Thursday , September 29 2022
Breaking News

ਇਸ ਵੀਰ ਨੂੰ ਦਿਲੋ ਸਲਾਮ ਆ ਜਿਸ ਨੇ ਤੇਜਾਬ ਪੀੜਤ ਕੁੜੀ ਨਾਲ ਵਿਆਹ ਕਰਵਾਇਆ, ਇਸ ਵੀਰ ਦੀ ਸੋਚ ਨੂੰ ਸ਼ੇਅਰ ਜਰੂਰ ਕਰੋ ਜੀ

ਵੈਸੇ ਅੱਜ ਕੱਲ ਦੇਖਿਆ ਜਾਵੇ ਤਾਂ ਲੋਕ ਆਪਣੇ ਆਪ ਵਿਚ ਵੀ ਹੀ ਰਹਿੰਦੇ ਹਨ ਅਤੇ ਹਰ ਕੋਈ ਘਰੇ ਬੈਠੇ ਆਪਣੀ ਹੀ ਪ੍ਰਧਾਨਗੀ ਚਲਾਉਂਦਾ ਹੈ |ਪਰ ਦੁਨੀਆਂ ਵਿਚ ਅਜਿਹੇ ਘੱਟ ਹੀ ਸੂਰਮੇ ਹੁੰਦੇ ਹਨ ਜੋ ਇੱਕ ਅਜਿਹਾ ਇਤਿਹਾਸ ਰਚ ਦਿੰਦੇ ਹਨ ਜਿਸਨੂੰ ਰਚਨ ਲਈ ਹਿੱਕ ਵਿਚ ਨਹੀਂ ਦਿਲ ਵਿਚ ਜੋਰ ਹੋਣਾ ਚਾਹੀਦਾ ਹੈ |ਹਿੱਕਾਂ ਤੇ ਥਾਪੜਾ ਮਾਰ ਕੇ ਮੈ ਸੂਰਮਾ ਮੈ ਸੂਰਮਾ ਜਿਨਾ ਮਰਜੀ ਕਰੀ ਜਾਓ ਪਰ ਅਸਲ ਸੂਰਮਾ ਤਾਂ ਉਹ ਹੁੰਦਾ ਹੈ ਜੋ ਔਖੇ ਵੇਲੇ ਮੈਦਾਨ ਵਿਚ ਖੜ੍ਹਦਾ ਹੈ ਜੋ ਇੱਕ ਇਸਤਰੀ ਨੂੰ ਆਪਣੀ ਧੀ-ਭੈਣ ਸਮਝ ਕੇ ਉਸਨੂੰ ਚੰਗੀ ਨਜਰ ਨਾਲ ਤੱਕਦਾ ਹੈ ਪਰ ਅੱਜ ਕੱਲ ਦੇ ਸਮੇਂ ਵਿਚ ਅਜਿਹੇ ਬਹੁਤ ਹੀ ਘੱਟ ਦੇਖੇ ਗਏ ਹਨ ਜੋ ਅਜਿਹਾ ਕਰਦੇ ਹਨ ਅਤੇ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ |

ਅੱਜ ਤੱਕ ਅਸੀਂ ਬਹੁਤ ਸਾਰੇ ਲੋਕ ਅਜਿਹੇ ਦੇਖੇ ਹਨ ਜੋ ਆਪਣਾ ਹੀ ਮਤਲਬ ਕੱਢਦੇ ਹਨ ਅਤੇ ਦੂਸਰੇ ਨੂੰ ਬਾਅਦ ਵਿਚ ਪੁੱਛਦੇ ਵੀ ਨਹੀਂ |ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਪਰ ਇਹਨਾਂ ਧੀਆਂ ਦੇ ਵਿਚ ਜੇਕਰ ਕੋਈ ਬੱਝ ਹੋਵੇ ਤਾਂ ਲੋਕ ਇਹਨਾਂ ਤੋਂ ਮੂੰਹ ਫੇਰ ਲੈਂਦੇ ਹਨ ਜਿਸ ਕਰਕੇ ਇਹ ਵਿਚਾਰੀਆਂ ਕਦੇ ਤਾਂ ਦਾਜ ਦੀ ਬਲੀ ਚੜ੍ਹਦੀਆਂ ਹਨ ਅਤੇ ਕਈ ਵਾਰ ਕੁੱਝ ਖਾ ਕੇ ਮਰ ਜਾਂਦੀਆਂ ਹਨ |ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਸਨੇ ਅਜਿਹਾ ਕੰਮ ਕਰ ਦਿੱਤਾ ਜੋ ਅੱਜ ਤੱਕ ਦੁਨੀਆਂ ਵਿਚ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ |ਇਸ ਵੀਰ ਨੇ ਇੱਕ ਤੇਜ਼ਾਬ ਪੀੜਤ ਭੈਣ ਨਾਲ ਵਿਆਹ ਰਚਾਇਆ |

ਮੇਰੇ ਵੱਰਗੇ ਛੱਤੀ ਫਿਰਦੇ ਆ Facebook ਤੇ ਫੜ ਮਾਰਦੇ ਪਰ ਅਸਲ ਦਲੇਰੀ ਦਾ ਸਬੂਤ ਆਹ ਆ,Ground level ਤੇ ਸਲੂਟ ਹੈ ਵੀਰ ਤੈਨੂੰ ਜਾਣਦਾ ਤਾਂ ਨਹੀਂ ਮੈ ਪਰ ਸਚੀ ਸਲੂਟ ਹੈ |ਪੰਜਾਬ ਸਰਕਾਰ ਵਲੋਂ ਸੂਬੇ ਵਿਚ ਤੇਜਾਬ ਪੀਡ਼੍ਹਤ ਮਹਿਲਾਵਾਂ ਨੂੰ ਹਰ ਪੱਧਰ ‘ਤੇ ਮੱਦਦ ਮੁਹੱਈਆ ਕਰਵਾਉਣ ਲਈ ਯੋਜਨਾ ਉਲੀਕੀ ਗਈ ਹੈ ਅਤੇ ਸੂਬਾ ਸਰਕਾਰ ਵਲੋਂ ਔਰਤਾਂ ਨਾਲ ਸਬੰਧਤ ਵਿਭਿੰਨ ਸਕੀਮਾਂ ਨੂੰ ਪੇਂਡੂ ਪੱਧਰ ਤੱਕ ਯਕੀਨੀ ਤੌਰ ‘ਤੇ ਪਹੁੰਚਾਈਆ ਜਾਵੇਗਾ ਜਿਸ ਨਾਲ ਔਰਤਾਂ ਦੇ ਅਧਿਕਾਰਾਂ ਅਤੇ ਸਮਾਜਿਕ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਸਕੇ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ, ਵਿਸ਼ੇਸ ਤੌਰ ਤੇ ਵਿਆਹੁਣ ਯੋਗ ਉਮਰ ਦੀਆਂ ਮਹਿਲਾਵਾਂ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਤੇਜ਼ਾਬ ਹਮਲੇ ਦੀਆਂ ਘਿਣੋਨਿਆਂ ਘਟਨਾਵਾਂ ਸਾਹਮਣੇ ਆਈਆਂ ਹਨ ।ਜੋ ਸਾਡੇ ਸੱਭਿਅਕ ਸਮਾਜ ਲਈ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹਨਾਂ ਘਟਨਾਵਾਂ ਵਿਚ ਸਾਡੀਆਂ ਧੀਆਂ ਭੈਣਾਂ ਪੀੜ੍ਹਤ ਹੋਈਆਂ ਜਿੰਨਾਂ ਨਾਲ ਅੱਜ ਦਾ ਵਿਆਹ ਕਰਨਾ ਤਾਂ ਦੂਰ ਦੀ ਗੱਲ ਉਹਨਾਂ ਨਾਲ ਕੋਈ ਗੱਲ ਕਰਕੇ ਵੀ ਨਹੀਂ ਰਾਜੀ |ਇਸ ਕਰਕੇ ਇਸ ਵੀਰ ਨੇ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ ਕਿ ਇੱਕ ਤੇਜਾਬ ਪੀੜ੍ਹਤ ਨਾਲ ਵਿਆਹ ਕਰਵਾਇਆ ਹੈ ਕਿਉਂਕਿ ਅੱਜ-ਕੱਲ ਦੇ ਨੌਜਵਾਨ ਇਹੋ ਜਿਹੀਆਂ ਭੈਣਾਂ ਨਾਲ ਬਹੁਤ ਘੱਟ ਵਿਆਹ ਕਰਵਾਉਂਦੇ ਹਨ ਜਿਸ ਕਰਕੇ ਉਹਨਾਂ ਨੂੰ ਸਾਰੀ ਜ਼ਿੰਦਗੀ ਆਪਣੇ ਬਾਬਲ ਦੇ ਸਿਰ ਤੇ ਬੋਝ ਬਣ ਕੇ ਰਹਿਣਾ ਪੈਂਦਾ ਹੈ |ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!