸ਼ਤਾਦੁਰਗਾ ਸ਼ੈਲੀ ਵਿਚ ਬਣਾਇਆ ਗਿਆ ਹੈ| ਇਸ ਮੰਦਿਰ ਦੇ ਕੋਲ ਇੱਕ ਪਾਣੀ ਦਾ ਕੁੰਡ ਵੀ ਹੈ |ਮੰਦਿਰ ਦੇ ਸਭ ਸਤੰਭ ਪੱਥਰ ਦੇ ਬਣੇ ਹੋਏ ਹਨ ਅਤੇ ਇਹਨਾਂ ਦੇ ਵਿਚ ਇੱਕ ਦੀਪਸਤਮਮ ਵੀ ਬਣਾਇਆ ਗਿਆ ਹੈ |ਇਸ ਮੰਦਿਰ ਵਿਚ ਹਰ ਸੋਮਵਾਰ ਨੂੰ ਇੱਕ ਮਹਾਂਆਰਤੀ ਦਾ ਆਯੋਜਨ ਕੀਤਾ ਜਾਂਦਾ ਹੈ |ਸੋਮਵਾਰ ਦੇ ਦਿਨ ਪਾਲਕੀ ਤੇ ਪ੍ਰਤਿਮਾ ਦੀ ਯਾਤਰਾ ਵੀ ਕੱਢੀ ਜਾਂਦੀ ਹੈ |ਮਾਘ ਦੇ ਮਹੀਨੇ ਵਿਚ ਇੱਥੇ ਪੂਰਾ ਪ੍ਰੋਗਰਾਮ ਕੀਤਾ ਜਾਂਦਾ ਹੈ |ਮੰਗੇਸ਼ੀ ਮੰਦਿਰ ਆਪਣੀ ਵਸਤੁਕਲਾ ਦੇ ਲਈ ਵੀ ਪ੍ਰਸਿੱਧ ਹੈ |ਇਹ ਗੋਆ ਦਾ ਇੱਕ ਪ੍ਰਸਿੱਧ ਮੰਦਿਰ ਹੈ |

About admin

Check Also

ਜੇਕਰ ਘੁੰਮਣ ਬਾਰੇ ਸੋਚ ਰਹੇ ਹੋ ਤਾਂ ਜਾਓ ਭਾਰਤ ਦੀਆਂ ਇਹਨਾਂ ਸਸਤੀਆਂ ਅਤੇ ਖੂਬਸੂਰਤ ਜਗ੍ਹਾ ਉੱਪਰ

ਘੁੰਮਣ ਫਿਰਨ ਦਾ ਡੀਲ ਕਿਸਦਾ ਨਹੀਂ ਕਰਦਾ |ਹਰ ਕੋਈ ਚਾਹੁੰਦਾ ਹੈ ਕਿ ਉਹ ਘੁੰਮੇ ਫਿਰੇ, …

error: Content is protected !!