Breaking News

ਇਸ ਬਾਲੀਵੁਡ ਸਟਾਰ ਦੇ ਖਾਤੇ ‘ਚ ਨਹੀਂ ਹੈ ਇੱਕ ਵੀ ਪੈਸਾ, ਕਰੀਨਾ ਵੀ ਸੁਣ ਕੇ ਹੋਈ ਹੈਰਾਨ

ਅਰਬਾਜ਼ ਖਾਨ ਇਨ੍ਹਾਂ ਦਿਨੀਂ ਖਾਸ ਚਰਚਾ ਵਿੱਚ ਹਨ। ਕਾਰਨ ਹੈ ਕਿ ਉਨ੍ਹਾਂ ਦਾ ਨਵਾਂ ਸੈਲੀਬ੍ਰੇਟੀ ਸ਼ੋਅ ‘ ਪਿੰਚ’। ਉਨ੍ਹਾਂ ਦੇ ਇਸ ਸ਼ੋਅ ਵਿੱਚ ਕਰੀਨਾ ਕਪੂਰ ਖਾਨ ਨੇ ਸਭ ਤੋਂ ਪਹਿਲਾਂ ਦਸਤਕ ਦਿੱਤੀ। ਸ਼ੋਅ ਦੇ ਦੌਰਾਨ ਕਰੀਨਾ ਨੇ ਅਰਬਾਜ਼ ਖਾਨ ਦੇ ਬੈਂਕ ਬੈਲੇਂਸ ਤੇ ਮਜ਼ਾਕ ਉਡਾਉਣ ਵਾਲ ਟ੍ਰੋਲਰ ਦਾ ਵੀ ਜਿਕਰ ਕੀਤਾ। ਦੱਸ ਦੇਈਏ ਕਿ ਟ੍ਰੋਲਰ ਨੇ ਦਾਅਵਾ ਕੀਤਾ ਸੀ ਕਿ ਅਰਬਾਜ਼ ਖਾਨ ਦਾ ਬੈਂਕ ਅਕਾਊਂਟ ਖਾਲੀ ਹੋ ਗਿਆ ਹੈ।

ਟਵੀਟ ਵਿੱਚ ਲਿਖਿਆ ‘ ਖਬਰਾਂ ਅਨੁਸਾਰ ਠਾਣੇ ਪੁਲਿਸ ਨੇ ਅਰਬਾਜ਼ ਖਾਨ ਦੀ ਬੈਂਕ ਸਟੇਟਮੈਂਟ ਦੇਖਣ ਤੋਂ ਬਾਅਦ ਉਸ ਨਾਲ ਜੁੜੀ ਜਾਂਚ ਤੇ ਰੋਕ ਲਗਾ ਦਿੱਤੀ ਹੈ। ਕਾਨਸਟੇਬਲ ਨੇ ਅਰਬਾਜ਼ ਖਾਨ ਨੂੰ ਇੱਕ ਬੀੜੀ ਦੇ ਨਾਲ 100 ਰੁਪਏ ਦਿੱਤੇ ਅਤੇ ਬੈਂਕ ਵਿੱਚ ਮਿਨਿਮਮ ਬੈਂਲਸ ਬਣਾਏ ਰੱਖਣ ਦੀ ਗੱਲ ਕਹੀ’।

ੳੁੱਥੇ ਅਰਬਾਜ਼ ਖਾਨ ਵੀ ਇਸ ਤੇ ਹੱਸਦੇ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਅਕਾਊਂਟ ਵਿੱਚ ਅਸਲ ਵਿੱਚ ਕੋਈ ਪੈਸਾ ਨਹੀਂ ਹੈ ਪਰ ਕਰੀਨਾ ਨੇ ਵੀ ਅਰਬਾਜ਼ ਦੀ ਇਸ ਗੱਲ ਦਾ ਵਿਸ਼ਵਾਸ ਨਹੀਂ ਕੀਤਾ।ਕਰੀਨਾ ਨੇ ਕਿਹਾ ਕਿ ਤੁਸੀਂ ਦੋ ਸੁਪਰਹਿੱਟ ਫਿਲਮਾਂ ਬਣਾਈਆਂ ਹਨ ਅਜਿਹਾ ਨਹੀਂ ਹੋ ਸਕਦਾ, ਦੱਸ ਦੇਈਏ ਅਰਬਾਜ਼ ਖਾਨ ਨੇ ਸੱਟਾ ਲਗਾਉਣ ਵਾਲੀ ਗੱਲ ਨੂੰ ਕਬੂਲਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਵਿੱਚ 3 ਕਰੋੜ ਰੁਪਏ ਹਾਰੇ ਹਨ। ਠਾਣੇ ਪੁਲਿਸ ਨੇ ਅਦਾਕਾਰ ਦਾ ਬਿਆਨ ਵੀ ਦਰਜ ਕੀਤਾ ਸੀ।

ਦੱਸ ਦੇਈਏ ਕਿ ਅਰਬਾਜ਼ ਖਾਨ ਅਦਾਕਾਰੀ ਤੋਂ ਜਿਆਦਾ ਫਿਲਮ ਪ੍ਰੋਡਿਊਸਿੰਗ ਦੇ ਵੱਲ ਜਿਆਦਾ ਧਿਆਨ ਦੇ ਰਹੇ ਹਨ। ਉਹ ਫਿਲਮ ਦਬੰਗ ਦੇ ਲਈ ਪੈਸਾ ਲਗਾ ਚੁੱਕੇ ਹਨ, ਹੁਣ ਫਿਲਮ ਦਾ ਤੀਜਾ ਪਾਰਟ ਵੀ ਉਹ ਹੀ ਦੇਖ ਰਹੇ ਹਨ।ਹਾਲ ਹੀ ਵਿੱਚ ਅਰਬਾਜ਼ ਖਾਨ ਨੇ ਆਪਣੇ ਨਵੇਂ ਸ਼ੋਅ ਨੂੰ ਲੈ ਕੇ ਮੀਡੀਆ ਦੇ ਨਾਲ ਖਾਸ ਗੱਲਬਾਤ ਕੀਤੀ ਅਤੇ ਇਸ ਸ਼ੋਅ ਨਾਲ ਜੁੜੁ ਕਈ ਰਾਜ਼ ਖੋਲੇ।

ਅਰਬਾਜ਼ ਖਾਨ ਨੇ ਕਿਹਾ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਤੋਂ ਦੁੱਖੀ ਹਾਂ , ਇਸ ਸ਼ੋਅ ਦਾ ਫਾਰਮੇਟ ਹੀ ਇਹ ਹੈ ਕਿ ਸੋਸ਼ਲ ਮੀਡੀਆ ਤੇ ਜਦੋਂ ਕੁੱਝ ਲੋਕ ਸਿਤਾਰਿਆਂ ਨੂੰ ਭੱਦੇ ਕਮੈਂਟ ਅਤੇ ਸਵਾਲ ਕਰਦੇ ਹਨ ਤਾਂ ਉਨ੍ਹਾਂ ਸਿਤਾਰਿਆਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ।

ਅਰਬਾਜ਼ ਨੇ ਇਸ ਦੌਰਾਨ ਸਨੀ ਲਿਓਨੀ ਦੇ ਨਾਲ ਹੋਏ ਸ਼ੂਟ ਨੂੰ ਲੈ ਕੇ ਵੀ ਗੱਲਬਾਤ ਕੀਤੀ।

ਅਰਬਾਜ਼ ਨੇ ਕਿਹਾ ਕਿ ਜਦੋਂ ਅਸੀਂ ਸਨੀ ਲਿਓਨੀ ਦੇ ਨਾਲ ਸ਼ੂਟ ਕਰ ਰਹੇ ਤਾਂ ਅਸੀਂ ਉਸ ਨਾਲ ਯੂਜ਼ਰਜ਼ ਦੁਆਰਾ ਕੀਤੇ ਗਏ ਕਈ ਸਵਾਲ ਪੁੱਛੇ’ ਇਸ ਵਿੱਚ ਇੱਕ ਯੂਜ਼ਰ ਨੇ ਇਨ੍ਹਾਂ ਭੱਦਾ ਸਵਾਲ ਪੋਸਟ ਕੀਤਾ ਸੀ ਕਿ ਜਿਸ ਨੂੰ ਸੁਣ ਕੇ ਸਨੀ ਲਿਓਨੀ ਰੋ ਪਈ ਸੀ’।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!