Breaking News
Home / ਦਿਲਚਸਪ ਗੱਲਾਂ / ਪੰਜਾਬ ਦਾ ਇਕ ਅਜਿਹਾ ਇਲਾਕਾ, ਜਿਥੇ ਕਦੇ ਨਹੀਂ ਪੈਂਦੀ ਧੁੰਦ…!

ਪੰਜਾਬ ਦਾ ਇਕ ਅਜਿਹਾ ਇਲਾਕਾ, ਜਿਥੇ ਕਦੇ ਨਹੀਂ ਪੈਂਦੀ ਧੁੰਦ…!

ਜਿਥੇ ਸਮੁੱਚਾ ਵਿਸ਼ਵ ਅੱਜ ਵਾਤਾਵਰਣ ਦੇ ਗੰਧਲੇਪਣ ਤੇ ਬਦਲਾਅ ਕਾਰਨ ਚਿੰਤਤ ਹੈ, ਉਥੇ ਪੰਜਾਬ ਦਾ ਇਕ ਪਹਾੜੀ ਖੇਤਰ ਬੀਤ ਇਲਾਕਾ ਜੋ 27 ਪਿੰਡਾਂ ਦਾ ਸਮੂਹ ਹੈ, (ਜ਼ਿਲਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਭਾਗ) ਇਥੋਂ ਦੇ ਲੋਕਾਂ ਨੂੰ ਪੰਜਾਬ ਦੇ ਬਾਕੀ ਖਿੱਤੇ ਵਾਂਗ ਧੁੰਦ ਜਾਂ ਬਹੁਤੀ ਠੰਡ ਦਾ ਅਹਿਸਾਸ ਹੀ ਨਹੀਂ ਹੈ। ਇਸ ਇਲਾਕੇ ਦੇ ਲੋਕਾਂ ਨੂੰ ਦੁਪਹਿਰ ਸਮੇਂ ਜਾਂ ਸਵੇਰ-ਸ਼ਾਮ ਸਵੈਟਰ ਪਾ ਕੇ ਵੀ ਗਰਮੀ ਮਹਿਸੂਸ ਹੋਣ ਲੱਗ ਪੈਂਦੀ ਹੈ।

ਜ਼ਿਕਰਯੋਗ ਹੈ ਕਿ ਇਸ ਇਲਾਕੇ ਨਾਲ ਸਰਕਾਰਾਂ ਵੱਲੋਂ ਹਮੇਸ਼ਾ ਭੇਦਭਾਵ ਕੀਤਾ ਗਿਆ।ਇਥੋਂ ਦੇ ਲੋਕਾਂ ਨੂੰ ਅਜੇ ਵੀ ਪੀਣ ਵਾਲਾ ਪਾਣੀ ਸਰਕਾਰੀ ਨਿਯਮਾਂ ਅਨੁਸਾਰ ਪ੍ਰਤੀ ਵਿਅਕਤੀ 40 ਲਿਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ।

ਕੁਦਰਤੀ ਬੇਰਾਂ ਦੀ ਉੱਪਜ

ਬਾਗਬਾਨੀ ਵਿਗਿਆਨੀ ਇਹ ਦੱਸਦੇ ਹਨ ਕਿ ਜੇਕਰ 100 ਗ੍ਰਾਮ ਬੇਰ ਇਸ ਇਲਾਕੇ ਦੇ ਖਾ ਲਈਏ ਤਾਂ ਅੱਧਾ ਕਿਲੋ ਸੇਬਾਂ ਦੇ ਬਰਾਬਰ ਇਨ੍ਹਾਂ ਵਿਚ ਖੁਰਾਕੀ ਤੱਤ ਮੌਜੂਦ ਹਨ। ਇਹ ਬੇਰ ਸੇਬ ਦੀ ਮਹਿਕ ਤੇ ਸੁਆਦ ਦਿੰਦੇ ਹਨ।

ਇਲਾਕੇ ਦੇ ਮੱਧ ‘ਚ ਬੈਠੇ ਮਦਨ ਲਾਲ ਚੌਹਾਨ, ਸੁਰਿੰਦਰ ਚੰਦ ਟੱਬਾ, ਬਿੱਕਰ ਸਿੰਘ ਆਦਿ ਨੇ ਦੱਸਿਆ ਕਿ ਇਲਾਕੇ ਦੇ ਮੁੱਖ ਪੁਰਾਤਨ ਫਲਾਂ ਦੀਆਂ ਨਸਲਾਂ ਜਿਵੇਂ ਕਾਂਗੂ, ਗਰੂਨਾ, ਕੋਕਲੂ ਆਦਿ ਅਲੋਪ ਹੋ ਰਹੀਆਂ ਹਨ, ਜਿਨ੍ਹਾਂ ਦੀ ਵਰਤੋਂ ਦਵਾਈਆਂ ਤੇ ਕੁਦਰਤੀ ਮੇਵਿਆਂ ਦੇ ਤੌਰ ‘ਤੇ ਹੁੰਦੀ ਹੈ।

+ਧੁੱਪ ਸੇਕਣ ਵਾਲਿਆਂ ਦਾ ਲੱਗਾ ਤਾਂਤਾ

ਅੱਜਕਲ ਬੀਤ ਵਿਚ ਲੋਕਾਂ ਦਾ ਧੁੱਪ ਸੇਕਣ ਲਈ ਤਾਂਤਾ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਇਸ ਖਿੱਤੇ ਵਿਚ ਗਰਮੀਆਂ ਦੇ ਸਮੇਂ ਮੀਂਹ ਵੀ ਜ਼ਿਆਦਾ ਪੈਂਦਾ ਹੈ ਤੇ ਗਰਮੀ ਵੀ ਘੱਟ ਪੈਂਦੀ ਹੈ। ਅੱਜਕਲ ਸਰਦੀਆਂ ਵਿਚ ਜੇਕਰ ਇਸ ਇਲਾਕੇ ਨੂੰ ਸਰਕਾਰ ਸੈਰ-ਸਪਾਟੇ ਵਾਲੀ ਥਾਂ ਵਜੋਂ ਵਿਕਸਿਤ ਕਰ ਦੇਵੇ ਤਾਂ ਲੋਕ ਇਸ ਖਿੱਤੇ ਨੂੰ ਧੁੱਪ ਦੇ ਨਜ਼ਾਰੇ ਲੈਣ ਲਈ ਆਪਣੇ ਧੁੰਦ ਵਾਲੇ ਖੇਤਰਾਂ ਨੂੰ ਛੱਡ ਕੇ ਆਉਣਾ ਸ਼ੁਰੂ ਕਰ ਦੇਣਗੇ।

ਇਸ ਇਲਾਕੇ ਦੀ ਬਣੀ ਸ਼ੱਕਰ ਅਤੇ ਗੁੜ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਲੋਕਾਂ ਨੂੰ ਨਹੀਂ ਮਿਲ ਰਿਹਾ, ਜਿਸ ਦਾ ਕਾਰਨ ਕਮਾਦ ਦੀ ਗੁਣਵੱਤਾ ਅਤੇ ਦੇਸੀ ਖਾਦਾਂ ਨਾਲ ਤਿਆਰ ਹੋਣਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!