Breaking News

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ ਹੁੰਦਾ ਸੀ। ਇੱਕ ਦਿਨ ਜਦੋ ਉਹ ਪਾਣੀ ਵੇਚ ਰਿਹਾ ਸੀ ਤਾ ਟਰੇਨ ਵਿਚ ਬੈਠੇ ਇਕ ਸੇਠ ਨੇ ਉਸਨੂੰ ਆਵਾਜ਼ ਦਿੱਤੀ ਅਤੇ ਕੋਲ ਆਉਣ ਨੂੰ ਕਿਹਾ। ਮੁੰਡਾ ਦੌੜ ਕੇ ਸੇਠ ਕੋਲ ਆਇਆ। ਮੁੰਡੇ ਨੇ ਪਾਣੀ ਦੀ ਬੋਤਲ ਸੇਠ ਵੱਲ ਕੀਤੀ ਤਾ ਸੇਠ ਨੇ ਪੁੱਛਿਆ ਕਿੰਨੇ ਪੈਸੇ ਮੁੰਡੇ ਨੇ ਕਿਹਾ 10 ਰੁਪਏ ਦੀ ਇੱਕ ਬੋਤਲ ਸੇਠ ਨੇ ਉਸਨੂੰ ਕਿਹਾ 7 ਰੁਪਏ ਵਿਚ ਦੇ ਦੇਵੇਗਾ ਕੀ ? ਸੇਠ ਦੀ ਗੱਲ ਸੁਣ ਕੇ ਮੁੰਡਾ ਹਲਕਾ ਜਿਹਾ ਹੱਸਿਆ ਅਤੇ ਪਾਣੀ ਦੀ ਬੋਤਲ ਲੈ ਕੇ ਅੱਗੇ ਵੱਧ ਗਿਆ। ਸੇਠ ਦੇ ਕੋਲ ਇੱਕ ਸੰਤ ਬੈਠਾ ਸੀ ਉਹਨਾਂ ਇਹ ਪੂਰੀ ਘਟਨਾ ਦੇਖੀ। ਉਹਨਾਂ ਦੇ ਮਨ ਵਿਚ ਆਇਆ ਕਿ ਮੁੰਡਾ ਹੱਸ ਕਿਉਂ ਰਿਹਾ ਹੈ ਇਸਦੇ ਪਿੱਛੇ ਕੀ ਕਾਰਨ ਹੈ ਜਰੂਰ ਕੋਈ ਭੇਦ ਵਾਲੀ ਗੱਲ ਹੈ।

ਮਹਾਤਮਾ ਟਰੇਨ ਵਿੱਚੋ ਉਤਰ ਕੇ ਉਸ ਪਾਣੀ ਵੇਚਣ ਵਾਲੇ ਮੁੰਡੇ ਦੇ ਪਿੱਛੇ ਪਿੱਛੇ ਗਿਆ। ਥੋੜੀ ਦੂਰ ਜਾ ਕੇ ਉਹਨਾਂ ਮੁੰਡੇ ਨੂੰ ਰੋਕਿਆ ਅਤੇ ਕਿਹਾ ਸੇਠ ਨੇ ਜਦ ਪਾਣੀ ਦਾ ਮੋਲ ਭਾਵ ਕੀਤਾ ਤਾ ਤੂੰ ਹੱਸਿਆ ਕਿਉਂ ਸੀ ?ਉਹ ਮੁੰਡਾ ਬੋਲਿਆ ਮਹਾਰਾਜ ਮੈਨੂੰ ਹਾਸਾ ਇਸ ਲਈ ਆਇਆ ਕਿ ਸੇਠ ਨੂੰ ਪਿਆਸ ਤਾ ਲੱਗੀ ਹੀ ਨਹੀਂ ਸੀ ਉਹ ਤਾ ਕੇਵਲ ਬੋਤਲ ਦਾ ਰੇਟ ਪੁੱਛ ਰਹੇ ਸੀ। ਮਹਾਰਾਜ ਨੇ ਪੁੱਛਿਆ ਮੁੰਡੇ ਤੈਨੂੰ ਅਜਿਹਾ ਕਿਉਂ ਲੱਗਾ ਕਿ ਸੇਠ ਜੀ ਨੂੰ ਪਿਆਸ ਨਹੀਂ ਲੱਗੀ ਸੀ ? ਮੁੰਡੇ ਨੇ ਜਵਾਬ ਦਿੱਤਾ ਮਹਾਰਾਜ ਜਿਸਨੂੰ ਅਸਲ ਵਿਚ ਪਿਆਸ ਲੱਗੀ ਉਹ ਕਦੇ ਪਾਣੀ ਦਾ ਰੇਟ ਨਹੀਂ ਪੁੱਛਦਾ। ਉਹ ਤਾ ਬੋਤਲ ਲੈ ਕੇ ਪਹਿਲਾ ਪਾਣੀ ਪੀਂਦਾ ਹੈ ਫਿਰ ਬਾਅਦ ਵਿਚ ਪੁੱਛਦਾ ਹੈ ਕਿੰਨੇ ਪੈਸੇ ਦੇਣੇ ਹਨ ? ਪਹਿਲਾ ਕੀਮਤ ਪੁੱਛਣ ਦਾ ਅਰਥ ਹੋਇਆ ਕਿ ਪਿਆਸ ਲੱਗੀ ਹੀ ਨਹੀਂ ਹੈ। ਸੰਤ ਨੂੰ ਵੀ ਮੁੰਡੇ ਦੀ ਗੱਲ ਸਮਝ ਆ ਗਈ ਅਤੇ ਉਹ ਦੁਬਾਰਾ ਜਾ ਕੇ ਟਰੇਨ ਵਿਚ ਬੈਠ ਗਿਆ।

ਹਰ ਵਿਅਕਤੀ ਜੀਵਨ ਵਿਚ ਕੁਝ ਨਾ ਕੁਝ ਪਾਉਣਾ ਚਹੁੰਦਾ ਸੀ। ਕੁਝ ਲੋਕ ਹੁੰਦੇ ਹਨ ਜੋ ਬਿਨਾ ਤਰਕ ਦੇ ਆਪਣੇ ਟੀਚੇ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਉਸਨੂੰ ਪਾ ਕੇ ਹੀ ਦਮ ਲੈਂਦੇ ਹਨ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਹਰ ਚੀਜ ਵਿਚ ਕਮੀ ਕਢਦੇ ਰਹਿੰਦੇ ਹਨ ਜਾ ਸੋਚ ਵਿਚਾਰ ਵਿਚ ਹੀ ਉਲਝੇ ਰਹਿੰਦੇ ਹਨ। ਅਸਲ ਵਿਚ ਉਹ ਟੀਚੇ ਨੂੰ ਪਾਉਣਾ ਹੀ ਨਹੀਂ ਚਹੁੰਦੇ ਉਹ ਸਿਰਫ ਗੱਲਾਂ ਵਿਚ ਹੀ ਉਝਲ ਕੇ ਰਹਿ ਜਾਂਦੇ ਹਨ।

About admin

Check Also

ਦੇਖੋ ਕਿਵੇਂ ਭੱਜਿਆ ਰਾਮ ਰਹੀਮ ਜੇਲ੍ਹ ਵਿੱਚੋਂ….

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਮਸ਼ਹੂਰ ਬਾਬਾ ਤੇ ਠੱਗ ਰਾਮ ਰਹੀਮ ਜੇਲ ਚੋਂ ਫਰਾਰ …

error: Content is protected !!