ਕੈਨੈਡਾ- ਅੱਜ ਦੇ ਦੌਰ ਵਿੱਚ ਪੈਸੇ ਦੀ ਹੋੜ ਲਗਾ ਲਓ ਜਾਂ ਬੇਗਾਨੇ ਦੇਸ਼ਾ ਦੀ ਚਕਾਚੌਂਧ ਲਾ ਲਓ ਭਾਰਤ ਦੇਸ ਦੇ ਜ਼ਿਆਦਾਤਰ ਨੌਜਵਾਨ ਬਾਹਰਲੇ ਮੁਲਕਾਂ ਦੇ ਸੁਪਨੇ ਲੈ ਕੇ ਆਪਣੇ ਦੇਸ ਨੂੰ ਅਲਵਿਦਾ ਕਹਿ ਰਿਹਾ ਹੈ। ਚਾਹੇ ਉਹ ਪੜ੍ਹਾਈ ਕਰਨ ਦੇ ਬਹਾਨੇ, ਚਾਹੇ ਉਹ ਕੰਮ ਕਰਨ ਦੇ ਬਹਾਨੇ ਜਾਣਾ ਚਾਹੁੰਦਾ ਹੈ ਬਾਹਰਲੇ ਮੁਲਕ ਨੌਜਵਾਨ ਵਰਗ ਜਿਆਦਾਤਰ ਕੈਨੇਡਾ ਦਾ ਰੁਖ ਕਰ ਰਹੇ ਹਨ, ਜਿੱਥੇ ਭਾਰਤ ਵਰਗੀ ਅਜ਼ਾਦੀ ਅਪਨਾਉਣਾ ਚਾਹੁੰਦੇ ਹਨ।
ਪਰ ਕਈ ਪੰਜਾਬੀ ਕੈਨੇਡਾ ਵਰਗੇ ਦੇਸ਼ ਤੋਂ ਮਿਲੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਵੀ ਚੁੱਕ ਰਹੇ ਹਨ। ਉੱਥੋਂ ਦੇ ਤੌਰ ਤਰੀਕੇ ਨੂੰ ਆਪਣੇ ਤੌਰ ਤੇ ਜੀਣ ਦੇ ਬਹਾਨੇ ਆਪਣਾ ਆਪਣਾ ਵਸੀਲਾ ਅਪਨਾ ਰਹੇ ਹਨ। ਕੁਝ ਪੰਜਾਬੀ ਤਾਂ ਆਪਣੀਆਂ ਗੱਡੀਆਂ ਤੇ ਮਨਮਰਜ਼ੀ ਦੇ ਨੰਬਰ ਵੀ ਲਗਾ ਰਹੇ ਹਨ। ਜੀ ਹਾਂ, ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਪੰਜਾਬੀਆਂ ਬਾਰੇ ਜਿਨ੍ਹਾਂ ਕੈਨੇਡਾ ਵਿੱਚ ਵਾਹਨਾਂ ‘ਤੇ ਮਨਮਰਜ਼ੀ ਦੀ ਨੰਬਰ ਪਲੇਟ ਲਗਵਾਉਣ ਵਾਲੀ ਖੁੱਲ ਦਾ ਨਾਜਾਇਜ਼ ਫਾਇਦਾ ਵੀ ਚੁੱਕਿਆ ਹੈ।
ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਜਾਤਾਂ-ਗੋਤਾਂ, ਹਥਿਆਰਾਂ, ਨਸ਼ੇ ਅਤੇ ਇੱਥੋਂ ਤਕ ਕਿ ਗਾਲਾਂ ਨੂੰ ਵੀ ਲੋਕਾਂ ਨੇ ਆਪਣੀ ਕਾਰ ਦਾ ਸ਼ਿੰਗਾਰ ਬਣਾਇਆ ਹੋਇਆ ਹੈ। ਉੱਥੋਂ ਦੇ ਰਹਿਣ ਵਾਲੇ ਇਨ੍ਹਾਂ ਸ਼ਬਦਾਂ ਦਾ ਮਤਲਬ ਤਾਂ ਨਹੀਂ ਸਮਝਦੇ ਪਰ ਕੈਨੇਡਾ ਵਿੱਚ ਪੈਦਾ ਹੋਏ ਪੰਜਾਬੀਆਂ ਦੇ ਬੱਚੇ ਆਪਣੇ ਲੋਕਾਂ ਵੱਲੋਂ ਵਰਤੇ ਜਾ ਰਹੇ ਇਨ੍ਹਾਂ ਸ਼ਬਦਾਂ ਦਾ ਮਤਲਬ ਪੁੱਛਦੇ ਹਨ ਤਾਂ ਬੇਹੱਦ ਅਜੀਬ ਸਥਿਤੀ ਬਣ ਜਾਂਦੀ ਹੈ।
ਪਰ ਆਪਣਿਆਂ ਨੂੰ ਸੁਧਾਰਨ ਦਾ ਬੀੜਾ ਵੀ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੇ ਚੁੱਕਿਆ ਹੈ। ਉਸ ਨੌਜਵਾਨ ਨੇ ਅਜਿਹੀਆਂ ਦਰਜਨਾਂ ਨੰਬਰ ਪਲੇਟਾਂ ਦੀ ਤਸਵੀਰ ਖਿੱਚ ਕੇ ਕੈਨੇਡਾ ਦੇ ਮੋਟਰ-ਵਹੀਕਲ ਵਿਭਾਗ ਨੂੰ ਭੇਜੀਆਂ ਹਨ । ਬ੍ਰੈਂਪਟਨ, ਮਿਸੀਸਾਗਾ ਵਿੱਚ ਰਹਿੰਦੇ ਪੰਜਾਬੀਆਂ ਨੇ ਕਨੇਡਾ ਸਰਕਾਰ ਤੋਂ ਅਜਿਹੀਆਂ ਭੱਦੀ ਸ਼ਬਦਾਵਲੀ ਵਾਲੀਆਂ ਪਲੇਟਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਸ ਨੌਜਵਾਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵਿਭਾਗ ਨੇ ਅਜਿਹੀਆਂ ਨੰਬਰ ਪਲੇਟਾਂ ਨੂੰ ਵਾਪਸ ਮੰਗਵਾ ਲਿਆ ਸੀ, ਪਰ ਹਾਲੇ ਵੀ ਕੁਝ ਕਾਰਾਂ ‘ਤੇ ਵਿਵਾਦਿਤ ਪਲੇਟਾਂ ਲੱਗੀਆਂ ਹੋਈਆਂ ਹਨ ਜੋ ਸੜਕਾਂ ‘ਤੇ ਵੀ ਘੁੰਮਦੀਆਂ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …