Thursday , September 29 2022
Breaking News

ਖੁੱਲ੍ਹਿਆ 24 ਸਾਲਾਂ ਬਾਅਦ ਦਿਵਿਆ ਭਾਰਤੀ ਦੀ ਮੌਤ ਦਾ ਰਾਜ਼

 

ਦਿਵਿਆ ਭਾਰਤੀ ਬਾਲੀਵੁੱਡ ਇੰਡਸਟਰੀ ‘ਚ ਲੱਖਾਂ ਕਰੋੜਾਂ ਲੋਕਾਂ ਦੀ ਧੜਕਨ ਬਣ ਚੁੱਕੀ ਸੀ। ਉਸ ਦੀ ਖੂਬਸੂਰਤੀ ਤੇ ਉਸ ਦੀ ਅਦਾਕਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਦਿਵਿਆ ਭਾਰਤੀ ਦੀ ਮੌਤ ਨਾਲ ਜੁੜੀਆਂ ਗੱਲਾਂ ਅਕਸਰ ਅਫਵਾਹਾਂ ਬਣ ਕੇ ਸਾਹਮਣੇ ਆਉਂਦੀਆਂ ਹਨ। ਉਸ ਦੀ ਮੌਤ ਅੱਜ ਤੱਕ ਇਕ ਰਹੱਸਿਆ ਹੀ ਬਣ ਗਈ ਹੈ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਤਮ ਹੱਤਿਆ ਕੀਤੀ ਸੀ ਤਾਂ ਉਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਦਾ ਕਤਲ ਹੋਇਆ ਸੀ।


ਬਾਲੀਵੁੱਡ ਦੇ ਮਸ਼ਹੂਰ ਸ਼ਹਾਰੁਖ ਖਾਨ ਤੇ ਰਿਸ਼ੀ ਕਪੂਰ ਨਾਲ ਫਿਲਮ ‘ਦੀਵਾਨਾ’ ‘ਚ ਕੰਮ ਕਰਕੇ ਉਸ ਨੇ ਕਾਫੀ ਬੁਲੰਦੀਆਂ ਨੂੰ ਹਾਸਲ ਕੀਤਾ ਸੀ, ਜੋ ਲੋਕ ਇੰਡਸਟਰੀ ‘ਚ 10 ਸਾਲ ਤੱਕ ਕੰਮ ਕਰਨ ‘ਤੇ ਹਾਸਲ ਨਹੀਂ ਕਰ ਸਕਦੇ। ਇਸ ਦੌਰਾਨ ਇਕ ਵਾਰ ਇਕ ਦੋਸਤ ਦੇ ਜ਼ਰੀਏ ਦਿਵਿਆ ਦੀ ਮੁਲਾਕਾਤ ਨਿਰਮਾਤਾ ਤੇ ਨਿਰਦੇਸ਼ਕ ਸਾਜਿਦ ਨਡਿਆਡਵਾਲਾ ਨਾਲ ਹੋਈ ਤੇ ਵਿਦਿਆ ਨੂੰ ਪਾਗਲਾਂ ਵਾਂਗ ਪਿਆਰ ਕਰਨ ਲੱਗਾ ਸੀ। ਦਿਵਿਆ ਤੇ ਸਾਜਿਦ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ ਸਨ।


ਉਸ ਨੇ ਸਿਰਫ 18 ਸਾਲ ਦੀ ਹੋਣ ਤੱਕ ਦਾ ਇਤਜ਼ਾਰ ਕੀਤਾ ਤੇ ਸਾਜਿਦ ਨਾਲ ਵਿਆਹ ਕਰਵਾ ਕੇ ਵਰਸਵਾ ਦੇ ਇਕ ਫਲੈਟ ‘ਚ ਰਹਿਣ ਲੱਗੇ। ਜਿਸ ਦਿਨ ਦਿਵਿਆ ਦੀ ਮੌਤ ਹੋਈ ਉਸ ਦਿਨ 5 ਅਪ੍ਰੈਲ ਸੀ ਤੇ ਉਸ ਦੇ ਵਿਆਹ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਦਿਵਿਆ ਨੂੰ ਇਕ ਫਿਲਮ ਦੇ ਸ਼ੂਟ ਦੌਰਾਨ ਹੈਦਰਾਬਾਦ ਲਈ ਨਿਕਲਣਾ ਪਿਆ ਸੀ


ਪਰ ਉਸ ਨੇ ਸ਼ੂਟ ਰੱਦ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਫਲੈਟ ਆਪਣੇ ਦਾ ਰਜਿਸਟਰੇਸ਼ਨ ਕਰਵਾਉਣਾ ਸੀ। ਉਹ ਆਪਣਾ ਸਾਰਾ ਕੰਮ ਖਤਮ ਕਰਕੇ ਵਾਪਸ ਫਲੈਟ ‘ਚ ਆ ਗਈ ਸੀ ਤੇ ਉਸ ਨੇ ਆਪਣੀ ਡਰੈੱਸਿਜ਼ ਦੀ ਸਿਲੇਕਸ਼ਨ ਲਈ ਘਰ ‘ਚ ਇਕ ਫੈਸ਼ਨ ਡਿਜ਼ਾਈਨਰ ਨੀਤਾ ਲੁਲਾ ਨੂੰ ਬੁਲਾਇਆ ਸੀ। ਨੀਤਾ ਆਪਣੇ ਪਤੀ ਨਾਲ ਕਰੀਬ 10 ਵਜੇ ਉਸ ਦੇ ਘਰ ਪੁੱਜੀ।


ਥੋੜ੍ਹੀ ਦੇਰ ਗੱਲ ਕਰਨ ਤੋਂ ਬਾਅਦ ਦਿਵਿਆ ਰੋਸਈ ‘ਚ ਮੇਡ ਨੂੰ ਖਾਣਾ ਬਣਾਉਣ ਲਈ ਕਹਿਣ ਗਈ ਸੀ ਤੇ ਜਦੋਂ ਵਾਪਸ ਆਈ ਤਾਂ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਦਿਵਿਆ ਵਿੰਡੋ ‘ਚ ਬੈਠੀ ਸੀ। ਇਸ ਦੌਰਾਨ ਅਚਾਨਕ ਅਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਗਈ ਤੇ ਜਦੋਂ ਤੱਕ ਉਸ ਨੂੰ ਹਸਪਤਾਲ ‘ਚ ਪਹੁੰਚਾਇਆ ਗਿਆ ਉਦੋਂ ਤੱਕ ਉਹ ਮਰ ਚੁੱਕੀ ਸੀ।


ਇਸ ਖਬਰ ਨੇ ਤਾਂ ਹਰ ਜਗ੍ਹਾ ਸਨਸਨੀ ਫੈਲਾਈ ਦਿੱਤੀ ਸੀ, ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਆਪਣੇ ਹੁਨਰ ਨਾਲ ਸਾਰਿਆਂ ਦੇ ਦਿਲਾਂ ਦੀ ਧੜਕਨ ਬਣਨ ਵਾਲੀ ਇਹ ਅਦਾਕਾਰਾ ਇਸ ਤਰ੍ਹਾਂ ਸਭ ਤੋਂ ਦੂਰ ਹੋ ਜਾਵੇਗੀ। 5 ਸਾਲਾਂ ਦੀ ਕਾਰਵਾਈ ਤੋਂ ਬਾਅਦ ਵੀ ਪੁਲਸ ਨੂੰ ਕੋਈ ਠੇਸ ਵਜ੍ਹਾ ਦਾ ਪਤਾ ਨਹੀਂ ਲੱਗਾ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!