Thursday , September 29 2022
Breaking News

ਵਾਲਾ ਨੂੰ ਖੂਬਸੂਰਤ ਬਣਾਉਣਾ ਚਹੁੰਦੇ ਹੋ ਤਾ ਸ਼ੈਪੂ ਵਿਚ ਮਿਲਾਓ ਇਹ ਚੀਜ਼ਾਂ ਫਿਰ ਦੇਖੋ ਕਮਾਲ..

ਜੇਕਰ ਧੂੜ ਅਤੇ ਪ੍ਰਦੂਸ਼ਣ ਨਾਲ ਤੁਹਾਡੇ ਵਾਲ ਬੇਜਾਨ ਅਤੇ ਰੁੱਖੇ ਹੋ ਗਏ ਹਨ ਤਾ ਅੱਜ ਅਸੀਂ ਤੁਹਾਡੇ ਲਈ ਅਜਿਹਾ ਇੱਕ ਉਪਾਅ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਬਿਨਾ ਕਿਸੇ ਖਾਸ ਮਿਹਨਤ ਕੀਤੇ ਆਪਣੇ ਵਾਲਾ ਦੀ ਖੂਬਸੂਰਤੀ ਵਾਪਸ ਪਾਸਕਦੇ ਹੋ। ਜੀ ਹਾਂ ਇਸਦੇ ਲਈ ਤੁਹਾਨੂੰ ਪਾਰਲਰ ਜਾ ਕੇ ਹੇਅਰ ਸਪਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਤੁਹਨੂੰ ਘੰਟਿਆਂ ਤੱਕ ਕੋਈ ਹੇਅਰ ਮਾਸਕ ਲਗਾ ਕੇ ਬੈਠਣਾ ਹੈ ਬਲਕਿ ਤੁਹਾਨੂੰ ਆਪਣੇ ਸੇਪੂ ਵਿਚ ਆਪਣੇ ਵਾਲਾ ਦੀ ਜ਼ਰੂਰਤ ਦੇ ਹਿਸਾਬ ਨਾਲ ਕੁਝ ਖਾਸ ਚੀਜਾਂ ਪਾਉਣੀਆਂ ਹਨ.ਵੈਸੇ ਸ਼ੈਪੂ ਤਾ ਅੱਜ ਕੱਲ ਸਾਰੇ ਇਸਤੇਮਾਲ ਕਰਦੇ ਹਨ ਅਤੇ ਹਰ ਘਰ ਵਿਚ ਇਹ ਆਸਾਨੀ ਨਾਲ ਮਿਲ ਜਾਂਦੀ ਹੈ ਅਜਿਹੇ ਵਿਚ ਤੁਹਾਨੂੰ ਉਸ ਵਿਚ ਸਿਰਫ ਕੁਝ ਅਜਿਹੀਆਂ ਚੀਜਾਂ ਮਿਲਾਉਣੀਆਂ ਹਨ ਜੋ ਕਿ ਸ਼ੈਪੂ ਦੇ ਅਸਰ ਨੂੰ ਦੁਗਣਾ ਕਰ ਦਿੰਦੀਆਂ ਹਨ ਤਾ ਆਓ ਜਾਣਦੇ ਹਾਂ ਅਜਿਹੀਆਂ ਕੁਝ ਖਾਸ ਚੀਜਾਂ ਦੇ ਬਾਰੇ ਵਿਚ।

ਜੇਕਰ ਤੁਹਾਡੇ ਵਾਲ ਕਾਫੀ ਰੁੱਖੇ ਹੋ ਗਏ ਹਨ ਤਾ ਆਪਣੇ ਸ਼ੈਪੂ ਵਿਚ ਇੱਕ ਛੋਟਾ ਜਿਹਾ ਚਮਚ ਕੱਚਾ ਸ਼ਹਿਦ ਮਿਲਾ ਲਵੋ ਅਤੇ ਉਸ ਵਿਚ ਆਪਣੇ ਵਾਲ ਧੋਵੋ। ਸ਼ਹਿਦ ਵਾਲਾ ਨੂੰ ਕੁਦਰਤੀ ਨਮੀ ਦਿੰਦਾ ਹੈ ਅਤੇ ਅਜਿਹੇ ਵਿੱਚ ਸ਼ੈਪੂ ਵਿਚ ਪਾ ਕੇ ਇਸਦੀ ਵਰਤੋਂ ਕਰਨ ਨਾਲ ਵਾਲ ਪਹਿਲਾ ਤੋਂ ਵੱਧ ਮੁਲਾਇਮ ਅਤੇ ਚਮਕੀਲੇ ਬਣ ਜਾਣਗੇ ਵੈਸੇ ਅਜਿਹਾ ਕਰਦੜੇ ਸਮੇ ਧਿਆਨ ਰਹੇ ਕਿ ਵਾਲਾ ਨੂੰ ਚੰਗੀ ਤਰ੍ਹਾਂ ਧੋ ਲਵੋ ਤਾ ਕਿ ਉਹਨਾਂ ਵਿਚ ਸ਼ਹਿਦ ਦੀ ਚਿੱਪ ਚਿੱਪ ਨਾ ਹੋਵੇ।

ਉਥੇ ਹੀ ਜੇਕਰ ਤੁਹਾਡੇ ਸਿਰ ਦੇ ਵਿਚ ਖਾਰਸ਼ ਅਤੇ ਖੁਸ਼ਕੀ ਹੈ ਤਾ ਤੁਸੀਂ ਆਪਣੇ ਸ਼ੈਪੂ ਵਿਚ ਇੱਕ ਢੱਕਣ ਗੁਲਾਬਜਲ ਪਾ ਲਵੋ। ਇਸ ਨਾਲ ਸਿਰ ਧੋਣ ਨਾਲ ਖੁਸ਼ਕੀ ਤੋਂ ਕਾਫੀ ਆਰਾਮ ਮਿਲੇਗਾ। ਅਸਲ ਵਿਚ ਗੁਲਾਬ ਜਲ ਕਾਫੀ ਸੌਫਟ ਹੁੰਦਾ ਹੈ ਅਤੇ ਅਜਿਹੇ ਵਿਚ ਜਿੰਨਾ ਲੋਕਾਂ ਦੇ ਸਿਰ ਦੀ ਚਮੜੀ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਉਹਨਾਂ ਨੂੰ ਇਸਦੀ ਵਰਤੋਂ ਕਾਫੀ ਆਰਾਮ ਮਿਲਦਾ ਹੈ।

ਝੜਦੇ ਵਾਲਾ ਦੀ ਸਮੱਸਿਆ ਤੋਂ ਤਾ ਅੱਜ ਕੱਲ ਹਰ ਕੋਈ ਪ੍ਰੇਸ਼ਾਨ ਹੈ ਅਸਲ ਵਿਚ ਇਹ ਅਨਿਯਮਤ ਖਾਣ ਪੀਣ ਅਤੇ ਲਾਈਫ ਸਟਾਇਲ ਦਾ ਬੁਰਾ ਅਸਰ ਹੈ ਜਿਸ ਨਾਲ ਸਮੇ ਤੋਂ ਪਹਿਲਾ ਹੀ ਲੋਕਾਂ ਦੇ ਵਾਲਾ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਵੈਸੇ ਅਜਿਹੇ ਵਿਚ ਐਲੋਵੇਰਾ ਜੈਲ ਕਾਫੀ ਲਾਭਦਾਇਕ ਸਾਬਤ ਹੁੰਦੀ ਹੈ ਇਸਦੇ ਲਈ ਤੁਸੀਂ ਆਪਣੇ ਸ਼ੈਪੂ ਵਿਚ ਇਹ ਮਿਲਾ ਸਕਦੇ ਹੋ ਜਿਸ ਨਾਲ ਵਾਲਾ ਦਾ ਟੁਟਣਾ ਰੁਕ ਜਾਂਦਾ ਹੈ ਅਤੇ ਨਾਲ ਹੀ ਨਵੇਂ ਵਾਲ ਵੀ ਉੱਗਦੇ ਹਨ।

ਉਥੇ ਹੀ ਜੇਕਰ ਤੁਸੀਂ ਆਪਣੇ ਵਾਲਾ ਵਿਚ ਕੁਦਰਤੀ ਕਾਲਾ ਰੰਗ ਚਹੁੰਦੇ ਹੋ ਤਾ ਇਸਦੇ ਲਈ ਇੱਕ ਛੋਟਾ ਚਮਚ ਔਲੇ ਦਾ ਜੂਸ ਆਪਣੇ ਸ਼ੈਪੂ ਵਿਚ ਮਿਲਾ ਲਵੋ ਇਸਦੀ ਵਰਤੋਂ ਨਾਲ ਕੁਝ ਹੀ ਦਿਨਾਂ ਵਿਚ ਤੁਹਾਡੇ ਵਾਲਾ ਵਿਚ ਕਾਲਾ ਰੰਗ ਦਿਸਣ ਲੱਗ ਜਾਂਦਾ ਹੈ। ਵੈਸੇ ਇਹ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ ਇਸਦੇ ਲਈ ਜਦ ਤੁਸੀਂ ਸ਼ੈਪੂ ਕਰਦੇ ਹੋ ਤਾ ਇਸਦੀ ਵਰਤੋਂ ਜਰੂਰ ਕਰੋ ਤਾ ਕਿ ਚੰਗੇ ਪਰਨਾਮ ਮਿਲ ਸਕਣ।

ਉਥੇ ਹੀ ਜੇਕਰ ਤੁਸੀਂ ਮਾਨਸਿਕ ਤਣਾਅ ਤੋਂ ਗੁਜਰ ਰਹੇ ਹੋ ਤਾ ਆਪਣੇ ਸ਼ੈਪੂ ਵਿਚ ਕੁਝ ਬੂੰਦਾਂ ਲਵੇਦਰ ਤੇਲ ਦੀਆ ਪਾਉ ਇਸ ਨਾਲ ਤੁਹਾਡਾ ਸਾਰਾ ਤਣਾਅ ਦੂਰ ਹੋ ਜਾਵੇਗਾ ਲੈਵੇਂਦਰ ਦੀ ਖੁਸ਼ਬੂ ਤੁਹਾਨੂੰ ਤਰੋਤਾਜ਼ਾ ਕਰਦੀ ਹੈ।

ਜੇਕਰ ਸ਼ੈਪੂ ਕਰਨ ਦੇ ਬਾਅਦ ਤੁਹਾਡੇ ਵਾਲਾ ਵਿਚ ਚਿਪਚਿਪ ਮਹਿਸੂਸ ਹੋ ਰਹੀ ਹੈ ਤਾ ਆਪਣੇ ਸ਼ੈਪੂ ਵਿਚ ਇੱਕ ਛੋਟਾ ਚਮਚ ਨਿਬੁ ਦਾ ਰਸ ਮਿਲਾ ਲਵੋ। ਅਸਲ ਵਿਚ ਉਹਨਾਂ ਲੋਕਾਂ ਦੇ ਨਾਲ ਇਹ ਹੁੰਦਾ ਹੈ ਜਿੰਨਾ ਦੇ ਸਿਰ ਤੇ ਕਈ ਤਰ੍ਹਾਂ ਦੇ ਉਤਪਾਦ ਇਸਤੇਮਾਲ ਹੁੰਦੇ ਹਨ ਜਿਸ ਨਾਲ ਕਾਸੀ ਸਾਰੀ ਗੰਦਗੀ ਸਿਰ ਦੀ ਚਮੜੀ ਤੇ ਜੰਮ ਜਾਂਦੀ ਹੈ। ਅਜਿਹੇ ਵਿਚ ਨਿਬੁ ਮਿਲੇ ਸ਼ੈਪੂ ਦੀ ਵਰਤੋਂ ਦੇ ਨਾਲ ਸਿਰ ਦੀ ਚਮੜੀ ਦੀ ਚੰਗੀ ਤਰ੍ਹਾਂ ਸਫਾਈ ਹੋ ਸਕੇਗੀ ਅਤੇ ਨਾਲ ਹੀ ਇਸ ਨਾਲ ਪੀ ਐਚ ਬੈਲੇਂਸ ਹੁੰਦਾ ਹੈ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!