Breaking News

ਇੰਡੀਅਨ ਨੇ ਉਡਦੇ ਜਹਾਜ ਚ ਕੀਤੀ ਇਹ ਗੰਦੀ ਕਰਤੂਤ ਜੱਜ ਨੇ ਝੱਟਪੱਟ ਦਿਤੀ 9 ਸਾਲ ਦੀ ਸਜਾ

ਵਾਸ਼ਿੰਗਟਨ: ਹਵਾਈ ਸਫ਼ਰ ਦੌਰਾਨ ਅਮਰੀਕੀ ਔਰਤ ਨਾਲ ਜਿਣਸੀ ਹਿੰਸਾ ਕਰਨ ਵਾਲੇ ਤਾਮਿਲਨਾਡੂ ਨਾਲ ਸਬੰਧਤ ਆਈਟੀ ਮਾਹਰ ਨੂੰ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਸਰਕਾਰੀ ਵਕੀਲ ਨੇ ਦੋਸ਼ੀ ਲਈ 11 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ, ਕਿਉਂਕਿ ਉਸ ਨੇ ਜਾਣਬੁੱਝ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋਸ਼ੀ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਭੇਜਿਆ ਜਾਵੇਗਾ।

ਦਰਅਸਲ, ਇਸੇ ਸਾਲ ਦੇ ਸ਼ੁਰੂਆਤ ਵਿੱਚ 35 ਸਾਲ ਦਾ ਰਾਮਮੂਰਤੀ ਐਚ-1ਬੀ ਵੀਜ਼ਾ ਤਹਿਤ ਅਮਰੀਕਾ ਗਿਆ ਸੀ। ਇਸ ਦੌਰਾਨ ਉਸ ਨੇ ਜਹਾਜ਼ ਵਿੱਚ ਸਫ਼ਰ ਕਰਦਿਆਂ ਆਪਣੇ ਨਾਲ ਬੈਠੀ ਮਹਿਲਾ ਨਾਲ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਸਾਲ ਅਗਸਤ ਮਹੀਨੇ ਦੌਰਾਨ ਪੰਜ ਦਿਨਾਂ ਦੇ ਟ੍ਰਾਇਲ ਦੌਰਾਨ ਹੀ ਰਾਮਮੂਰਤੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤੇ ਹੁਣ ਉਸ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਹੈ।

ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜਦ ਰਾਮਮੂਰਤੀ ਨੇ ਹਮਲਾ ਕੀਤਾ ਤਾਂ ਔਰਤ ਜਾਗ ਗਈ ਤੇ ਦੇਖਿਆ ਕਿ ਉਸ ਦਾ ਪਜਾਮਾ ਖੁੱਲ੍ਹਾ ਹੋਇਆ ਸੀ। ਔਰਤ ਨੇ ਤੁਰੰਤ ਜਹਾਜ਼ ਦੇ ਅਮਲੇ ਤੋਂ ਮਦਦ ਮੰਗੀ। ਹੈਰਾਨੀ ਦੀ ਗੱਲ ਹੈ ਕਿ ਰਾਮਮੂਰਤੀ ਜਦ ਇਸ ਘਟਨਾ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਸ ਦੀ ਪਤਨੀ ਵੀ ਨਾਲ ਹੀ ਬੈਠੀ ਹੋਈ ਸੀ।

ਜ਼ਿਕਰਯੋਗ ਹੈ ਕਿ ਜਹਾਜ਼ ਵਿੱਚ ਔਰਤਾਂ ਨਾਲ ਅਜਿਹੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਕਈ ਭਾਰਤੀ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਜਾਣਕਾਰੀ ਦਿੱਤੀ ਹੈ

ਕਿ ਜਹਾਜ਼ ਵਿੱਚ ਹੋਣ ਵਾਲੀ ਜਿਣਸੀ ਹਿੰਸਾ ਤੇਜ਼ੀ ਨਾਲ ਵਧ ਰਿਹਾ ਅਪਰਾਧ ਹੈ। ਸਾਲ 2014 ਤੋਂ 2017 ਤਕ ਅਜਿਹੇ ਮਾਮਲਿਆਂ ਵਿੱਚ 66% ਵਾਧਾ ਹੋਇਆ ਹੈ। ਏਜੰਸੀ ਮੁਤਾਬਕ ਬੈਠਣ ਦੀ ਘੱਟ ਜਗ੍ਹਾ, ਸ਼ਰਾਬ ਤੇ ਹੋਰ ਨਸ਼ੇ ਕਾਰਨ ਇਹ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!