Breaking News

ਆਈ ਤਾਜਾ ਵੱਡੀ ਖਬਰ – ਆਹ ਦੇਖੋ ਪੰਜਾਬ ਚ ਕੀ ਕਰਤੂਤ ਵਾਪਰੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ – ਸਾਧਵੀ ਬਲਾਤਕਾਰ ਮਾਮਲੇ ਚ ਦੋਸ਼ੀ ਬਾਬਾ ਰਾਮ ਰਹੀਮ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੇ ਵੀ ਹੁਣ ਉਸ ਦੀਆਂ ਪੋਲਾਂ ਬਿਨ੍ਹਾਂ ਕਿਸੇ ਡਰ ਦੇ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। 6 ਸਾਲ ਤਕ ਬਲਾਤਕਾਰੀ ਬਾਬੇ ਦੇ ਨਾਲ ਰਹਿ ਰਹੇ ਡੇਰੇ ਦੇ ਸਾਧੂ ਗੁਰਦਾਸ ਤੂਰ ਨੇ ਵੱਡੇ ਖੁਲਾਸੇ ਕਰਦਿਆਂ ਦੱਸਿਆ ਕਿ ਕਾਨੂੰਨ ਤੋੜਨਾ ਬਾਬਾ ਦੀ ਫਿਤਰਤ ਚ ਸ਼ਾਮਲ ਸੀ। ਸਾਲ 1998 ‘ਚ ਜਦ ਇਸ ਦੀ ਗੱਡੀ ਹਰਿਆਣਾ ਤੋਂ ਯੂ.ਪੀ. ਵਲ ਜਾ ਰਹੀ ਸੀ ਤਾਂ ਯੂ. ਪੀ. ਬਾਰਡਰ ਤੇ ਗੱਡੀ ਦੀ ਤਲਾਸ਼ੀ ਦੌਰਾਨ ਬਾਬੇ ਦੀ ਗੱਡੀ ਚੋਂ ਸ਼ਰਾਬ ਦੀ ਬੋਤਲ ਬਰਾਮਦ ਹੋਈ ਸੀ। ਰਾਮ ਰਹੀਮ ਵਲੋਂ ਮੀਟ ਖਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਇਕ ਪੁਰਾਣੀ ਫੋਟੋ ਚ ਕਿਸੇ ਵਿਆਹ ਦੌਰਾਨ ਮੇਜ਼ ‘ਤੇ ਸ਼ਰਾਬ, ਮੀਟ ਤੇ ਹੋਰ ਪਦਾਰਥ ਖਾਂਦੇ ਹੋਏ ਦੇਖਿਆ ਹੈ ਪਰ ਮੈਂ ਆਪਣੇ ਅੱਖੀ ਨਹੀਂ ਦੇਖਿਆ।

ਉਨ੍ਹਾਂ ਦੁਰਲੱਭ ਜਾਨਵਰਾਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਅਸੀਂ ਗੁਫਾ ਦੇ ਬਾਹਰ ਦੁਰਲੱਭ ਪ੍ਰਜਾਤੀ ਦੇ ਸ਼ੇਰ ਦੇ ਬੱਚਿਆਂ ਨੂੰ ਘੁੰਮਦਾ ਦੇਖਿਆ ਹੈ ਪਰ ਉਨ੍ਹਾਂ ਨੂੰ ਵੱਡਾ ਹੁੰਦੇ ਹੋਏ ਨਹੀਂ ਦੇਖਿਆ। ਕਦਮ-ਕਦਮ ‘ਤੇ ਬਾਬਾ ਕਾਨੂੰਨ ਤੋੜਦਾ ਚਾਹੇ ਉਹ ਦੁਰਲੱਭ ਪ੍ਰਜਾਤੀ ਦੇ ਜੀਵਾਂ ਦੇ ਬਾਰੇ ‘ਚ ਹੋਵੇ ਜਾਂ ਕੋਈ ਹੋਰ ਮਾਮਲਾ। ਬਾਬਾ ਨੇ ਆਪਣੇ ਭਗਤਾਂ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਫੋਟੋਜ਼ ਇਹ ਕਹਿ ਕੇ ਵਾਪਸ ਮੰਗਵਾ ਲਈਆਂ ਸਨ ਕਿ ਉਨ੍ਹਾਂ ਨੇ ਭਗਤਾਂ ਦਾ ਪਿਆਰ ਦੇਖਣਾ ਹੈ ਪਰ ਬਾਅਦ ‘ਚ ਇਹ ਫੋਟੋਆਂ ਕਿਸੇ ਨੂੰ ਵੀ ਵਾਪਸ ਨਹੀਂ ਕੀਤੀਆਂ।

ਰਾਮ ਰਹੀਮ ਦੀ ਨੂੰਹ ਹੁਸਨਪ੍ਰੀਤ ਦਾ ਰਿਸ਼ਤੇਦਾਰ ਭੁਪਿੰਦਰ ਸਿੰਘ ਉਰਫ ਗੋਰਾ ਨੇ ਦੱਸਿਆ ਕਿ ਬਾਬਾ ਦੇ ਇਕ ਸੁਰੱਖਿਆ ਕਰਮੀ ਨੇ, ਜੋ ਬਾਬਾ ਦੇ ਨਾਲ ਰਹਿੰਦਾ ਸੀ ਨੇ ਦੱਸਿਆ ਸੀ ਕਿ ਬਾਬਾ ਕਦੇ-ਕਦੇ ਅਫੀਮ ਖਾ ਲੈਂਦਾ ਸੀ ਤੇ ਅੰਦਰ ਬੈਠ ਕੇ ਸ਼ਰਾਬ ਵਗੈਰਾ ਵੀ ਪੀ ਲੈਂਦਾ ਸੀ। ਡੇਰਾ ਦੇ ਅੰਦਰ ਜੋ ਸਕਾਚ ਜਾਂ ਮਹਿੰਗੀ ਵਿਸਕੀ ਮੰਗਵਾਈ ਜਾਂਦੀ ਸੀ ਉਹ ਨਿਸ਼ਚਿਤ ਤੌਰ ਤੇ ਬਾਬਾ ਲਈ ਹੀ ਮੰਗਵਾਈ ਜਾਂਦੀ ਸੀ। ਇਸ ਤੋਂ ਇਲਾਵਾ ਕਾਲੇ ਤਿੱਤਰ ਦਾ ਮੀਟ ਖਾਣ ਦੀ ਗੱਲ ਸਾਹਮਣੇ ਆਈ ਹੈ ਜੋ ਇਕ ਦੁਰਲੱਭ ਪੰਛੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਗੋਰਾ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਉਨ੍ਹਾਂ ਗੁਰੂਆਂ ਦੇ ਬਰਾਬਰ ਸਮਝਦਾ ਸੀ, ਜੋ ਸ਼ਿਕਾਰ ਖੇਡਦੇ ਸਨ ਤੇ ਇਸ ਲਈ ਦੁਰਲੱਭ ਪ੍ਰਾਣੀ ਆਪਣੇ ਡੇਰੇ ਚ ਰੱਖਦਾ ਸੀ। ਇਹ ਹੀ ਨਹੀਂ ਡੇਰੇ ‘ਚ ਸ਼ੇਰ ਤੇ ਕਾਲੇ ਤਿੱਤਰ ਜਿਹੇ ਦੁਰਲੱਭ ਪ੍ਰਜਾਤੀਆਂ ਨੂੰ ਵੀ ਕੈਦ ਕਰ ਕੇ ਰੱਖਦਾ ਸੀ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!