Thursday , September 29 2022
Breaking News

30 ਸਾਲ ਪਹਿਲਾ ਤਿੰਨ ਸਾਲ ਦੇ ਬੱਚੇ ਨੇ ਟੀਚਰ ਨੂੰ ਨਾਮ ਦੱਸਿਆ ਸੀ ਕੈਪਟਨ ਰੋਹਨ ਅੱਜ ਉਸੇ ਟੀਚਰ ਨੂੰ ਪਲੇਨ ਵਿੱਚ ਲੈ ਕੇ ਗਿਆ ਪਾਇਲਟ

ਮਾਂ ਦੇ ਬਾਅਦ ਸਾਨੂੰ ਜੋ ਇਸ ਦੁਨੀਆਂ ਨੂੰ ਦਿਖਾਉਂਦਾ ਹੈ ਉਹ ਟੀਚਰ ਹੀ ਹੁੰਦਾ ਹੈ ਇੱਕ ਸੱਚੇ ਦੋਸਤ ਦੇ ਵਾਂਗ ਜੋ ਸਾਨੂੰ ਚੰਗੇ ਅਤੇ ਬੁਰੇ ਦਾ ਪਾਠ ਪੜਾਉਂਦਾ ਹੈ ਉਹ ਟੀਚਰ ਹੀ ਹੁੰਦਾ ਹੈ ਜੇਕਰ ਸਾਡੇ ਟੀਚਰ ਚੰਗੇ ਹਨ ਤਾ ਸਕੂਲ ਟਾਇਮ ਤੋਂ ਜਿਆਦਾ ਚੰਗੀਆਂ ਯਾਦਾ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਹੁੰਦੀਆਂ ਸਕੂਲ ਟਾਇਮ ਦੀ ਹਰ ਗੱਲ ਜ਼ਿੰਦਗੀ ਭਰ ਯਾਦ ਰਹਿੰਦੀ ਹੈ।

ਜਦ ਯਾਦਾਂ ਸਾਹਮਣੇ ਆ ਕੇ ਖੜੀਆਂ ਹੋ ਜਾਣ ਤਾ ਉਹ ਅਹਿਸਾਸ ਕਿਵੇਂ ਦਾ ਹੋਵੇਗਾ ਇਹ ਪਲੇ ਸਕੂਲ ਦੀ ਟੀਚਰ ਰਹਿ ਚੁੱਕੀ ਸੁਧਾ ਸਤਿਅਨ ਤੋਂ ਬਿਹਤਰ ਕੋਈ ਨਹੀਂ ਜਾਣਦਾ ਹੋਵੇਗਾ ਕਿਉਂਕਿ ਜੋ ਸਟੂਡੈਂਟ ਬਚਪਨ ਵਿਚ ਉਹਨਾਂ ਨੂੰ ਆਪਣਾ ਨਾਮ ਕੈਪਟਨ ਰੋਹਨ ਭਸੀਨ ਦੱਸਦਾ ਸੀ ਅੱਜ ਉਹੀ ਪਾਇਲਟ ਦੇ ਰੂਪ ਵਿਚ ਉਹਨਾਂ ਦੇ ਸੋਹਣੇ ਹੈ। ਅਸਲ ਵਿਚ ਸੁਧਾ ਦਿੱਲੀ ਤੋਂ ਸ਼ਿਕਾਗੋ ਜਾਣ ਦੇ ਲਈ ਏਅਰ ਇੰਡੀਆ ਦੀ ਜਿਸ ਫਲਾਇਟ ਵਿਚ ਟਰੈਵਲ ਕਰ ਰਹੀ ਸੀ ਇਸਦਾ ਪਾਇਲਟ ਕੋਈ ਹੋਰ ਨਹੀਂ ਬਲਕਿ ਉਹਨਾਂ ਦਾ ਉਹ ਪਿਆਰਾ ਜਿਹਾ 3 ਸਾਲ ਦਾ ਸਟੂਡੈਂਟ ਕੈਪਟਨ ਰੋਹਨ ਭਸੀਨ ਸੀ ਜੋ ਹੁਣ 30 ਸਾਲ ਦਾ ਹੋ ਚੁੱਕਾ ਸੀ।

ਬਚਪਨ ਵਿਚ ਜਦ ਰੋਹਨ ਤੋਂ ਸੁਧਾ ਜੀ ਉਸਦਾ ਨਾਮ ਪੁੱਛਦੀ ਸੀ ਤਾ ਉਹ ਕਹਿੰਦਾ ਸੀ ਕੈਪਟਨ ਰੋਹਨ ਭਸੀਨ ਅੱਜ ਜਦ ਫਲਾਇਟ ਵਿਚ ਬੈਠੇਦੇ ਹੋਏ ਉਹਨਾਂ ਉਸੇ ਨਾਮ ਦੀ ਅਨਾਊਸਮੈਂਟ ਸੁਣੀ ਤਾ ਉਹ ਖੁਦ ਨੂੰ ਰੋਕ ਨਹੀਂ ਸਕੀ ਉਹਨਾਂ ਏਅਰ ਹੋਸਟ ਨੂੰ ਬੇਨਤੀ ਕੀਤੀ ਕਿ ਉਹ ਪਾਇਲਟ ਨਾਲ ਮਿਲਣਾ ਚਹੁੰਦੀ ਹੈ ਕੁਝ ਦੇਰ ਬਾਅਦ ਏਅਰ ਹੋਸਟ ਨੇ ਉਹਨਾਂ ਨੂੰ ਪਾਇਲਟ ਨਾਲ ਮਿਲਵਾਇਆ ਅਤੇ ਖੁਸ਼ੀ ਨਾਲ ਉਸਦੀਆਂ ਅੱਖਾਂ ਭਰ ਆਈਆਂ ਕਿਉਂਕਿ ਕਾਕਪਿਟ ਵਿਚ ਉਹ ਪਾਇਲਟ ਕੋਈ ਹੋਰ ਨਹੀਂ ਉਹਨਾਂ ਦਾ ਸਟੂਡੈਂਟ ਕੈਪਟਨ ਰੋਹਨ ਭਸੀਨ ਹੀ ਸੀ।

ਇਸ ਪੂਰੀ ਘਟਨਾ ਦੀ ਜਾਣਕਾਰੀ ਰੋਹਨ ਦੀ ਮਾਂ ਨੇ ਟਵਿੱਟਰ ਦੇ ਰਹੀ ਦਿੱਤੀ ਉਹਨਾਂ ਪਾਇਲਟ ਦੀਆ ਦੋ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਵਿਚ ਇਕ ਤਸਵੀਰ 1990-91 ਦੀ ਸੀ ਅਤੇ ਇਕ ਇਸ ਐਤਵਾਰ ਦੀ ਜਦ ਕੈਪਟਨ ਰੋਹਨ ਅਤੇ ਸੁਧਾ ਦੀ ਸਾਲਾਂ ਬਾਅਦ ਮੁਲਾਕਾਤ ਹੋਈ ਉਹਨਾਂ ਟਵੀਟ ਕਰਦੇ ਹੋਏ ਲਿਖਿਆ ਕਿ ਇਤਫ਼ਾਕ ਦੀ ਗੱਲ ਹੈ ਕਿ ਮੇਰਾ ਬੇਟਾ ਉਸੇ ਟੀਚਰ ਨੂੰ ਅੱਜ ਆਪਣੀ ਫਲਾਇਟ ਵਿਚ ਸਿਕਾਂਗੋ ਲੈ ਜਾ ਰਿਹਾ ਹੈ ਜਿਸਨੂੰ ਉਹ 3 ਸਾਲ ਦੀ ਉਮਰ ਵਿਚ ਉਸਨੇ ਆਪਣਾ ਨਾਮ ਕੈਪਟਨ ਰੋਹਨ ਭਸੀਨ ਦੱਸਿਆ ਸੀ ਅਤੇ ਉਹ ਸੱਚ ਵਿਚ ਅੱਜ ਕੈਪਟਨ ਹੈ।

ਇਸ ਟਵੀਟ ਤੇ ਲੋਕਾਂ ਨੇ ਅੱਡ ਅੱਡ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ

ਇੱਕ ਹੀ ਕੈਰੀਅਰ ਵਿਚ ਹੋਣ ਅਤੇ ਮੁੰਬਈ ਵਿਚ ਰਹਿਣ ਦੇ ਕਾਰਨ ਦੋਨਾਂ ਪਰਵਾਰਾਂ ਦੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਸੀ ਸੁਧਾ ਮੁੰਬਈ ਵਿਚ ਪਲੇ ਸਕੂਲ ਚਲਾਉਂਦੀ ਸੀ ਅਤੇ ਉਹਨਾਂ ਦੇ ਪਤੀ ਏਅਰ ਇੰਡੀਆ ਵਿਚ ਇੰਜੀਨਿਅਰ ਸੀ ਉਥੇ ਹੀ ਰੋਹਨ ਨੇ ਇੰਟਰ ਮੇਡੀਐਂਟ ਦੇ ਬਾਅਦ ਪਾਇਲਟ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਅਤੇ ਸਾਲ 2007 ਵਿਚ ਪਹਿਲੀ ਵਾਰ ਬਤੋਰ ਕੋ – ਪਾਇਲਟ ਹਵਾਈ ਕੈਰੀਅਰ ਦੀ ਸ਼ੁਰੁਆਤ ਕੀਤੀ

ਤੁਹਾਨੂੰ ਦੱਸ ਦੇ ਕਿ ਕੈਪਟਨ ਰੋਹਨ ਇਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਸ ਵਿਚ ਸਭ ਦਾ ਰਿਸ਼ਤਾ ਆਸਮਾਨਾਂ ਨਾਲ ਰਿਹਾ ਹੈ। ਰੋਹਨ ਦੇ ਦਾਦਾ ਕੈਪਟਨ ਦੇਵ ਭਸੀਨ ਭਾਰਤ ਦੇ ਉਹਨਾਂ 7 ਪਾਇਲਟ ਵਿੱਚੋ ਇੱਕ ਸੀ ਜੋ 1954 ਵਿਚ ਕਮਾਂਡਰ ਬਣੇ ਰੋਹਨ ਦੇ ਮਾਤਾ ਪਿਤਾ ਇੰਡਿਯਨ ਏਅਰ ਲਾਇਨਜ ਵਿਚ ਸੀ ਅਤੇ ਹੁਣ ਏਅਰ ਇੰਡੀਆ ਵਿਚ ਬੋਈਇੰਗ 787 ਡਰੀਮ ਲਾਇਨਰ ਉਡਾਉਂਦੇ ਹਨ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!