Breaking News

ਸਿੰਗਰ ਅਲਫਾਜ਼ ਦਾ ਹੋਇਆ ਵਿਆਹ , ਸਾਰਾ ਪੌਲੀਵੁੱਡ ਹੋਇਆ ਇਕੱਠਾ ! ਦੇਖੋ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬੀ ਮਿਊਜ਼ਿਕ ਇੰਡਸਟਰੀ ਚ ਵਿਆਹਾਂ ਦਾ ਹੜ ਜਿਆ ਆਇਆ ਲਗਦਾ ਹੈ ਇੱਕ ਤੋਂ ਬਾਅਦ ਇੱਕ ਪੰਜਾਬੀ ਗਾਇਕ ਵਿਆਹ ਨੇ ਕਰਨ ਔਜਲਾ ਤੇ ਨਿੰਜਾ ਤੋਂ ਬਾਅਦ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਚੰਡੀਗੜ੍ਹ ਨਾਲ ਲੱਗਦੇ ਇੱਕ ਪੈਲੇਸ ‘ਚ ਵਿਆਹ ਕਰਵਾਇਆ ਹੈ।

ਨਵੀਂ ਵਿਆਹੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਨਵੀਂ ਵਿਆਹੀ ਜੋੜੀ ਦੀ ਖੁਸ਼ੀ ‘ਚ ਪਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਟਾਰ ਸ਼ਰੀਕ ਹੋਣ ਲਈ ਪਹੁੰਚੇ ਹੋਏ ਸਨ।ਅਲਫਾਜ਼ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਇਸ ਵਿਆਹ ਵਿੱਚ ਜੈਜ਼ੀ-ਬੀ ਤੇ ਹਨੀ ਸਿੰਘ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਬੰਨ੍ਹਿਆ।

ਵਿਆਹ ‘ਚ ਮੌਜੂਦ ਹਰ ਕੋਈ ਜੈਜ਼ੀ-ਬੀ ਦੇ ਗਾਣਿਆਂ ‘ਤੇ ਥਿਰਕਦਾ ਹੋਇਆ ਦਿਖਾਈ ਦਿੱਤਾ।

ਅਲਫਾਜ਼ ਨੇ ਕਈ ਹਿੱਟ ਗਾਣੇ ਦਿੱਤੇ ਹਨ। ਉਹ ਕਦੇ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਹਨ। ਅਲਫਾਜ਼ ਦੀ ਕੁਝ ਦਿਨ ਪਹਿਲਾਂ ਹੀ ਫ਼ਿਲਮ ‘ਵੱਡਾ ਕਲਾਕਾਰ’ ਆਈ ਹੈ ਜਿਸ ਨੂੰ ਬਾਕਸ ਆਫਿਸ ‘ਤੇ ਚੰਗਾ ਹੁੰਗਾਰਾ ਮਿਲਿਆ।

ਦੇਖਣਾ ਹੋਵੇਗਾ ਕਿ ਅਗਲੀ ਵਾਰੀ ਕਿਸਦੀ ਆਉਂਦੀ ਹੈ ਤੇ ਕਿਹੜੇ ਨਵੇਂ ਕਲਾਕਾਰ ਦੇ ਸਿਰ ਵਿਆਹ ਦਾ ਸਿਹਰਾ ਵੱਜਦਾ ਹੈ

About admin

Check Also

ਕੀ ਦੁਬਾਰਾ ਮਾਂ ਬਣਨ ਵਾਲੀ ਹਨ ਐਸ਼ਵਰਿਆ ਰਾਏ ਬੇਬੀ ਬੰਪ ਦੇ ਨਾਲ ਵਾਇਰਲ ਹੋਈ ਇਹ ਤਸਵੀਰ

ਬੱਚਨ ਪਰਵਾਰ ਦੀ ਬਹੂ ਐਸ਼ਵਰਿਆ ਰਾਏ ਇਸ ਦਿਨਾਂ ਆਪਣੀ ਪ੍ਰੇਗਨੇਂਸੀ ਨੂੰ ਲੈ ਕੇ ਚਰਚਾ ਵਿੱਚ …

error: Content is protected !!