ਰਾਜਸਥਾਨ ਦੇ ਉਦੈਪੁਰ ਵਿਚ ਈਸ਼ਾ ਅੰਬਾਨੀ ਦਾ ਵਿਆਹ ਸਮਾਗਮ ਚੱਲ ਰਿਹਾ ਹੈ. ਮਹਿੰਦੀ ਅਤੇ ਹਲਦੀ ਤੋਂ ਪਹਿਲਾਂ ਇੱਕ ਸ਼ਾਨਦਾਰ ਸੰਗੀਤਕ ਨਾਈਟ ਰੱਖੀ ਗਈ ਸੀ. ਜਿਸ ਦੇ ਵਿਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਦੇ ਬਹੁਤ ਸਾਰੇ ਸਿਤਾਰੇ ਮੌਜੂਦ ਸਨ. ਇਹਨਾਂ ਵਿਚੋਂ ਇੱਕ ਸੀ ਅਮਰੀਕੀ ਪੌਪ ਸਟਾਰ ਬੀਔਨਸ ਸੀ. ਬੀਔਨਸ ਇੱਕ ਵਿਸ਼ੇਸ਼ ਪਰਫੌਰਮੰਸ ਲਈ ਇੱਥੇ ਆਈ ਸੀ.

ਬੀਔਨਸ ਐਤਵਾਰ ਨੂੰ ਇੱਥੇ ਪੁੱਜੇ ਅਤੇ ਆਪਣੀ ਪਰਫੌਰਮੰਸ ਰਾਹੀਂ ਇਸ ਪੂਰੇ ਮਾਹੌਲ ‘ਚ ਜਾਨ ਪਾ ਦਿੱਤੀ. ਆਪਣੀ ਪਰਫੌਰਮੰਸ ਤੋਂ ਬਾਅਦ, ਉਸਨੇ Instagram ਤੇ ਫ਼ੋਟੋਆਂ ਸਾਂਝੀਆਂ ਕੀਤੀਆਂ.

ਇਹਨਾਂ ਤਸਵੀਰਾਂ ਤੋਂ ਇਲਾਵਾ, ਬੀਔਨਸ ਨੇ ਆਪਣੇ ਇਨਰਜੇਟਿਕ ਪਰਫੌਰਮੰਸ ਦੀ ਇੱਕ ਛੋਟੀ ਕਲਿੱਪ ਵੀ ਸਾਂਝੀ ਕੀਤੀ ਹੈ.

ਉਦੈਪੁਰ ਵਿਚ ਸਾਰੇ ਬੀਔਨਸ ਦੇ ਸ਼ਾਨਦਾਰ ਲੁੱਕ ਨੂੰ ਦੇਖ ਕੇ ਹੈਰਾਨ ਸਨ. ਕਿਉਂਕਿ ਪੱਛਮੀ ਲੁੱਕ ਵਿੱਚ ਇੱਕ ਦੇਸੀ ਤੜਕਾ ਵੀ ਸੀ. ਇਹ ਦੇਸੀ ਛੋਹ ਮੱਥੇ ਤੇ ਲਾਏ ਹੋਏ ਟੀਕੇ ਤੋਂ ਆਇਆ.

ਬੀਔਨਸ ਨੇ ਆਪਣੇ ਕੱਪੜਿਆਂ ਨਾਲ ਗਹਿਣਿਆਂ ਦਾ ਜੋ ਤਾਲਮੇਲ ਬਿਠਾਇਆ ਸੀ ਉਹ ਬੇਹੱਦ ਸੁੰਦਰ ਸੀ. ‘ਹਾਈ ਲਿਸਟ’ ਵਾਲਾ ਉਨ੍ਹਾਂ ਦਾ ਪਹਿਰਾਵਾ ਕਈ ਡਿਜ਼ਾਈਨਰ ਨੂੰ ਪ੍ਰੇਰਤ ਕਰ ਸਕਦਾ ਹੈ.

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ