ਪੰਜਾਬ ਦੇ ਸਭ ਤੋਂ ਪਸੰਦ ਕੀਤੇ ਜਾਂਦੇ ਪੰਜਾਬੀ ਬਾਲੀਵੁੱਡ ਐਕਟਰ ਧਰਮਿੰਦਰ ਬਾਰੇ ਇੱਕ ਗੱਲ ਤਾਂ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ ਕੀ ਉਹ ਆਪਣੇ ਫਾਰਮ ਵਿਚ ਬਹੁਤ ਲੰਬਾ ਸਮਾਂ ਗੁਜਾਰਦੇ ਹਨ ਅਤੇ ਉਹਨਾਂ ਵੱਲੋ ਇਸ ਦੇ ਬਾਰੇ ਆਪਣੇ ਸੋਸਲ ਮੀਡੀਆ ਅਕਾਊਂਟ ਤੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਧਰਮਿੰਦਰ ਨੂੰ ਜਦੋਂ ਵੀ ਆਪਣੀ ਜਿੰਦਗੀ ਵਿਚ ਫੁਰਸਤ ਮਿਲਦੀ ਹੈ ਉਹ ਉਸ ਸਮੇਂ ਆਪਣੇ ਫਾਰਮ ਵਿਚ ਚਲੇ ਜਾਂਦੇ ਹਨ ਅਤੇ ਉਹਨਾਂ ਦੇ ਫਾਰਮ ਵਿਚ ਉਹਨਾਂ ਨੇ ਪਾਲਤੂ ਗਾਵਾਂ, ਮੱਝਾਂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਾਨਵਰ ਰੱਖੇ ਹੋਏ ਹਨ।
ਥੋੜੇ ਦਿਨ ਪਹਿਲਾ ਹੀ ਧਰਮਿੰਦਰ ਨੇ ਆਪਣੇ ਫਾਰਮ ਵਿੱਚੋ ਤਾਜ਼ੀਆਂ ਆਰਗੈਨਿਕ ਸਬਜ਼ੀਆਂ ਅਤੇ ਫਲ ਆਪਣੀ ਧੀ ਈਸ਼ਾ ਦਿਓਲ ਨੂੰ ਭੇਜੇ ਹਨ। ਧਰਮਿੰਦਰ ਦੁਆਰਾ ਭੇਜੀਆਂ ਸਬਜ਼ੀਆਂ ਮਿਲਣ ਤੇ ਉਹਨਾਂ ਦੀ ਧੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਬਜ਼ੀਆਂ ਬਾਰੇ ਲਿਖਿਆ ਕਿ ਇਹ ਸਬਜ਼ੀਆਂ ਉਹਨਾਂ ਲਈ ਕਿਸੀ ਅਸ਼ੀਰਵਾਦ ਤੋਂ ਘੱਟ ਨਹੀਂ ਹਨ ਅਤੇ ਇਸ ਦੇ ਨਾਲ ਹੀ ਈਸ਼ਾ ਦਿਓਲ ਨੇ ਇਹਨਾਂ ਸਬਜ਼ੀਆਂ ਨਾਲ ਫੋਟੋ ਖਿੱਚ ਕੇ ਵੀ ਸ਼ੇਅਰ ਕੀਤੀ ਹੈ।
ਈਸ਼ਾ ਦਿਓਲ ਹੇਮਾ ਮਾਲਿਨੀ ਦੀ ਧੀ ਹੈ ਅਤੇ ਕੁਝ ਸਮਾਂ ਪਹਿਲਾ ਹੀ ਈਸ਼ਾ ਨੇ ਆਪਣੇ ਦੂਜੇ ਬਚੇ ਨੂੰ ਜਨਮ ਦਿੱਤਾ ਹੈ। ਧਰਮਿੰਦਰ ਕਿਸਾਨ ਦੇ ਪਰਿਵਾਰ ਵਿਚ ਪੈਦਾ ਹੋਏ ਅਤੇ ਬਾਲੀਵੁੱਡ ਦੀਆਂ ਸਿਖਰਾਂ ਵਾਲਿਆਂ ਚੋਟੀਆਂ ਤੇ ਰਾਜ ਕਾਇਮ ਕੀਤਾ।
ਧਰਮਿੰਦਰ ਦੀ ਇੰਨੀ ਉਚਾਈ ਤੇ ਪਹੁੰਚ ਕੇ ਵੀ ਆਪਣੇ ਸਚਿਆਚਾਰ ਅਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਕਲਾ ਸਭ ਨੂੰ ਚੰਗੀ ਲੱਗਦੀ ਹੈ ਅਤੇ ਉਹਨਾਂ ਦੀ ਇਸੀ ਲਈ ਹਰ ਕੋਈ ਤਾਰੀਫ ਹੀ ਕਰਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕੇ ਧਰਮਿੰਦਰ 83 ਸਾਲ ਦੇ ਹੋ ਚੁੱਕੇ ਹਨ ਅਤੇ ਉਹਨਾਂ ਨੇ ਆਪਣੀ ਜਿੰਦਗੀ ਵਿਚ 2 ਵਿਆਹ ਕਰਵਾਏ ਸਨ।
ਸੰਨੀ ਦਿਓਲ ਅਤੇ ਬੋਬੀ ਦਿਓਲ ਤੋਂ ਇਲਾਵਾ ਧਰਮਿੰਦਰ ਦੇ 4 ਹੋਰ ਬੱਚੇ ਹਨ। ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਮ ਪ੍ਰਕਾਸ਼ ਕੌਰ ਹੈ। ਧਰਮਿੰਦਰ ਪੰਜਾਬ ਦੇ ਲੁਧਿਆਣਾ ਜਿਲ੍ਹੇ ਕੋਲ ਸਾਹਨੇਵਾਲ ਨਾਲ ਸਬੰਧ ਰੱਖਦੇ ਹਨ ਅਤੇ ਉਹਨਾਂ ਨੂੰ ਸਾਲ 2012 ਵਿਚ ਪਦਮ ਸ਼੍ਰੀ ਨਾਲ ਨਵਾਜਿਆ ਗਿਆ ਸੀ।
Check Also
ਕੀ ਦੁਬਾਰਾ ਮਾਂ ਬਣਨ ਵਾਲੀ ਹਨ ਐਸ਼ਵਰਿਆ ਰਾਏ ਬੇਬੀ ਬੰਪ ਦੇ ਨਾਲ ਵਾਇਰਲ ਹੋਈ ਇਹ ਤਸਵੀਰ
ਬੱਚਨ ਪਰਵਾਰ ਦੀ ਬਹੂ ਐਸ਼ਵਰਿਆ ਰਾਏ ਇਸ ਦਿਨਾਂ ਆਪਣੀ ਪ੍ਰੇਗਨੇਂਸੀ ਨੂੰ ਲੈ ਕੇ ਚਰਚਾ ਵਿੱਚ …