Thursday , September 29 2022
Breaking News

ਸ਼ਾਸ਼ਤਰਾਂ ਅਨੁਸਾਰ ਇਹਨਾਂ 4 ਤਰਾਂ ਦੇ ਲੋਕਾਂ ਤੋਂ ਦੂਰ ਭੱਜਦੀ ਹੈ ਧਨ ਦੀ ਦੇਵੀ ਲੱਛਮੀ

ਰਾਮਚਰਿਤ ਮਾਨਸ ਹਿੰਦੂਆਂ ਦਾ ਪਵਿੱਤਰ ਗ੍ਰੰਥ ਹੈ, ਲਗਪਗ ਸਭ ਦੇ ਘਰ ਵਿਚ ਰਮਾਇਣ ਦੀ ਕਿਤਾਬ ਹੁੰਦੀ ਹੈ, ਰਮਾਇਨ ਵਿਚ ਅਨੇਕਾਂ ਅਜਿਹੀਆਂ ਗੱਲਾਂ ਹਨ ਜਿਸਦਾ ਪਾਲਣ ਕਰਕੇ ਮਨੁੱਖ ਚਾਹੇ ਤਾਂ ਜੀਵਨ ਨੂੰ ਆਰਾਮ ਨਾਲ ਬਿਨਾਂ ਕਿਸੇ ਰੁਕਾਵਟ ਤੋਂ ਬਿਤਾ ਸਕਦਾ ਹੈ, ਵੈਸੇ ਤਾਂ ਰਾਮਚਰਿਤ ਮਾਨਸ ਵਿਚ ਲਿਖੀ ਹੋਈ ਹਰ ਗੱਲ ਦਾ ਕੁੱਝ ਨਾ ਕੁੱਝ ਮਹੱਤਵਪੂਰਨ ਮਤਲਬ ਹੈ, ਪਰ ਕਿਤਾਬ ਵਿਚ ਇੱਕ ਅਜਿਹੀ ਗੱਲ ਵੀ ਲਿਖੀ ਗਈ ਹੈ ਜੋ ਸਾਡੇ ਸਭ ਦੇ ਜੀਵਨ ਦੇ ਗੁਜਰ-ਬਸਰ ਵਿਚ ਬਹੁਤ ਕੰਮ ਆਉਣ ਵਾਲੀ ਹੈ |ਆਖ਼ਿਰ ਕੀ ਹੈ ਉਹ ਗੱਲ ? ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ.. ਜੇਕਰ ਅਸੀਂ ਤੁਹਾਨੂੰ ਇਹ ਪੁੱਛੀਏ ਕਿ ਰੋਜਾਨਾਂ ਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਸਾਨੂੰ ਸਭ ਤੋਂ ਜਿਆਦਾ ਕਿਸ ਚੀਜ ਦੀ ਜਰੂਰਤ ਹੈ ? ਤਾਂ ਤੁਹਾਡਾ ਸਭ ਦਾ ਸਭ ਤੋਂ ਪਹਿਲਾਂ ਜਵਾਬ ਹੋਵੇਗਾ ਪੈਸਾ |

ਅੱਜ-ਕੱਲ ਦਾ ਮਨੁੱਖ ਇਸ ਜਿਦੋ-ਜਹਿਦ ਵਿਚ ਰਹਿੰਦਾ ਹੈ ਕਿ ਉਹ ਜਿਆਦਾ ਤੋਂ ਜਿਆਦਾ ਧਨ ਕਮਾ ਸਕੇ |ਇਸਦੇ ਲਈ ਉਹ ਦਿਨ ਰਾਤ ਬਹੁਤ ਮਿਹਨਤ ਵੀ ਕਰਦਾ ਹੈ ਅਤੇ ਫਿਰ ਪੈਸਾ ਕਮਾਉਣਾ ਕੌਣ ਨਹੀਂ ਚਾਹੁੰਦਾ, ਹਰ ਕਿਸੇ ਨੂੰ ਇੱਕ ਸੁਖੀ ਜੀਵਨ ਦੀ ਕਾਮਨਾ ਹੁੰਦੀ ਹੈ, ਕਿਉਂਕਿ ਪੈਸਾ ਇੱਕ ਅਜਿਹੀ ਚੀਜ ਜਿਸ ਤੋਂ ਬਗੈਰ ਇਸ ਜ਼ਿੰਦਗੀ ਨੂੰ ਚਲਾਉਣਾ ਬਹੁਤ ਮੁਸ਼ਕਿਲ ਹੈ |ਹਰ ਇੱਕ ਵਿਅਕਤੀ ਦੇ ਬਹੁਤ ਵੱਡੇ ਸੁਪਨੇ ਹੁੰਦੇ ਹਨ ਇਸ ਲਈ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਪੈਸਾ ਦੀ ਤਾਂ ਜਰੂਰਤ ਹੁੰਦੀ ਹੈ |ਮਤਲਬ ਕਿ ਦੁਨੀਆਂ ਦਾ ਜੋ ਵੀ ਕੰਮ ਹੈ ਸਭ ਪੈਸੇ ਨਾਲ ਹੀ ਹੁੰਦਾ ਹੈ ਅਤੇ ਇੱਕ ਵੀ ਕੰਮ ਅਜਿਹਾ ਨਹੀਂ ਹੈ ਜੋ ਪੈਸੇ ਤੋਂ ਬਗੈਰ ਹੋ ਸਕੇ, ਜ਼ਿੰਦਗੀ ਵਿਚ ਹਰ ਪਲ-ਪਲ ਤੇ ਪੈਸਾ ਹੀ ਸ਼ੈ ਅਤੇ ਇਸ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਕਦਮ ਵੀ ਅੱਗੇ ਨਹੀਂ ਲੈ ਕੇ ਜਾ ਸਕਦੇ |ਇਸ ਲਈ ਲੋਕ ਦਿਨ ਰਾਤ ਮਿਹਨਤ ਵਿਚ ਲੱਗੇ ਰਹਿੰਦੇ ਹਨ ਤਾਂ ਕਿ ਉਹਨਾਂ ਦਾ ਆਉਣ ਵਾਲਾ ਸਮਾਂ ਵਧੀਆ ਹੋਵੇ ਅਤੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਬਣ ਸਕੇ |

ਜੋ ਲੋਕ ਦੂਸਰਿਆਂ ਦੀ ਇੱਜਤ ਨਹੀਂ ਕਰਦੇ ਅਤੇ ਖੁੱਦ ਨੂੰ ਬਾਕੀਆਂ ਤੋਂ ਵਧੀਆ ਮੰਨਦੇ ਹਨ, ਉਹਨਾਂ ਦੇ ਕੋਲ ਧਨ ਦੀ ਕਮੀ ਹਮੇਸ਼ਾਂ ਰਹਿੰਦੀ ਹੈ, ਘੁਮੰਡ ਦੇ ਕਾਰਨ ਉਹ ਬਾਕੀ ਲੋਕਾਂ ਨਾਲ ਮੇਲ-ਜੋਲ ਨਹੀਂ ਰੱਖਦੇ |ਨੌਕਰੀ ਤੇ ਜਾਣ ਵਾਲੇ ਲੋਕਾਂ ਨੂੰ ਵੀ ਧਨ ਦੀ ਕਮੀ ਸਤਾਉਂਦੀ ਹੈ, ਆਪਣੇ ਸੁਪਨਿਆਂ ਨੂੰ ਚਾਹੁੰਦੇ ਹੋਏ ਵੀ ਇਹ ਲੋਕ ਕਿਸੇ ਨਾ ਕਿਸੇ ਕਾਰਨ ਪੂਰਾ ਨਹੀਂ ਕਰ ਪਾਉਂਦੇ |ਨੌਕਰੀ ਪੇਸ਼ਾ ਲੋਕ ਗੁਜਾਰੇ ਭਰ ਧਨ ਤਾਂ ਕਮਾ ਲੈਂਦੇ ਹਨ ਪਰ ਉਸਨੂੰ ਵਰਤਮਾਨ ਦੇ ਲਈ ਬਚਾ ਨਹੀਂ ਪਾਉਂਦੇ |ਨਸ਼ੇ ਦੀ ਗਿਰਫ਼ਤ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਲੱਛਮੀ ਦੀ ਕਮੀ ਰਹਿੰਦੀ ਹੈ, ਉਹਨਾਂ ਦਾ ਸਾਰਾ ਪੈਸਾ ਨਸ਼ਾ ਕਰਨ ਵਿਚ ਹੀ ਚਲਿਆ ਜਾਂਦਾ ਹੈ |ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਕਦੇ ਵੀ ਅਮੀਰ ਨਹੀਂ ਬਣ ਸਕਦੇ |ਜਿਆਦਾ ਧਨ ਦੇ ਲਾਲਚੀ ਲੋਕ ਵੀ ਪੈਸਾ ਕਮਾਉਣ ਤੋਂ ਵਾਂਝੇ ਰਹਿ ਜਾਂਦੇ ਹਨ |ਧਨ ਦੇ ਪਿੱਛੇ ਭੱਜਣ ਵਾਲੇ ਲੋਕਾਂ ਨੂੰ ਕਦੇ ਵੀ ਧਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਸ਼ਾਇਦ ਇਸ ਲਈ ਕਿਹਾ ਜਾਂਦਾ ਹੈ, ਲਾਲਚ ਬੁਰੀ ਭਲਾ ਹੈ |

About admin

Check Also

4 ਸਾਲ ਦਾ ਇਹ ਮਾਸੂਮ ਬੱਚਾ 76 ਸਾਲ ਦੇ ਉਸਤਾਦ ਨੂੰ ਤਬਲੇ ਵਿਚ ਛੱਡ ਦਿੰਦਾ ਹੈ ਪਿੱਛੇ

ਸਹੀ ਕਿਹਾ ਜਾਂਦਾ ਹੈ ਕਿ ਭਗਵਾਨ ਦੀ ਲੀਲਾ ਨੂੰ ਸਮਝਨਾ ਕਿਸੇ ਵੀ ਇਨਸਾਨ ਦੇ ਵੱਸ …

error: Content is protected !!