ਦੇਸ਼ ਦੇ ਫੇਮ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤੁਰਥ ਦਾ ਵਿਆਹ ਆਖਿਰਕਾਰ ਹੋ ਹੀ ਗਿਆ।

ਦੋਨਾਂ ਨੇ 12 ਦਸੰਬਰ ਨੂੰ ਜਲੰਧਰ ‘ਚ ਪੂਰੇ ਪਰਿਵਾਰ ਅਤੇ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ।

ਕਪਿਲ ਨੇ ਆਪਣੇ ਵਿਆਹ ‘ਚ ਖੂਬ ਮਸਤੀ ਕੀਤੀ ਅਤੇ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਖੂਬ ਭੰਗੜਾ ਵੀ ਪਾਇਆ।

ਕਪਿਲ ਅਤੇ ਗਿੰਨੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ, ਜਿਨ੍ਹਾਂ ‘ਚ ਕਪਿਲ ਲਾੜੇ ਦੇ ਲਿਬਾਸ ਅਤੇ ਗਿੰਨੀ ਲਾੜੀ ਦੇ ਅੰਦਾਜ਼ ‘ਚ ਖੂਬ ਜਚ ਰਹੇ ਹਨ।

ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚਲ ਰਹੀਆਂ ਸੀ।

ਕਪਿਲ ਆਪਣੇ ਫੈਨਸ ਨੂੰ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਪੂਰੀ ਜਾਣਕਾਰੀ ਦਿੰਦੇ ਰਹੇ ਹਨ।

ਵਿਆਹ ਤੋਂ ਬਾਅਦ ਹੁਣ ਕਪਿਲ ਦੇ ਵਿਆਹ ਦੀ ਰਿਸੈਪਸ਼ਨ 14 ਦਸੰਬਰ ਨੂੰ ਅੰਮ੍ਰਿਤਸਰ ‘ਚ ਅਤੇ ਦੂਜੀ ਰਿਸੈਪਸ਼ਨ ਮੁੰਬਈ ‘ਚ ਹੋਣੀ ਹੈ।

ਇਸ ਦੇ ਨਾਲ ਹੀ ਕਪਿਲ ਜਲਦੀ ਹੀ ਆਪਣੇ ਟੀਵੀ ਸ਼ੋਅ ‘ਦ ਕਪਿਲ ਸ਼ਰਮਾ’ ਸ਼ੋਅ ਦੀ ਸ਼ੂਟਿੰਗ ਵੀ ਸ਼ੁਰੂ ਕਰ ਦੇਣਗੇ।

ਇਨ੍ਹਾਂ ਦੋਨਾਂ ਦੇ ਵਿਆਹ ‘ਚ ਪਾਲੀਵੁੱਡ ਦੇ ਕਈ ਸਟਾਰਸ ਦੇ ਨਾਲ ਟੀਵੀ ਜਗਤ ਦੀ ਕਈ ਹਸਤੀਆਂ ਵੀ ਸ਼ਾਮਲ ਹੋਇਆਂ ਸੀ।

1

2



6

7


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ