ਚਾਰ ਫਰਵਰੀ ਮਤਲਬ ਕੱਲ ਨੂੰ ਮੱਸਿਆ ਦਾ ਦਿਨ ਹੈ। ਮਾਘ ਦੇ ਮਹੀਨੇ ਦੀ ਮੱਸਿਆ ਤੇ ਨਾਕਰਾਤਮਕ ਊਰਜਾ ਬਹੁਤ ਜਿਆਦਾ ਹੁੰਦੀ ਹੈ। ਲੋਕ ਇਸ ਦਿਨ ਕੁੰਭ ਵਿਚ ਸ਼ਾਹੀ ਇਸ਼ਨਾਨ ਕਰਦੇ ਹਨ। ਇਸ ਦਿਨ ਦਾ ਕੁੰਭ ਦੇ ਵਿਚ ਕਾਫੀ ਮਹੱਤਵ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਕੁੰਭ ਨਹਾਉਣ ਨਾਲ ਮੁਕਤੀ ਦਾ ਚੱਕਰ ਪ੍ਰਾਪਤ ਹੁੰਦਾ ਹੈ। ਇਸ ਵਾਰ ਦੀ ਮੱਸਿਆ ਤੇ ਮਹਾਦੇਵ ਯੋਗ ਵੀ ਬਣਦਾ ਹੈ।
ਇਹ ਯੋਗ 71 ਸਾਲ ਬਾਅਦ ਕੁਭ ਦੇ ਦੌਰਾਨ ਬਣ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਦੂਸਰੇ ਸ਼ਾਹੀ ਇਸ਼ਨਾਨ ਵਿਚ ਡੁਬਕੀ ਲਗਾਉਣ ਵਾਲੇ ਲੋਕਾਂ ਦੀ ਸੰਖਿਆ 4 ਕਰੋੜ ਦੇ ਆਸ ਪਾਸ ਹੈ।ਸੋਮਵਾਰ ਦੀ ਮੱਸਿਆ ਵਾਲੇ ਦਿਨ ਕੀਤਾ ਗਿਆ ਦਾਨ ਜਿਆਦਾ ਫਲਦਾਇਕ ਹੁੰਦਾ ਹੈ। ਧਾਰਮਿਕ ਸਥਾਨ ਤੇ ਜਾਣਾ ਜਾ ਦਾਨ ਪੁੰਨ ਕਰਨਾ ਚਾਹੀਦਾ ਹੈ। ਇਸ ਲਈ ਇਸ ਦਿਨ ਵਿਚ ਜਪ ਤਪ ਕਰਨਾ ਚਾਹੀਦਾ ਹੈ। ਸ਼ੁਭ ਕਰਮ ਕਰਨੇ ਚਾਹੀਦੇ ਹਨ। ਹੋਰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਅੱਗੇ ਪੜੋ ਜੀ।
ਕਲੇਸ਼ ਤੋਂ ਰਹੋ ਦੂਰ :- ਮੱਸਿਆ ਦਾ ਦਿਨ ਦੇਵਤਾਵਾਂ ਅਤੇ ਵੱਡ ਵਡੇਰਿਆਂ ਦਾ ਮੰਨਿਆ ਜਾਂਦਾ ਹੈ। ਘਰ ਵਿਚ ਸੁਖ ਸ਼ਾਂਤੀ ਅਤੇ ਖੁਸ਼ੀ ਦਾ ਮਾਹੌਲ ਵੱਡਿਆਂ ਦੀ ਕਿਰਪਾ ਨਾਲ ਬਣਦਾ ਹੈ। ਉਹਨਾਂ ਨੂੰ ਖੁਸ਼ ਕਰਨ ਅਤੇ ਕਿਰਪਾ ਲੈਣ ਲਈ ਜਿੱਥੋਂ ਤੱਕ ਹੋ ਸਕੇ ਆਪਣੇ ਆਪ ਤੇ ਕਾਬੂ ਰੱਖੋ ਕਿਸੇ ਨੂੰ ਬਿਨਾ ਵਜਾ ਤੋਂ ਗਾਲ੍ਹਾਂ ਨਾ ਕੱਢੋ ਮਾਰ ਕੁੱਟ ਨਾ ਕਰੋ। ਕਿਸੇ ਵੀ ਤਰ੍ਹਾਂ ਦਾ ਕਲੇਸ਼ ਨਾ ਕਰੋ। ਘਰ ਦੇ ਮਾਹੌਲ ਨੂੰ ਖੁਸ਼ ਰੱਖੋ ਅਤੇ ਪੂਜਾ ਪਾਠ ਕਰਕੇ ਆਪਣੇ ਵੱਡਿਆਂ ਦਾ ਅਸ਼ੀਰਵਾਦ ਲਵੋ।
ਸਭ ਦੀ ਇੱਜਤ ਕਰੋ :- ਇਸ ਦਿਨ ਗਰੀਬ ਜਾ ਜ਼ਰੂਰਤ ਮੰਦ ਇਨਸਾਨ ਦੀ ਮਦਦ ਕਰੋ। ਮਦਦ ਨਾ ਵੀ ਕਰ ਸਕੋ ਤਾ ਘੱਟ ਤੋਂ ਘੱਟ ਉਸਦਾ ਅਪਮਾਨ ਵੀ ਨਾ ਕਰੋ। ਉਸਦੇ ਦਿਲ ਨੂੰ ਨਾ ਦੁਖਾਓ ਗਰੀਬ ਆਦਮੀ ਦੇ ਦਿਲ ਨੂੰ ਦੁੱਖ ਹੋਵੇ ਤਾ ਇਸ ਨਾਲ ਜੀਵਨ ਵਿਚ ਉਥਲ ਪੁਥਲ ਮੱਚ ਸਕਦੀ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਮਹਿੰਦੀ,ਬਰਗਦ,ਇਮਲੀ ,ਪਿੱਪਲ ਦੇ ਦਰੱਖਤ ਦੇ ਥੱਲੇ ਨਾ ਜਾਓ ਇਹ ਕਿਹਾ ਜਾਂਦਾ ਹੈ ਕਿ ਇਸ ਦਿਨ ਇਹਨਾਂ ਉਪਰ ਨਾਕਰਾਤਮਕ ਊਰਜਾ ਬਣੀ ਰਹਿੰਦੀ ਹੈ। ਇਹਨਾ ਥੱਲੇ ਜਾਣ ਤੋਂ ਬਚਣਾ ਚਾਹੀਦਾ ਹੈ।
ਸ਼ਮਸ਼ਾਨ ਵਿਚ ਜਾਣ ਤੋਂ ਬਚੋ :- ਮੱਸਿਆ ਦੇ ਦਿਨ ਸ਼ਮਸ਼ਾਨ ਭੂਮੀ ਦੇ ਆਸ ਪਾਸ ਜਾ ਅੰਦਰ ਜਾਣ ਤੋਂ ਹਰ ਵਰਗ ਦੇ ਲੋਕਾਂ ਨੂੰ ਬਚਣਾ ਚਾਹੀਦਾ ਹੈ। ਦਿਨ ਅਤੇ ਰਾਤ ਦੇ ਸਮੇ ਨਕਰਾਮਕ ਸ਼ਕਤੀਆਂ ਦਾ ਪ੍ਰਭਾਵ ਜਿਆਦਾ ਹੁੰਦਾ ਹੈ। ਇਹ ਸ਼ਕਤੀਆਂ ਸਰੀਰਕ ਅਤੇ ਮਾਨਸਿਕ ਦੋਨਾਂ ਤਰ੍ਹਾਂ ਤੋਂ ਪ੍ਰੇਸ਼ਾਨ ਕਰਦੀਆਂ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …