ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਦਲਜੀਤ ਸਿੰਘ ਦੁਸਾਂਝ (ਜਨਮ: 6 ਜਨਵਰੀ 1984), ਪੰਜਾਬੀ ਫਿਲਮ ਉਦਯੋਗ ਦਾ ਪ੍ਰਸਿੱਧ ਅਦਾਕਾਰ ਅਤੇ ਮਸ਼ਹੂਰ ਗਾਇਕ ਹੈ। ਸਾਲ 2000 ਵਿੱਚ ਆਪਣੀ ਪਹਿਲੀ ਐਲਬਮ ‘ਇਸ਼ਕ ਦਾ ਊੜਾ ਐੜਾ’ ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਅਦਾਕਾਰ ਵਜੋਂ ਇਹ ‘ਜੱਟ ਐਂਡ ਜੂਲੀਅਟ’ ਅਤੇ ਜੱਟ ਐਂਡ ਜੂਲੀਅਟ ੨, ਸਰਦਾਰ ਜੀ, ਸਰਦਾਰ ਜੀ-2, ਪੰਜਾਬ 1984, ਡਿਸਕੋ ਸਿੰਘ
ਜੀਹਨੇ ਮੇਰਾ ਦਿਲ ਲੁੱਟਿਆ’ ਅਤੇ ‘ਅੰਬਰਸਰੀਆ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ।ਦਿਲਜੀਤ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ ਹੋਇਆ। ਦਿਲਜੀਤ ਦੇ ਜਨਮ ਸਮੇਂ ਪੰਜਾਬ ਦੇ ਹਾਲਾਤ ਖਰਾਬ ਸਨ। ਦਿਲਜੀਤ ਦਾ ਜਨਮ ਸਿੱਖ ਪਰਿਵਾਰ ‘ ਚ ਹੋੲਿਅਾ। ਦਿਲਜੀਤ ਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ, ਘਰੇਲੂ ਔਰਤ ਹਨ। ਇਸਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਵੀ ਹੈ। ਬਚਪਨ ਦੇ ਦਿਨ ਦੁਸਾਂਝ ਕਲਾਂ ਵਿੱਚ ਬਿਤਾਉਣ ਤੋਂ ਬਾਅਦ, ਦਿਲਜੀਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਲੁਧਿਆਣਾ ਚਲਾ ਗਿਆ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਤੇ ਪੰਜਾਬੀ ਮਿਊਜ਼ਿਕ ‘ਚ ਉਨ੍ਹਾਂ ਦਾ ਜ਼ਬਰਦਸਤ ਬੋਲਬਾਲਾ ਹੈ। ਉਹ ਨਾ ਸਿਰਫ ਪੰਜਾਬੀ ਸਿਨੇਮਾ ਦੇ ਸੁਪਰਸਟਾਰ ਹਨ, ਬਲਕਿ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੀ ਸੁਪਰਸਟਾਰ ਅਖਵਾਉਂਦੇ ਹਨ।
ਉਨ੍ਹਾਂ ਨੇ ਪਹਿਲਾਂ ਸ਼ਾਨਦਾਰ ਗਾਇਕੀ ਨਾਲ ਮਿਊਜ਼ਿਕ ਇੰਡਸਟਰੀ ‘ਚ ਆਪਣਾ ਲੋਹਾ ਮਨਵਾਇਆ ਅਤੇ ਫਿਰ ਉਨ੍ਹਾਂ ਨੇ ਪੰਜਾਬੀ ਸਿਨੇਮਾ ‘ਚ ਵੀ ਤਹਿਲਕਾ ਮਚਾ ਦਿੱਤਾ। ਉਨ੍ਹਾਂ ਨੂੰ ਲੋਕ ਪਿਆਰ ਨਾਲ ਪਾਲੀਵੁੱਡ ਦੇ ‘ਸ਼ਾਹਰੁਖ ਖਾਨ’ ਵੀ ਕਹਿੰਦੇ ਹਨ।
ਦਿਲਜੀਤ ਦੋਸਾਂਝ ਨੇ 2009 ‘ਚ ਪੰਜਾਬੀ ਗਾਇਕੀ ‘ਚ ਕਦਮ ਰੱਖਿਆ ਸੀ ਅਤੇ ਰੈਪਰ ਯੋ-ਯੋ ਹਨੀ ਸਿੰਘ ਨਾਲ ‘ਗੋਲੀਆਂ’ ਗੀਤ ‘ਚ ਉਨ੍ਹਾਂ ਦੀ ਜੁਗਲਬੰਦੀ ਨੇ ਉਨ੍ਹਾਂ ਨੂੰ ਇੰਟਰਨੈਸ਼ਨਲ ਸਟਾਰ ਬਣਾ ਦਿੱਤਾ।
ਇਸ ਤੋਂ ਬਾਅਦ ਉਹ ਹਨੀ ਸਿੰਘ ਨਾਲ ਗੀਤ ‘ਪੰਗਾ’ ‘ਚ ਵੀ ਨਜ਼ਰ ਆਏ, ਜੋ ਸੁਪਰਹਿੱਟ ਰਿਹਾ। ਇਸ ਤੋਂ ਬਾਅਦ ਉਨ੍ਹਾਂ ਦਾ ਦਬਦਬਾ ਹਰ ਦਿਨ ਮਜ਼ਬੂਤ ਹੁੰਦਾ ਗਿਆ। ਐੱਮ. ਟੀ. ਵੀ. ਕੋਕ ਸਟੂਡੀਓ ‘ਚ ਉਨ੍ਹਾਂ ਦੀ ਗੁਰਦਾਸ ਮਾਨ ਨਾਲ (ਕੀ ਬਨੂ ਦੁਨੀਆ ਦਾ) ਜੁਗਲਬੰਦੀ ਨੇ ਤਾਂ ਤਹਿਲਕਾ ਹੀ ਮਚਾ ਦਿੱਤਾ। ਇਸ ਗੀਤ ਨੂੰ ਹੁਣ ਤੱਕ 5 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਉਨ੍ਹਾਂ ਦੇ ‘ਪਟਿਆਲਾ ਪੈੱਗ’ ਗੀਤ ਨੂੰ ਯੂਟਿਊਬ ‘ਤੇ 9 ਕਰੋੜ ਵਾਰ ਅਤੇ ‘5 ਤਾਰਾ’ ਨੂੰ ਵੀ ਲਗਭਗ 9 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਝੰਡਾ ਗੱਡਣ ਤੋਂ ਬਾਅਦ 2011 ‘ਚ ਦਿਲਜੀਤ ਨੇ ਪੰਜਾਬੀ ਸਿਨੇਮਾ ਵੱਲ ਕਦਮ ਵਧਾਇਆ।
ਜ਼ਿਕਰਯੋਗ ਹੈ ਕਿ ‘ਲਾਇੰਸ ਆਫ ਪੰਜਾਬ’, ‘ਜੱਟ ਐਂਡ ਜੂਲੀਅਟ ਸੀਰੀਜ਼’, ‘ਜਿੰਨੇ ਮੇਰਾ ਦਿਲ ਲੁੱਟਿਆ’, ‘ਡਿਸਕੋ ਸਿੰਘ’, ‘ਸਰਦਾਰ ਜੀ ਸੀਰੀਜ਼’, ‘ਸਾਡੀ ਲਵ ਸਟੋਰੀ’, ‘ਪੰਜਾਬ 1984’, ‘ਅੰਬਰਸਰੀਆ’ ਅਤੇ ‘ਸੱਜਣ ਸਿੰਘ ਰੰਗਰੂਟ’ ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਦਿਲਜੀਤ ਪਾਲੀਵੁੱਡ ਇੰਡਸਟਰੀ ਦੇ ‘ਸੁਪਰ ਸਿੰਘ’ ਕਹਾਉਂਦੇ ਹਨ।
ਪਾਲੀਵੁੱਡ ਤੋਂ ਇਲਾਵਾ ਉਹ ਬਾਲੀਵੁੱਡ ‘ਚ ਵੀ ਆਪਣੇ ਬੇਮਿਸਾਲ ਅਭਿਨੈ ਦਾ ਲੋਹਾ ਮੰਨਵਾ ਚੁੱਕੇ ਹਨ। ਦਿਲਜੀਤ ਹੁਣ ਤੱਕ ਬਾਲੀਵੁੱਡ ‘ਚ ‘ਉੜਤਾ ਪੰਜਾਬ’, ‘ਫਿਲੌਰੀ’, ‘ਵੈਲਕਮ ਟੂ ਨਿਊਯਾਰਕ’ ‘ਚ ਦਿਸ ਚੁੱਕੇ ਹਨ। ਇਸ ਤੋਂ ਬਾਅਦ ਹੁਣ ਉਹ ‘ਅਰਜੁਨ ਪਟਿਆਲਾ’ ਅਤੇ ‘ਸੂਰਮਾ’ ‘ਚ ਨਜ਼ਰ ਆਉਣਗੇ। ਇਨ੍ਹਾਂ ‘ਤੋਂ ਇਕ ਫਿਲਮ ‘ਸੂਰਮਾ’ ਤਾਂ ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ। ਫਿਲਮਾਂ ਤੋਂ ਇਲਾਵਾ ਉਹ ਰਿਐਲਿਟੀ ਸ਼ੋਅ ‘ਰਾਈਜ਼ਿੰਗ ਸਟਾਰ’ ‘ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …