Breaking News

ਜੇਕਰ ਹੈੱਡਫੋਨ ਲਗਾਉਂਦੇ ਹੋ ਤਾਂ ਜਰੂਰ ਪੜੋ ਇਹ ਮਹੱਤਵਪੂਰਨ ਖ਼ਬਰ

ਸਾਇੰਸ ਅਤੇ ਤਕਨੀਕ ਦੇ ਵਿਕਾਸ ਹੋਣ ਨਾਲ ਸਾਡੀ ਜ਼ਿੰਦਗੀ ਵਿਚ ਹਰ ਕੰਮ ਆਸਾਨ ਹੋ ਗਿਆ ਹੈ, ਪਰ ਜੇਕਰ ਇੱਕ ਪਾਸੇ ਇਸਨੇ ਸਾਡੀ ਜ਼ਿੰਦਗੀ ਨੂੰ ਸੁਵਿਧਾਜਨਕ ਬਣਾਇਆ ਹੈ ਉੱਥੇ ਦੂਸਰੇ ਪਾਸੇ ਕਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ |ਹੈੱਡਫੋਨ ਦੇ ਬਾਰੇ ਤੁਸੀਂ ਚੰਗੀ ਤਰਾਂ ਜਾਣਦੇ ਹੋਵੋਂਗੇ ਅੱਜ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਹੈੱਡਫੋਨ ਦੇ ਆਦਿ ਹੋ ਚੁੱਕੇ ਹਨ |ਇਸ ਨਾਲ ਭਲਾ ਹੀ ਆਵਾਜ ਸੁਣਨ ਵਿਚ ਸੁਵਿਧਾ ਮਿਲਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਦੇ ਬਾਰੇ ਜਿੰਨਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਹੈੱਡਫੋਨ ਦੇ ਉਪਯੋਗ ਵਿਚ ਕਮੀ ਲੈ ਆਓਗੇ, ਇਨਸਾਨ ਦੇ ਸੁਣਨ ਦੀ ਸ਼ਕਤੀ ਨਿਰਧਾਰਿਤ ਕੀਤੀ ਗਈ ਹੈ ਜਿਸ ਨਾਲ ਜਿਆਦਾ ਤੀਵਰਤਾ ਦੀ ਗੱਲ ਕੀਤੀ ਗਈ ਹੈ |ਜੇਕਰ ਤੁਸੀਂ ਵੀ 90 ਤੋਂ ਜਿਆਦਾ ਡੇਸੀਬਲ ਵਿਚ ਗਾਣੇ ਜਾਂ ਮਿਊਜਿਕ ਸੁਣਦੇ ਹੋ ਤਾਂ ਉਹ ਦਿਨ ਦੂਰ ਨਹੀਂ ਜਦ ਤੁਸੀਂ ਸੁਣਨ ਦੀ ਸ਼ਕਤੀ ਖੋ ਬੈਠੋਗੇ |ਲਗਾਤਾਰ ਗਾਣੇ ਸੁਣਨ ਤੋਂ ਬਚੋ ਅਤੇ ਵਿਚ ਬ੍ਰੇਕ ਲੈਣ ਦੀ ਕੋਸ਼ਿਸ਼ ਕਰੋ, ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਮੋਬਾਇਲ ਵਿਚ ਨਿਰਧਾਰਿਤ ਲਿਮਿਟ ਨੂੰ ਪਾਰ ਨਾ ਕਰੋ ਕਿਉਂਕਿ ਉੱਥੇ ਵੀ ਇੱਕ ਨੋਟਿਫਿਕੇਸ਼ਨ ਦੇ ਤੌਰ ਤੇ ਇਹ ਸੂਚਨਾ ਮਿਲਦੀ ਹੈ ਕਿ ਇਸ ਤੋਂ ਉੱਪਰ ਆਵਾਜ ਕਰਨ ਨਾਲ ਕੰਨ ਦੀ ਸ਼ਕਤੀ ਘੱਟ ਸਕਦੀ ਹੈ |

ਜਿਸ ਤਰਾਂ ਅਸੀਂ ਟੂਥ ਬ੍ਰਸ਼ ਸ਼ੇਅਰ ਨਹੀਂ ਕਰਦੇ ਉਸ ਤਰਾਂ ਹੈੱਡਫੋਨ ਵੀ ਹੋਰਾਂ ਘਰ ਦੇ ਮੈਂਬਰਾਂ ਨੂੰ ਨਹੀਂ ਦੇਣੇ ਚਾਹੀਦੇ, ਅਜਿਹਾ ਕਰਨ ਨਾਲ ਇੱਕ ਮੈਂਬਰ ਤੋਂ ਦੂਸਰੇ ਤੱਕ ਹੋਣ ਵਾਲੀਆਂ ਬਿਮਾਰੀਆਂ ਦੇ ਜੀਵਾਣੁ ਤੇ ਰੋਕ ਲਗਾਈ ਜਾ ਸਕਦੀ ਹੈ, ਨਾਲ ਹੀ ਧਿਆਨ ਰੱਖੋ ਕਿ ਜੇਕਰ ਕਦੇ ਆਪਾਤਕਾਲ ਵਿਚ ਕਿਸੇ ਹੋਰ ਦੇ ਹੈੱਡਫੋਨ ਇਸਤੇਮਾਲ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰਾਂ ਨਾਲ ਸਾਫ਼ ਕਰ ਲਵੋ ਫਿਰ ਉਪਯੋਗ ਕਰੋ |ਕੁੱਝ ਹੈੱਡਫੋਨ ਵਿਚ ਰੂੰ ਦੀਆਂ ਪੱਟੀਆਂ ਖਰਾਬ ਹੋ ਜਾਂਦੀਆਂ ਹਨ ਅਤੇ ਧਿਆਨ ਰੱਖ ਕਿ ਅਜਿਹੇ ਹੈੱਡਫੋਨ ਇਸਤੇਮਾਲ ਕਰਨਾ ਖਤਰੇ ਦੀ ਘੰਟੀ ਹੈ |ਜੇਕਰ ਤੁਸੀਂ ਵੀ ਉੱਚੀ ਆਵਾਜ ਵਿਚ ਗਾਣੇ ਸੁਣਦੇ ਹੋ ਤਾਂ ਕੰਨ ਵਿਚ ਦਰਦ ਦੀ ਸ਼ਿਕਾਇਤ ਆਉਣ ਲੱਗਦੀ ਹੈ |ਇਹ ਦਰਦ ਦਿਨੋਂ-ਦਿਨ ਵਧਦਾ ਹੀ ਜਾਂਦਾ ਹੈ ਅਤੇ ਤੁਹਾਡੇ ਕੰਨ ਦੇ ਪਰਦੇ ਨੂੰ ਨਸ਼ਟ ਕਰਨ ਲੱਗਦਾ ਹੈ |ਜੇਕਰ ਉਸ ਪਲ ਤੋਂ ਹੀ ਤੁਸੀਂ ਹੈੱਡਫੋਨ ਦੇ ਉਪਯੋਗ ਵਿਚ ਕਮੀ ਲੈ ਆਓ ਤਾਂ ਬਦਲਦੇ ਸਮੇਂ ਦੇ ਨਾਲ ਤੁਸੀਂ ਬੋਲੇ ਹੋ ਸਕਦੇ ਹੋ |ਅਜਿਹੀ ਸਥਿਤੀ ਵਿਚ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਕਦੇ-ਕਦੇ ਇਹ ਜਖਮ ਦਾ ਰੂਪ ਲੈ ਲੈਂਦਾ ਹੈ |

ਕੁੱਝ ਲੋਕ ਹੈੱਡਫੋਨ ਦੇ ਇੰਨੇਂ ਆਦਿ ਹੋ ਜਾਂਦੇ ਹਨ ਕਿ ਜਦ ਤੱਕ ਹੈੱਡਫੋਨ ਨਾ ਲਗਾਉਣ ਉਸਦਾ ਦਾ ਸਿਰ ਦਰਦ ਹੁੰਦਾ ਰਹਿੰਦਾ ਹੈ |ਇਸ ਸਥਿਤੀ ਨਾਲ ਤੁਹਾਡੇ ਹੈੱਡਫੋਨ ਸਿਹਤ ਦੇ ਬੁਰਾ ਅਸਰ ਪਾਉਂਦੇ ਹਨ ਜਿਸ ਤੋਂ ਬਾਅਦ ਤੁਹਾਨੂੰ ਥੋੜੀਆਂ ਆਵਾਜਾਂ ਸੁਣਾਈ ਹੀ ਨਹੀਂ ਦੇਣਗੀਆਂ ਅਤੇ ਉੱਚੀਆਂ ਆਵਾਜਾਂ ਦੀ ਆਦਤ ਪੈ ਜਾਂਦੀ ਹੈ |ਅਜਿਹੇ ਲੋਕ ਥੋੜੀ ਆਵਾਜ ਵਿਚ ਗੱਲ ਕਰਨਾ ਪਸੰਦ ਵੀ ਨਹੀਂ ਕਰਦੇ ਜਿਸ ਦੇ ਕਈ ਵੱਡੇ ਨੁਕਸਾਨ ਵੀ ਹਨ, ਇਹ ਲੋਕ ਰਾਤ ਨੂੰ ਇਸ ਤਰਾਂ ਸਾਉਣ ਜਿਵੇਂ ਮੌਤ ਹੋ ਗਈ ਹੋਵੇ, ਕਿਉਂਕਿ ਹੈੱਡਫੋਨ ਦੀ ਆਦਤ ਬਦਲ ਜਾਂਦੀ ਹੈ |ਜੇਕਰ ਤੁਸੀਂ ਇਸ ਖੂਬਸੂਰਤ ਦੁਨੀਆਂ ਤੋਂ ਆਉਣ ਵਾਲੇ ਸੁਰਾਂ ਅਤੇ ਆਵਾਜਾਂ ਦਾ ਅਨੰਦ ਲੈਣਾ ਚਾਹੁੰਦਾ ਹੋ ਤਾਂ ਅੱਜ ਹੁਣ ਤੋਂ ਹੀ ਕੰਨ ਦੇ ਪ੍ਰਤੀ ਸੰਭਲ ਜਾਓ, ਆਉਣ ਵਾਲੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਮੇਸ਼ਾਂ ਧਿਆਨ ਰੱਖੋ ਕਿ ਆਵਾਜ ਘੱਟ ਅਤੇ ਜਰੂਰਤ ਪੈਣ ਤੇ ਹੀ ਹੈੱਡਫੋਨ ਦਾ ਇਸਤੇਮਾਲ ਕਰੋ |

 

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!