ਤਾਜ ਮਹਿਲ ਦੁਨੀਆਂ ਦੇ ਸੱਤ ਅਜੂਬਿਆਂ ਵਿਚੋਂ ਇੱਕ ਹੈ |ਇਹ ਆਪਣੀ ਸੁੰਦਰਤਾ ਅਤੇ ਸ਼ਾਹ ਜਹਾਂ-ਮੁਮਤਾਜ ਦੀ ਪ੍ਰੇਮ ਕਹਾਣੀ ਦੇ ਲਈ ਪੂਰੀ ਦੁਨੀਆਂ ਵਿਚ ਪ੍ਰਸਿੱਧ ਹੈ |ਜਿੰਨਾਂ ਇਹ ਆਪਣੀ ਸੁੰਦਰਤਾ ਦੇ ਲਈ ਪ੍ਰਸਿੱਧ ਹੈ ਉਸ ਤੋਂ ਵੀ ਕਈ ਜਿਆਦਾ ਇਹ ਆਪਣੇ ਪਿੱਛੇ ਛੁਪਾਏ ਗਏ ਰਾਜਾਂ ਦੇ ਲਈ ਬਦਨਾਮ ਹੈ |ਪਿੱਛਲੇ ਕੁੱਝ ਸਾਲਾਂ ਤੋਂ ਇਹ ਇੱਕ ਵਿਵਾਦ ਵਿਚ ਬਣਿਆਂ ਹੋਇਆ ਹੈ ਕਿ ਦੁਨੀਆਂ ਦਾ ਇਹ ਅਜੂਬਾ ਤਾਜ ਮਹਿਲ ਹੈ ਜਾਂ ਤੇਜੋ ਮਹਿਲ |ਦਰਾਸਲ ਤਾਜ ਮਹੋਲ ਦੇ ਤੈਖਾਨ ਵਿਚ ਕੁੱਲ 22 ਕਮਰੇ ਹਨ |ਇਹ ਤਹਖਾਨੇ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਬੰਦ ਪਏ ਹਨ |ਆਖ਼ਿਰ ਕੀ ਹੈ ਇਸ ਤੈਖਾਨਿਆਂ ਦਾ ਰਾਜ ਅਤੇ ਇਹ ਤੈਖਾਨੇ ਬੰਦ ਕਿਉਂ ਪਏ ਹਨ |ਆਓ ਜਾਣਦੇ ਹਾਂ | ਵਿਗਿਆਨ ਅਨੁਸਾਰ ਅਜਿਹਾ ਮੰਨਿਆਂ ਜਾਂਦਾ ਹੈ ਕਿ ਤਾਜ ਮਹਿਲ ਦੇ ਬੇਸਮੈਂਟ ਵਿਚ ਕਮਰੇ ਬਣੇ ਹੋਏ ਹਨ |ਜੇਕਰ ਕਾਰਬਨਡਾਈਆਕਸਾਇਡ ਦੀ ਮਾਤਰਾ ਜਿਆਦਾ ਹੋਵੇਗੀ ਤਾਂ ਉਹ ਕੈਲਸ਼ੀਅਮ ਕਾਰਬੋਨੇਟ ਵਿਚ ਬਦਲ ਜਾਣਗੇ |ਕਾਰਬਨਡਾਈਆਕਸਾਇਡ ਇਹਨਾਂ ਮਾਰਬਲਸ ਨੂੰ ਪਾਊਡਰ ਦਾ ਰੂਪ ਦੇਣ ਲੱਗਦਾ ਹੈ ਜਿਸਦੇ ਕਾਰਨ ਦੀਵਾਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |ਦੀਵਾਰਾਂ ਨੂੰ ਨੁਕਸਾਨ ਨਾ ਪਹੁੰਚੇ ਇਸ ਲਈ ਇਹਨਾਂ ਤੈਖਾਨਿਆਂ ਨੂੰ ਬੰਦ ਕੀਤਾ ਗਿਆ ਹੈ |ਇੱਥੇ ਲੋਕਾਂ ਦੇ ਆਉਣ ਤੇ ਵੀ ਸਖਤ ਮਨ੍ਹਾਹੀ ਹੈ |
ਕੁੱਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਮੁਮਤਾਜ ਮਹਿਲ ਦਾ ਸਰੀਰ ਅੱਜ ਵੀ ਤੈਖਾਨੇ ਵਿਚ ਉਸ ਹਾਲਤ ਵਿਚ ਹੀ ਦਫਨ ਹੈ ਜਿਵੇਂ ਕਿ ਉਹ ਮਰਨ ਤੋਂ ਪਹਿਲਾਂ ਸੀ |ਕਹਿੰਦੇ ਹਨ ਕਿ ਮੁਮਤਾਜ ਮਹਿਲ ਦੇ ਸਰੀਰ ਨੂੰ ਯੂਨਾਨੀ ਤਕਨੀਕ ਦੇ ਅਨੁਸਾਰ ਰੱਖਿਆ ਜਾ ਰਿਹਾ ਹੈ |ਇਸ ਤਕਨੀਕ ਦਾ ਇਸਤੇਮਾਲ ਇਸ ਲਈ ਕੀਤਾ ਗਿਆ ਸੀ ਕਿਉਂਕਿ ਇਸਲਾਮ ਧਰਮ ਵਿਚ ਮੌਤ ਤੋਂ ਬਾਅਦ ਸਰੀਰ ਨੂੰ ਕੱਟਣਾ ਜਾਂ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਜਖਮ ਪਹੁੰਚਾਉਣਾ ਧਰਮ ਦੇ ਖਿਲਾਫ਼ ਅਤੇ ਪ੍ਰਤੀਬੰਧਿਤ ਹੁੰਦਾ ਹੈ |ਮੁਮਤਾਜ ਮਹਿਲ ਦੀ ਮੌਤ ਹੋਣ ਤੋਂ ਬਾਅਦ ਉਸਦੇ ਸਰੀਰ ਨੂੰ ਟੀਨ ਦੇ ਇੱਕ ਸੰਦੂਕ ਵਿਚ ਵਿਚ ਅਜਿਹੀਆਂ ਜੜ੍ਹੀ-ਬੂਟੀਆਂ ਦੇ ਨਾਲ ਰੱਖਿਆ ਗਿਆ ਹੈ ਜੋ ਮਾਸ ਨੂੰ ਸੜ੍ਹਣ ਤੋਂ ਰੋਕਦੀਆਂ ਹਨ |1934 ਵਿਚ ਦਿੱਲੀ ਦੇ ਇੱਕ ਨਿਵਾਸੀ ਨੇ ਦੀਵਾਰ ਤੇ ਬਣੇ ਇੱਕ ਛੇਦ ਦੇ ਜਰੀਏ ਤਾਜ ਮਹਿਲ ਦੇ ਤੈਖਾਨੇ ਦੇ ਅੰਦਰ ਮੌਜੂਦ ਇੱਕ ਕਮਰੇ ਵਿਚ ਝਾਤੀ ਮਾਰੀ, ਉਸਨੇ ਦੇਖਿਆ ਕਿ ਉਹ ਕਮਰਾ ਸਤੰਭਾ ਨਾਲ ਬਣਿਆਂ ਇੱਕ ਬਹੁਤ ਵੱਡਾ ਹਾਲ ਸੀ ਅਤੇ ਉਹ ਸਤੰਭ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨਾਲ ਭਰਿਆ ਪਿਆ ਸੀ |
ਉਸ ਵਿਅਕਤੀ ਨੇ ਉਸ ਹਾਲ ਵਿਚ ਭਗਵਾਨ ਸ਼ਿਵ ਦੀ ਇੱਕ ਮੂਰਤੀ ਵੀ ਦੇਖੀ |ਉਸ ਵਿਅਕਤੀ ਦੇ ਅਨੁਸਾਰ ਕਮਰੇ ਵਿਚ ਰੌਸ਼ਨਦਾਨੀਆਂ ਬਣੀਆਂ ਹੋਈਆਂ ਹਨ ਜੋ ਆਮ ਤੌਰ ਤੇ ਵੱਡੇ ਹਿੰਦੂ ਮੰਦਿਰਾਂ ਵਿਚ ਦੇਖਣ ਨੂੰ ਮਿਲਦੀਆਂ ਹਨ |ਉਹਨਾਂ ਰੌਸ਼ਨਦਾਨੀਆਂ ਨੂੰ ਸੰਗਮਰਮਰ ਦੇ ਪੱਠਰ ਨਾਲ ਢਕਿਆ ਹੋਇਆ ਸੀ ਜਿਸਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਉੱਥੋਂ ਦੇ ਹਿੰਦੂ ਮੂਲ ਨੂੰ ਛੁਪਾਉਣ ਦਾ ਪੂਰਾ ਪ੍ਰਬੰਧ ਕੀਤਾ ਸੀ |ਉੱਥੋਂ ਦੇ ਸਥਾਨਕ ਲੋਕਾਂ ਦਾ ਵੀ ਮੰਨਣਾ ਹੈ ਕਿ ਤਾਜਮਹਿਲ ਪਹਿਲਾਂ ਇੱਕ ਹਿੰਦੂ ਮੰਦਿਰ ਸੀ ਜੋ ਤੇਜੋ ਮਹਿਲ ਦੇ ਨਾਮ ਨਾਲ ਪ੍ਰਸਿੱਧ ਸੀ |ਬਾਅਦ ਵਿਚ ਇਸਨੂੰ ਤਾਜ ਮਹਿਲ ਦਾ ਰੂਪ ਦੇ ਦਿੱਤਾ ਗਿਆ, ਪ੍ਰੰਤੂ ਸਚਾਈ ਕੀ ਹੈ ਇਹ ਅੱਜ ਵੀ ਕਿਸੇ ਨੂੰ ਪਤਾ ਨਹੀਂ ਹੈ |ਭਾਰਤੀ ਪੁਰਤਨ ਸਰਵੇਖਣ ਨੇ 22 ਕਮਰਿਆਂ ਨੂੰ ਇਸ ਲਈ ਬੰਦ ਰੱਖਿਆ ਹੈ ਤਾਂ ਕਿ ਇਸ ਕਮਰੇ ਵਿਚ ਛਿਪੀ ਸਚਾਈ ਦੇ ਚਲਦੇ ਭਵਿੱਖ ਵਿਚ ਦੰਗੇ ਨਾ ਹੋਣ |