Thursday , September 29 2022
Breaking News

ਅਾਖਿਰ ਕਿੳੁਂ ਮਾਰ ਦਿੱਤੀ ਸੀ, ਪੰਜਾਬੀ ਗਾੲਿਕ ਦਿਲਸ਼ਾਦ ਅਖਤਰ ਨੂੰ ਅਖਾੜੇ ‘ਚ ਗੋਲੀ..,ਜਾਣੋ ਪੂਰੀ ਕਹਾਣੀ

ਦਿਲਸ਼ਾਦ ਅਖਤਰ ਦਾ ਜਨਮ 1966 ‘ਚ ਪਿਤਾ ਕੀੜੇ ਖਾਂ ਸ਼ੌਕੀਨ ਅਤੇ ਮਾਤਾ ਨਸੀਬ ਦੇ ਘਰ ਪਿੰਡ ਗਿਲਜ਼ੇਵਾਲਾ ਜ਼ਿਲ੍ਹਾ ਫਰੀਦਕੋਟ ‘ਚ ਹੋਇਆ ਸੀ । ਚਾਰ ਭੈਣ ਭਰਾਵਾਂ ‘ਚ ਉਨ੍ਹਾਂ ਤੋਂ ਇਲਾਵਾ ਭਰਾ ਗੁਰਦਿੱਤਾ,ਛੋਟੀ ਭੈਣ ਮਨਪ੍ਰੀਤ ਅਖਤਰ ਅਤੇ ਵੱਡੀ ਭੈਣ ਵੀਰਪਾਲ ਕੌਰ ਸਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ਸੀ ।

ਉਨ੍ਹਾਂ ਦੇ ਚਾਚੇ ਦਾ ਮੁੰਡਾ ਸੰਦੀਪ ਅਖਤਰ ਵੀ ਗਾਇਕ ਸਨ ਜਿਨ੍ਹਾਂ ਦੀ ਮੌਤ ਅਕਤੂਬਰ ਦੋ ਹਜ਼ਾਰ ਗਿਆਰਾਂ ‘ਚ ਹੋਈ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਨੂਰਮਹਿਲ ਸਥਿਤ ਪੰਡਤ ਕ੍ਰਿਸ਼ਨ ਤੋਂ ਸਿੱਖੇ । ਸਾਫ ਸੁਥਰੇ ਗੀਤ ਗਾਉਣ ਵਾਲੇ ਦਿਲਸ਼ਾਦ ਅਖਤਰ ਨੇ ਕਈ ਹਿੱਟ ਗੀਤ ਗਾਏ ਅਤੇ 1980 ‘ਚ ਉਨ੍ਹਾਂ ਨੇ ਪਹਿਲਾ ਅਖਾੜਾ ਲਗਾਇਆ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ । ‘ਮਨ ਵਿੱਚ ਵੱਸਦਾ ਏ ਸੱਜਣਾ’, ‘ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ’, ਮੇਲਾ ਦੋ ਦਿਨ ਦਾ ਢਾਈ ਦਿਨ ਦੀ ਜ਼ਿੰਦਗਾਨੀ,ਮਿਰਜ਼ਾ ਸਣੇ ਕਈ ਹਿੱਟ ਗੀਤ ਗਾਏ ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਲਈ ਵੀ ਗੀਤ ਗਾਏ । ਜਿਨ੍ਹਾਂ ‘ਚ ਮੁਖ ਤੌਰ ‘ਤੇ ਨਸੀਬੋ,ਉਡੀਕਾਂ ਸਾਉਣ ਦੀਆਂ ,ਮਿਰਜ਼ਾ ,ਸੁੱਚਾ ਸੂਰਮਾ ਸਣੇ ਕਈ ਫਿਲਮਾਂ ‘ਚ ਉਨ੍ਹਾਂ ਨੇ ਗੀਤ ਗਾਏ । ਪੰਜਾਬੀ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਗਾਇਕ ਇਸੇ ਤਰ੍ਹਾਂ ਕਿਸੇ ਵਿਆਹ ਦੇ ਪ੍ਰੋਗਰਾਮ ‘ਚ ਅਖਾੜਾ ਲਗਾਉਣ ਪਹੁੰਚਿਆ ਸੀ, ਪਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ‘ਚ ਗਾਉਣ ਲਈ ਗਏ ਇਸ ਗਾਇਕ ਇਸ ਗੱਲ ਦਾ ਰੱਤੀ ਭਰ ‘ਚ ਅਹਿਸਾਸ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਿਤ ਹੋਵੇਗਾ ।

ਜਦੋਂ 28 ਜਨਵਰੀ ਨੂੰ ਉਹ ਵਿਆਹ ‘ਚ ਗੀਤ ਗਾ ਰਹੇ ਸਨ ਤਾਂ ਸ਼ਰਾਬੀ ਹਾਲਤ ‘ਚ ਸਵਰਨ ਸਿੰਘ ਨਾਂਅ ਡੀਐੱਸਪੀ ਸਵਰਨ ਸਿੰਘ ਹੁੰਦਲ ਨੇ ਫਰਮਾਇਸ਼ ਕੀਤੀ ਕਿ ‘ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ’ ਗੀਤ ਗਾ ਕੇ ਸੁਣਾਵੇ ਪਰ ਦਿਲਸ਼ਾਦ ਅਖਤਰ ਨੇ ਆਖਿਆ ਕਿ ਉਹ ਆਪਣੇ ਹੀ ਗਾਉਂਦੇ ਕਿਸੇ ਹੋਰ ਦਾ ਨਹੀਂ ਜਿਸ ‘ਤੇ ਨਸ਼ੇ ‘ਚ ਟੱਲੀ ਹੋਏ ਪੁਲਿਸ ਵਾਲੇ ਨੇ ਆਪਣੇ ਗੰਨਮੈਨ ਦੀ ਬੰਦੂਕ ਖੋਹ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!