Breaking News

ਜਦੋਂ ਫੈਨ ਨੇ ਕਿਹਾ ‘ਪਲੀਜ਼ ਸਲਮਾਨ ਨਾਲ ਵਿਆਹ ਕਰ ਲਓ’ ਤਾਂ ਕੈਟਰੀਨਾ ਨੇ ਦਿੱਤਾ ਇਹ ਜਵਾਬ..

ਕੈਟਰੀਨਾ ਕੈਫ ਭਲੇ ਹੀ ਬਾਲੀਵੁਡ ਦੀ ਸਫਲ ਅਦਾਕਾਰਾਂ ਵਿੱਚੋਂ ਇੱਕ ਹੋਵੇ ਪਰ ਪਿਆਰ ਪਾਉਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਕਿਸਮਤ ਬਹੁਤ ਕਮਜੋਰ ਰਹੀ ਹੈ।ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਲਮਾਨ ਖਾਨ ਅਤੇ ਰਣਬੀਰ ਕਪੂਰ ਦੇ ਨਾਲ ਬਹੁਤ ਰਹੀਆਂ ਪਰ ਉਨ੍ਹਾਂ ਦਾ ਪਿਆਰ ਸਿਰੇ ਨਹੀਂ ਚੜ ਸਕਿਆ।ਹੁਣ ਉਹ ਸਲਮਾਨ ਖਾਨ ਅਤੇ ਰਣਬੀਰ ਕਪੂਰ ਦੋਹਾਂ ਨਾਲ ਬ੍ਰੇਕਅੱਪ ਕਰ ਚੁੱਕੀ ਹੈ।ਇਸ ਵਿੱਚ ਕੈਟਰੀਨਾ ਦੇ ਫੈਨਜ਼ ਨੇ ਉਨ੍ਹਾਂ ਤੋਂ ਬੇਹੱਦ ਖਾਸ ਬੇਨਤੀ ਕੀਤੀ ਹੈ।

ਜੀ ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਲ ਹੀ ਵਿੱਚ ਕੈਟਰੀਨਾ ਕੈਫ ਦੇ ਫੈਨ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਲਮਾਨ ਖਾਨ ਨਾਲ ਵਿਆਹ ਕਰ ਲਵੇ, ਇਹ ਗੱਲ ਫੈਨ ਨੇ ਸੋਸ਼ਲ ਮੀਡੀਆ ਤੇ ਕਹੀ,ਇਸ ਗੱਲ ਦਾ ਖੁਲਾਸਾ ਹਾਲ ਹੀ ਵਿੱਚ ਸ਼ੋਅ ਦੇ ਦੌਰਾਨ ਹੋਇਆ ਹੈ।ਖਬਰਾਂ ਅਨੁਸਾਰ ਕੈਟਰੀਨਾ ਕੈਫ ਨੇ ਫੈਨ ਦੀ ਇਸ ਗੱਲ ਦਾ ਜਵਾਬ ਹਮਮਮਮਮ ਦੇ ਨਾਲ ਖਤਮ ਕਰ ਦਿੱਤਾ। ਦੱਸ ਦੇਈਏ ਕਿ ਇਸ ਚੈਟ ਸ਼ੋਅ ਵਿੱਚ ਠੱਗਜ਼ ਆਫ ਹਿੰਦੁਸਤਾਨ ਦੀ ਅਦਾਕਾਰਾ ਤੋਂ ਉਨ੍ਹਾਂ ਦੀ ਨਿਜੀ ਜਿੰਦਗੀ ਦੇ ਨਾਲ ਜੁੜੇ ਕਈ ਸਵਾਲ ਪੁੱਛੇ ਗਏ।

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਸੇ ਨੂੰ ਡੇਟ ਕਿਉਂ ਨਹੀਂ ਕਰ ਰਹੀ ਹੈ? ਇਸ ਗੱਲ ਦਾ ਜਵਾਬ ਦਿੰਦੇ ਹੋਏ ਕੈਟਰੀਨਾ ਨੇ ਦੱਸਿਆ ਕਿ ਇਹ ਮੈਨੂੰ ਖੁਦ ਨਹੀਂ ਪਤਾ ਅਤੇ ਮੈਂ ਇਹ ਵੀ ਨਹੀਂ ਜਾਣਦੀ ਕਿ ਦੁਬਾਰਾ ਮੈਂ ਕਿਸੇ ਨੂੰ ਡੇਟ ਕਰ ਪਾਵਾਂਗੀ ਜਾਂ ਨਹੀਂ’।ਇਨ੍ਹਾਂ ਹੀ ਨਹੀਂ ਕੈਟਰੀਨਾ ਕੈਫ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਹੁਣ ਇੱਕਦਮ ਸਿੰਗਲ ਹੈ?ਤਾਂ ਇਸ ਤੇ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਮੈਂ ਪੂਰੀ ਤਰ੍ਹਾਂ ਸਿੰਗਲ ਹਾਂ , ਸ਼ੋਅ ਦੇ ਹੋਸਟ ਨੇ ਮਜ਼ੇਦਾਰ ਸਵਾਲ ਕਰਦੇ ਹੋਏ ਕੈਟਰੀਨਾ ਨੂੰ ਕਿਹਾ ਕਿ ਕੀ ਉਹ ਇਸਲਈ ਹੁਣ ਸਿੰਗਲ ਹੈ ਕਿਉਂਕਿ ਉਨ੍ਹਾਂ ਦੇ ਨਾਲ ਦੀਆਂ ਅਦਾਕਾਰਾਂ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀਆਂ ਹਨ , ਇਸ ਤੇ ਅਦਾਕਾਰਾ ਨੇ ਬਹੁਤ ਹੀ ਮਜ਼ੇਦਾਰ ਜਵਾਬ ਦਿੱਤਾ।

ਕੈਟਰੀਨਾ ਕੈਫ ਨੇ ਕਿਹਾ ਕਿ ਹਾਂ , ਮੈਂ ਦੇਖ ਰਹੀ ਹਾਂ ਕਿ ਸਾਰੇ ਵਿਆਹ ਕਰ ਰਹੇ ਹਨ। ਪਲੀਜ ਕੋਈ ਮੈਨੂੰ ਮੇਰੇ ਪਿੱਛੇ ਨਾ ਛੱਡ ਦੇਣਾ, ਦੱਸ ਦੇਈਏ ਕਿ ਕੈਟਰੀਨਾ ਕੈਫ ਨੇ ਅਦਾਕਾਰ ਸਲਮਾਨ ਖਾਨ ਨੂੰ ਕਰੀਬ 4 ਸਾਲ ਤੱਕ ਡੇਟ ਕੀਤਾ ਪਰ ਸਾਲ 2009 ਵਿੱਚ ਦੋਹਾਂ ਦਾ ਬ੍ਰੇਕਅਪ ਹੋ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਰਣਬੀਰ ਕਪੂਰ ਨੂੰ 3 ਸਾਲ ਤੱਕ ਡੇਟ ਕੀਤਾ , ਇਸ ਤੋਂ ਬਾਅਦ ਇਹ ਦੋਵੇਂ 2016 ਵਿੱਚ ਅੱਲਗ ਹੋ ਗਏ।

About admin

Check Also

ਕੀ ਦੁਬਾਰਾ ਮਾਂ ਬਣਨ ਵਾਲੀ ਹਨ ਐਸ਼ਵਰਿਆ ਰਾਏ ਬੇਬੀ ਬੰਪ ਦੇ ਨਾਲ ਵਾਇਰਲ ਹੋਈ ਇਹ ਤਸਵੀਰ

ਬੱਚਨ ਪਰਵਾਰ ਦੀ ਬਹੂ ਐਸ਼ਵਰਿਆ ਰਾਏ ਇਸ ਦਿਨਾਂ ਆਪਣੀ ਪ੍ਰੇਗਨੇਂਸੀ ਨੂੰ ਲੈ ਕੇ ਚਰਚਾ ਵਿੱਚ …

error: Content is protected !!