Breaking News

ਜਾਣੋ ਅਮਰਿੰਦਰ ਗਿੱਲ ਫਿਰੋਜਪੁਰ ਚ ਬੈਂਕ ਦੀ ਨੌਕਰੀ ਕਰਦਾ ਕਿਵੇਂ ਬਣਿਆ ਸਟਾਰ ਸਿੰਗਰ ?

ਅੰਮ੍ਰਿਤਸਰ ਵਿੱਚ ਸਿੱਖਿਆ ਪ੍ਰਾਪਤ ਕੀਤੀ। ੳੁਸਨੇ ਨੇ ਖੇਤੀਬਾੜੀ ਵਿਗਿਆਨ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਗਾਇਕ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਫਿਰੋਜ਼ਪੁਰ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕਰਦਾ ਸੀ।

ਕੈਰੀਅਰ
ਉਸਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ‘ਕਲਾ ਡੋਰਿਆ’ ਲਈ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ। ਫਿਰ ੳੁਸਨੇ ਕੲੀ ਹਿੱਟ ਗੀਤ ਕੀਤੇ ਜਿਵੇਂ ਕਿ: “ਪੈਗਾਮ”, “ਮਧਾਣੀਅਾਂ”, “ਖੇਡਣ ਦੇ ਦਿਨ” “ਮੇਲ ਕਰਾਦੇ” “ਦਿਲਦਾਰੀਅਾਂ” ਅਾਦਿ। ਉਸ ਦਾ ਅੈਲਬਮ ‘ਜੁਦਾ’ ਨੂੰ ਸਭ ਤੋਂ ਵੱਧ ਸਫਲ ਪੰਜਾਬੀ ਅੇਲਬਮਾਂ ਵਿੱਚ ਗਿਣਿਆ ਜਾਂਦਾ ਹੈ ਜੁਦਾ ਨੂੰ ‘ਬ੍ਰਿਟ ਏਸ਼ੀਆ ਸੰਗੀਤ ਪੁਰਸਕਾਰ’ ਦਾ ਸਰਬੋਤਮ ਐਲਬਮ ਪੁਰਸਕਾਰ ਮਿਲਿਆ

ਅਦਾਕਾਰੀ
ਉਸਨੇ ਨੇ ਜਿੰਮੀ ਸ਼ੇਰਗਿੱਲ ਅਤੇ ਨੀਰੂ ਬਾਜਵਾ ਦੇ ਨਾਲ ਇੱਕ ਸਹਾਇਕ ਭੂਮਿਕਾ ਵਿੱਚ ਪੰਜਾਬੀ ਸੁਪਰਹਿੱਟ ਫ਼ਿਲਮ ਮੁੰਡੇ ਯੂਕੇ ਦੇ 2009 ਰਾਂਹੀ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਸਨੇ ‘ਇੱਕ ਕੁੜੀ ਪੰਜਾਬ ਦੀ’ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ।

ਉਸਦੀ ਅਗਲੀ ਫਿਲਮ ‘ਟੌਹਰ ਮਿੱਤਰਾਂ ਦੀ’ ਵਿੱਚ ਉਸ ਨਾਲ ਸੁਰਵੀਨ ਚਾਵਲਾ ਅਤੇ ‘ਰਨਵਿਜੇ ਸਿੰਘ’ ਨਾਲ ਕੰਮ ਕੀਤਾ। ਉਸ ਦੀ ਅਗਲੀ ਫਿਲਮ ‘ਤੂੰ ਮੇਰਾ 22 ਮੈਂ ਤੇਰਾ 22’ ਵਿੱਚ ਪੰਜਾਬੀ ਰੈਪਰ ਹਨੀ ਸਿੰਘ ਅਤੇ ਅਭਿਨੇਤਰੀ ਮੈੰਡੀ ਤੱਖਰ ਨਾਲ ਸੀ। ਉਸਨੇ ਦਿਲਜੀਤ ਦੁਸਾਂਝ, ਨੀਰੂ ਬਾਜਵਾ ਅਤੇ ਸੁਰਵੀਨ ਚਾਵਲਾ ਨਾਲ ਅਗਲੀ ਫਿਲਮ ‘ਸਾਡੀ ਲਵ ਸਟੋਰੀ’ ਕੀਤੀ,ਫਿਰ ਹਰੀਸ਼ ਵਰਮਾ ਅਤੇ ਯੁਵਿਕਾ ਚੌਧਰੀ ਨਾਲ ‘ਡੈਡੀ ਕੂਲ ਮੁੰਡੇ ਫੂਲ’ ਕੀਤੀ।

ਗੋਰਿਆਂ ਨੂੰ ਦਫਾ ਕਰੋ’ ਵਿੱਚ ਉਸਦੀ ਬਹੁਤ ਪ੍ਰਸ਼ੰਸਾ ਕੀਤੀ ਗਈ ।ਅੰਗਰੇਜ਼-2015 ਬਲਾਕਬਸਟਰ ਨੇ ਅਮਰਿੰਦਰ ਗਿੱਲ ਇੱਕ ਸ਼ਾਨਦਾਰ ਅਭਿਨੇਤਾ ਵਜੋਂ ਸਾਹਮਣੇ ਆਇਆ। ਆਲੋਚਕਾਂ ਦੇ ਨਾਲ-ਨਾਲ ਜਨਤਾ ਨੇ ਇਸ ਫ਼ਿਲਮ ਦੀ ਬਹੁਤ ਸ਼ਲਾਘਾ ਕੀਤੀ, ਇਸ ਫਿਲਮ ਵਿੱਚ ਉਸ ਨਾਲ ਸਰਗੁਨ ਮਹਿਤਾ ਅਤੇ ਅਦਿਤੀ ਸ਼ਰਮਾ ਮੁੱਖ ਭੂਮਿਕਾ ਵਿੱਚ ਸਨ। ਉਸਦੀ ਅਗਲੀ ਫਿਲਮ ‘ਲਵ ਪੰਜਾਬ’ ਵਿੱਚ ਵੀ ਉਸ ਨਾਲ ਸਰਗੁਨ ਮਹਿਤਾ ਨਜ਼ਰ ਆਈ। ਉਸਦੀ ਦੀ ਨਵੀਂ ਰਿਲੀਜ਼, ਲਾਹੌਰੀਏ (2017), ਬਾਕਸ ਆਫਿਸ ਤੇ ਸਫਲ ਰਹੀ ਜਿਸਦੀ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਨੇ ਪ੍ਰਸ਼ੰਸਾ ਕੀਤੀ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!