Breaking News

ਮੌਤ ਨੇੜੇ ਹੋਵੇ ਤਾ ਏਦਾਂ ਵੀ ਹੋ ਜਾਂਦਾ ਹੈ ਦੇਖੋ ……

ਕਈ ਲੋਕ ਕਥਾਵਾਂ ਵਿਚ ਵੀ ਇਸ ਕਹਾਣੀ ਦਾ ਜਿਕਰ ਮਿਲਦਾ ਹੈ। ਇੱਕ ਕਾਂ ਦੀ ਗਰੁੜ ਨਾਲ ਦੋਸਤੀ ਹੋ ਗਈ। ਦੋਨੋ ਕਾਫੀ ਸਮੇ ਇਕੱਠੇ ਬੈਠ ਕੇ ਗੱਲਾਂ ਕਰਦੇ। ਉਹਨਾਂ ਵਿੱਚ ਦੋਸਤੀ ਕਾਫੀ ਗਹਿਰੀ ਹੋ ਗਈ ਸੀ ਕਿ ਆਪਸ ਵਿਚ ਕਦੇ ਵੀ ਕੋਈ ਗੱਲ ਨਹੀਂ ਲੁਕਾਉਂਦੇ ਸੀ। ਇੱਕ ਦਿਨ ਦੋਨੋ ਨਦੀ ਦੇ ਕਿਨਾਰੇ ਦਰਖਤ ਤੇ ਬੈਠੇ ਗੱਲਾਂ ਕਰ ਰਹੇ ਸੀ ਕਿ ਉਸੇ ਵੇਲੇ ਇੱਕ ਯਮਦੂਤ ਉਥੇ ਦੀ ਲੰਘਿਆ ਜਾ ਰਿਹਾ ਸੀ। ਉਹ ਕਾਂ ਵੱਲ ਦੇਖ ਕੇ ਹੱਸ ਪਿਆ। ਗਰੁੜ ਅਤੇ ਕਾਂ ਨੇ ਉਸ ਯਮਦੂਤ ਨੂੰ ਅਣਦੇਖਿਆ ਕਰ ਦਿੱਤਾ ਅਤੇ ਅਪਣੀਆਂ ਗੱਲਾਂ ਵਿਚ ਲੱਗ ਗਏ।

ਪਰ,ਅਗਲੇ ਦਿਨ ਫਿਰ ਉਹੀ ਹੋਇਆ। ਦੋਨੋ ਗੱਲਾਂ ਕਰ ਰਹੇ ਸੀ ਉਸੇ ਵੇਲੇ ਯਮਦੂਤ ਫਿਰ ਉਧਰ ਦੀ ਲੰਘਿਆ। ਉਹ ਫਿਰ ਕਾਂ ਵੱਲ ਦੇਖ ਕੇ ਹੱਸ ਪਿਆ। ਇਸ ਵਾਰ ਕਾਂ ਨੂੰ ਕੁਝ ਸ਼ੱਕ ਹੋਇਆ। ਉਸਨੇ ਗਰੁੜ ਨੂੰ ਕਿਹਾ ਕਿ ਇਹ ਯਮਦੂਤ ਮੈਨੂੰ ਦੇਖ ਕੇ ਕੱਲ ਵੀ ਹੱਸਿਆ ਸੀ ਅਤੇ ਅੱਜ ਵੀ ਵੈਸੇ ਹੀ ਹੱਸਿਆ ਹੈ। ਕੁਝ ਤਾ ਗੜਬੜ ਹੈ ਹੋ ਸਕਦਾ ਹੈ ਮੇਰੀ ਮੌਤ ਆਉਣ ਵਾਲੀ ਹੈ। ਗਰੁੜ ਨੇ ਫਿਰ ਉਸਨੂੰ ਸਮਝਾਇਆ ਕਿ ਅਜਿਹਾ ਕੁਝ ਨਹੀਂ ਹੈ। ਇਹ ਇੱਕ ਸੰਜੋਗ ਵੀ ਹੋ ਸਕਦਾ ਹੈ ਤੂੰ ਚਿੰਤਾ ਨਾ ਕਰ।

ਦੋ ਤਿੰਨ ਦਿਨ ਹੋਰ ਇਸ ਤਰ੍ਹਾਂ ਹੀ ਨਿਕਲੇ। ਰੋਜ਼ ਯਮਦੂਤ ਕਾਂ ਨੂੰ ਦੇਖ ਕੇ ਹੱਸਦਾ। ਹੁਣ ਤਾ ਕਾਂ ਨੂੰ ਯਕੀਨ ਹੋ ਗਿਆ ਕਿ ਨਿਸ਼ਚਿਤ ਹੀ ਮੇਰੀ ਮੌਤ ਨਜਦੀਕ ਹੈ। ਉਸਨੇ ਗਰੁੜ ਨੂੰ ਕਿਹਾ ਦੋਸਤ ਮੈ ਮਰਨਾ ਨਹੀਂ ਚਹੁੰਦਾ ਪਰ ਇਹ ਯਮਦੂਤ ਜ਼ਰੂਰ ਇੱਕ ਦੋ ਦਿਨ ਵਿਚ ਮੇਰੇ ਪ੍ਰਾਣ ਕੱਢ ਕੇ ਲੈ ਜਾਵੇਗਾ। ਇਹ ਰੋਜ਼ ਹੀ ਮੈਨੂੰ ਦੇਖ ਕੇ ਹੱਸਦਾ ਹੈ। ਗਰੁੜ ਨੂੰ ਵੀ ਲੱਗਾ ਕਿ ਹੋ ਸਕਦਾ ਹੈ ਕਾਂ ਦਾ ਸ਼ੱਕ ਸਹੀ ਹੋਵੇ ਉਸਨੇ ਕਾਂ ਨੂੰ ਧੀਰਜ ਦਿੱਤਾ। ਗਰੁੜ ਨੇ ਕਾਂ ਨੂੰ ਕਿਹਾ ਤੂੰ ਚਿੰਤਾ ਨਾ ਕਰ ਦੋਸਤ ਮੈ ਤੈਨੂੰ ਇਥੋਂ ਏਨੀ ਦੂਰ ਲੈ ਜਾਵੇਗਾ ਕਿ ਯਮਦੂਤ ਤੈਨੂੰ ਦਿਸੇ ਹੀ ਨਾ।

ਗਰੁੜ ਨੇ ਕਾਂ ਨੂੰ ਆਪਣੀ ਪਿੱਠ ਤੇ ਬੈਠਾ ਲਿਆ ਅਤੇ ਉਸਨੂੰ ਜੰਗਲ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਲਾਸ਼ ਪਰਬਤ ਤੇ ਲੈ ਗਿਆ ਦੋਨਾਂ ਨੂੰ ਇਹ ਡਰ ਨਹੀਂ ਰਿਹਾ ਕਿ ਇਥੇ ਕੋਈ ਉਹਨਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਪਰ,ਉਹ ਜਿਵੇ ਹੀ ਕੈਲਾਸ਼ ਪਰਬਤ ਤੇ ਗਏ ਉਥੇ ਇੱਕ ਗੁਫਾ ਤੱਕ ਪਹੁੰਚੇ ਉਥੇ ਉਹ ਯਮਦੂਤ ਪਹਿਲਾ ਤੋਂ ਹੀ ਮੌਜੂਦ ਸੀ। ਉਸਨੇ ਕਾਂ ਨੂੰ ਦੇਖਦੇ ਹੀ ਉਸਦੇ ਪ੍ਰਾਣ ਕੱਢ ਲਏ। ਗਰੁੜ ਦੇਖਦਾ ਰਹਿ ਗਿਆ ਉਸਨੇ ਯਮਦੂਤ ਤੋਂ ਪੁੱਛਿਆ ਕਿ ਤੂੰ ਇਸਨੂੰ ਮਾਰਿਆ ਕਿਉਂ। ਯਮਦੂਤ ਨੇ ਕਿਹਾ ਕਿ ਇਸਦੀ ਮੌਤ ਇਸੇ ਸਮੇਂ ਲਿਖੀ ਸੀ ਇਸ ਲਈ ਇਸਦੇ ਪ੍ਰਾਣ ਕੱਢ ਲਏ। ਗਰੁੜ ਨੇ ਫਿਰ ਪੁੱਛਿਆ ਕਿ ਫਿਰ ਤੂੰ ਇਸਨੂੰ ਦੇਖ ਕੇ ਜੰਗਲ ਵਿਚ ਹੱਸਦਾ ਕਿਉਂ ਸੀ ? ਇਸਨੂੰ ਮਾਰਨਾ ਸੀ ਤਾ ਉਥੇ ਹੀ ਮਾਰ ਦਿੰਦਾ।

ਯਮਦੂਤ ਨੇ ਜਵਾਬ ਦਿੱਤਾ ਇਸਦੀ ਮੌਤ ਕੈਲਾਸ਼ ਪਰਬਤ ਤੇ ਹੀ ਲਿਖੀ ਸੀ ਪਰ ਚਾਰ ਪੰਜ ਦਿਨ ਪਹਿਲਾ ਇਸਨੂੰ ਜੰਗਲ ਵਿਚ ਦੇਖ ਕੇ ਮੈਨੂੰ ਇਹ ਹੈਰਾਨੀ ਹੋਈ ਕਿ ਇਹ ਏਨੇ ਘੱਟ ਸਮੇਂ ਵਿਚ ਉਥੇ ਕਿਵੇਂ ਪੁੱਜੇਗਾ ਕਿਉਂਕਿ ਇਸਦੇ ਖਭ ਏਨੀ ਲੰਬੀ ਉਡਾਨ ਨਹੀਂ ਭਰ ਸਕਦੇ ਇਹੀ ਸੋਚ ਕੇ ਮੈ ਰੋਜ਼ ਹੱਸਦਾ ਹੁੰਦਾ ਸੀ। ਪਰ,ਕਿਸਮਤ ਦੇਖੋ ਤੂੰ ਇਸਦਾ ਮਿੱਤਰ ਹੈ ਅਤੇ ਤੂੰ ਹੀ ਇਸਨੂੰ ਏਨੇ ਘੱਟ ਸਮੇ ਵਿਚ ਇਥੇ ਲੈ ਆਇਆ।

ਸਿੱਖਿਆ :- ਜੀਵਨ ਅਤੇ ਮੌਤ ਕਿਸਮਤ ਦੀ ਗੱਲ ਹੈ। ਇਸਨੂੰ ਕੀਤੇ ਵੀ ਲੁਕੋ ਕੇ ਨਹੀਂ ਰਖਿਆ ਜਾ ਸਕਦਾ ਹੈ ਜਦੋ ਤੱਕ ਜ਼ਿੰਦਗੀ ਹੈ ਉਦੋਂ ਤੱਕ ਕੋਈ ਆਪਣਾ ਨਹੀਂ ਮਾਰ ਸਕਦਾ ਪਰ ਜੇਕਰ ਮੌਤ ਨੇੜੇ ਹੋਵੇ ਤਾ ਕੋਈ ਕੋਸ਼ਿਸ਼ ਤੁਹਾਨੂੰ ਬਚਾ ਨਹੀਂ ਸਕਦੀ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!