ਮਾਂ ਦੀ ਮਮਤਾ ਕਦੇ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕਰ ਸਕਦੀ ਪਰ ਕੁਝ ਅਜਿਹੀਆਂ ਮਾਵਾਂ ਵੀ ਹਨ, ਜੋ ਆਪਣੇ ਬੱਚੇ ਦਾ ਕਤਲ ਕਰ ਦਿੰਦੀਆਂ ਨੇ, ਯਕੀਨ ਕਰਨਾ ਮੁਸ਼ਕਿਲ ਹੈ ਪਰ ਇਹ ਖਬਰ ਸੱਚ ਹੈ, ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਾਉਣ ਦੇ ਲਈ ਆਪਣੀ ਬੱਚੀ ਦਾ ਕਤਲ ਕਰ ਦਿੱਤਾ ਅਤੇ ਬੱਚੀ ਦੇ ਕਤਲ ਦਾ ਇਲਜ਼ਾਮ ਆਪਣੇ ਪਤੀ ਤੇ ਲਾਉਣ ਦਾ ਘਟੀਆ ਪਲਾਨ ਬਣਾਇਆ।
ਇਹ ਪੂਰੀ ਘਟਨਾ ਲੁਧਿਆਣਾ ਦੇ ਲਛਮਨ ਨਗਰ ਦੀ ਹੈ, ਜਿੱਥੇ ਸੁਨੀਤਾ ਨਾਮਕ ਇੱਕ ਔਰਤ ਨੇ ਰਾਤ ਨੂੰ ਹੀ ਆਪਣੀ ਬੱਚੀ ਦਾ ਮੂੰਹ ਦਬਾ ਕੇ ਕਤਲ ਕਰ ਦਿੱਤਾ ਅਤੇ ਸਵੇਰੇ ਉੱਠ ਕੇ ਬੱਚੀ ਦੇ ਨਾ ਉੱਠਣ ਦਾ ਡਰਾਮਾ ਕੀਤਾ। ਇਸ ਤੋਂ ਬਾਅਦ ਘਬਰਾਏ ਹੋਏ ਪਰਿਵਾਰ ਵਾਲੇ ਬੱਚੀ ਨੂੰ ਚੁੱਕ ਕੇ ਹਸਪਤਾਲ ਲੈ ਗਏ, ਜਿੱਥੇ ਜਾ ਕੇ ਉਸ ਨੇ ਖੁਦ ਹੀ ਮੰਨ ਲਿਆ ਕਿ ਉਸ ਨੇ ਬੱਚੀ ਦਾ ਸਿਰਹਾਣੇ ਦੇ ਨਾਲ ਮੂੰਹ ਦਬਾ ਕੇ ਕਤਲ ਕੀਤਾ ਹੈ।
ਸੁਨੀਤਾ ਦੇ ਪਤੀ ਨੇ ਇਹ ਸਾਰਾ ਮਾਮਲਾ ਪੁਲਿਸ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਸ ਨੇ ਸੁਨੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਇਸ ਮਾਮਲੇ ਦੇ ਬਾਰੇ ਸੁਨੀਤਾ ਦੇ ਪਤੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਤਕਰੀਬਨ ਢਾਈ ਸਾਲ ਪਹਿਲਾਂ ਸੁਨੀਤਾ ਦੇ ਨਾਲ ਵਿਆਹ ਹੋਇਆ ਸੀ ਪਰ ਉਸ ਦੀ ਸੁਨੀਤਾ ਦੇ ਨਾਲ ਜ਼ਿਆਦਾ ਨਹੀਂ ਬਣਦੀ ਸੀ ਅਤੇ ਮੀਆਂ-ਬੀਵੀ ਦੇ ਵਿਚਕਾਰ ਲੜਾਈ-ਝਗੜਾ ਰਹਿੰਦਾ ਸੀ। ਹੁਣ ਸੁਨੀਤਾ ਵੱਲੋਂ ਬੱਚੀ ਨੂੰ ਕਿਉਂ ਮਾਰਿਆ ਗਿਆ, ਇਸ ਦੇ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਹੈ।
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਤਾ ਦਾ ਵਿਆਹ ਗੁੱਡੂ ਦੇ ਨਾਲ ਤਿੰਨ ਸਾਲ ਪਹਿਲਾਂ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ, ਜਿਸ ਨੂੰ ਲੈ ਕੇ ਉਨ੍ਹਾਂ ਦੇ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ। ਸੁਨੀਤਾ ਆਪਣੇ ਕਿਸੇ ਹੋਰ ਪ੍ਰੇਮੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਵੱਲੋਂ ਉਸ ਨੂੰ ਤਲਾਕ ਨਹੀਂ ਦਿੱਤਾ ਗਿਆ। ਕੁਝ ਸਮਾਂ ਬਾਅਦ ਸੁਨੀਤਾ ਆਪਣੇ ਪਤੀ ਦੇ ਨਾਲ ਮੁੜ ਦੁਆਰਾ ਰਹਿਣ ਲੱਗੀ ਅਤੇ ਉਸ ਨੇ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …