Breaking News

ਪੰਜਾਬ ਵਿੱਚ ਹਾਈ ਅਲਰਟ ਤੋਂ ਬਾਅਦ ਸ਼ੁਰੂ ਹੋਈਆਂ ਇਹ ਤਿਆਰੀਆਂ….

ਮੰਗਲਵਾਰ ਯਾਨੀ ਕਿ ਅੱਜ ਭਾਰਤੀ ਹਵਾਈ ਫੌਜ ਵਲੋਂ ਕੀਤੀ ਹਵਾਈ ਸਟਰਾਈਕ ਤੋਂ ਮਗਰੋਂ ਪਾਕਿਸਤਾਨੀ ਦੀ ਜਵਾਬੀ ਕਾਰਵਾਈ ਦੇ ਖਦਸ਼ੇ ਤੋਂ ਪੰਜਾਬ ਦੀ ਸਰਹੱਦ (ਬਾਰਡਰ) ‘ਤੇ ਆਕਾਸ਼ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

ਸੂਤਰਾਂ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਕਾਰਵਾਈ ਤੋਂ ਬਾਅਦ ਪੰਜਾਬ ਬਾਰਡਰ ‘ਤੇ ਆਕਾਸ਼ ਮਿਜ਼ਾਈਲ ਦੀ ਤਾਇਨਾਤੀ ਨਾਲ ਹੀ ਏਅਰ ਡਿਫੈਂਸ ਸਿਸਟਮ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਆਕਾਸ਼ ਮਿਜ਼ਾਈਲਾਂ ਦੀ ਖਾਸੀਅਤ
ਆਕਾਸ਼ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਯਾਨੀ ਕਿ ਡੀ. ਆਰ. ਡੀ. ਓ. ਵਲੋਂ ਵਿਕਸਿਤ ਕੀਤਾ ਗਿਆ ਹੈ। ਇਹ ਮਿਜ਼ਾਈਲ ਲੜਾਕੂ ਜਹਾਜ਼ਾਂ, ਕਰੂਜ਼ ਮਿਜ਼ਾਈਲਾਂ ਅਤੇ ਹਵਾ ਤੋਂ ਜ਼ਮੀਨ ‘ਤੇ ਵਾਰ ਕਰਨ ਵਾਲੇ ਬੈਲਸਟਿਕ ਮਿਜ਼ਾਈਲਾਂ ਨੂੰ ਵੀ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ।
ਇਸ ਦਾ ਸਿਸਟਮ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕਈ ਪਾਸਿਓਂ ਆਉਂਦੇ ਖਤਰਿਆਂ ਨੂੰ ਇਕੱਠੇ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ। ਆਕਾਸ਼ ਮਿਜ਼ਾਈਲ ਵਿਚ ਕਰੀਬ 25 ਕਿਲੋਮੀਟਰ ਦੀ ਦੂਰੀ ਤਕ ਵਾਰ ਕਰਨ ਦੀ ਸਮਰੱਥਾ ਹੈ।

ਇਹ 55 ਕਿਲੋਗ੍ਰਾਮ ਦੇ ਵਿਸਫੋਟਕ ਨੂੰ ਆਪਣੇ ਨਾਲ ਲਿਜਾ ਸਕਦੀ ਹੈ। ਵੱਡੀ ਗੱਲ ਇਹ ਹੈ ਕਿ ਇਹ ਕਿਸੇ ਵੀ ਮੌਸਮ ਯਾਨੀ ਕਿ ਹਰ ਤਰ੍ਹਾਂ ਦੇ ਮੌਸਮ ਵਿਚ ਕੰਮ ਕਰ ਸਕਦੀ ਹੈ। ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਤੇ ਪੁਲਸ ਅਧਿਕਾਰੀਆਂ ਨਾਲ ਹਾਲਾਤ ਬਾਰੇ ਵਿਚਾਰ ਚਰਚਾ ਕਰਨ ਲਈ ਅਹਿਮ ਮੀਟਿੰਗ ਕੀਤੀ। ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਹੱਦੀ ਇਲਾਕਿਆਂ ਵਿਚ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਜ਼ਮੀਨੀ ਪੱਧਰ ‘ਤੇ ਸਰਹੱਦੀ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!