Wednesday , January 29 2020
Breaking News
Home / ਦਿਲਚਸਪ ਗੱਲਾਂ / ਜਹਾਜ਼ ਚ ਕੀਤਾ ਗਿਆ ਜੰਗਲ-ਪਾਣੀ ਆਖਿਰ ਕਿੱਥੇ ਜਾਂਦਾ ਹੈ?

ਜਹਾਜ਼ ਚ ਕੀਤਾ ਗਿਆ ਜੰਗਲ-ਪਾਣੀ ਆਖਿਰ ਕਿੱਥੇ ਜਾਂਦਾ ਹੈ?

ਅਸੀਂ ਅਕਸਰ ਲੋਕਾਂ ਨੂੰ ਮਜ਼ਾਕ ‘ਚ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਜਹਾਜ਼ ‘ਚ ਕੀਤੇ ਜਾਣ ਵਾਲਾ ਮਲ-ਮੂਤਰ ਸਿੱਧਾ ਜ਼ਮੀਨ ‘ਤੇ ਆ ਡਿੱਗਦਾ ਹੈ।

ਇਸੇ ਲਈ ਕਈ ਵਾਰੀ ਮਜ਼ਾਕ ‘ਚ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਖੁੱਲੇ ਆਸਮਾਨ ‘ਚ ਨਾ ਤਾਂ ਨਹਾਉਣਾ ਚਾਹੀਦਾ ਹੈ ਅਤੇ ਨਾ ਹੀ ਖਾਣਾ ਖਾਣ ਲਈ ਬੈਠਣਾ ਚਾਹੀਦਾ ਹੈ ਕਿਉਂਕਿ ਕੀ ਪਤਾ ਜਹਾਜ਼ ਦੀ ਗੰਦਗੀ ਕਦੋਂ ਤੁਹਾਦੇ ‘ਤੇ ਆਣ ਡਿੱਗੇ?

ਪਰ, ਅਸੀਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਅੱਜ ਦੱਸ ਦੇਈਏ ਕਿ ਇਹ ਗੱਲਾਂ ਅਸਲ ‘ਚ ਸਿਰਫ ਮਜ਼ਾਕ ਲਈ ਹਨ ਅਤੇ ਇਹਨਾਂ ਦੀ ਹਕੀਕਤ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੈ।

ਅਸਲੀਅਤ ਇਹ ਹੈ ਕਿ ਜਹਾਜ਼ ‘ਚ 200 ਗੈਲਨ ਦਾ ਇੱਕ ਟੈਂਕ ਹੁੰਦਾ ਹੈ, ਜਿਸ ‘ਚ ਸਾਰੀ ਗੰਦਗੀ ਅਤੇ ਮਲ ਮੂਤਰ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਕਦੀ ਹਰ ਇੱਕ ਪਲੇਨ ‘ਚ ਲੱਗਿਆ ਵੈਕੁਅਮ ਪਾਣੀ ਨੂੰ ਮਲ ਤੋਂ ਅਲੱਗ ਕਰਦਾ ਹੈ ਜੋ ਕਿ ਹਰ ਇੱਕ ਫਲੱਸ਼ ਤੋਂ ਬਾਅਦ ਕੰਮ ਕਰਦਾ ਹੈ।

ਇਸਦੇ ਬਾਅਦ ਅਲੱਗ ਹੋਇਆ ਮਲ ਟੈਂਕ ‘ਚ ਗਿਰ ਜਾਂਦਾ ਹੈ, ਜਿਸਦੀ ਸਾਰੀ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਜਾਂਦੀ ਹੈ। ਇਹਨਾਂ ਕਰਮਚਾਰੀਆਂ ਨੂੰ ਇਹ ਕੰਮ ਕਰਨ ਲਈ ਚੰਗੀ ਖਾਸੀ ਤਨਖਾਹ ਵੀ ਦਿੱਤੀ ਜਾਂਦੀ ਹੈ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!