Breaking News

ਤੇਜ਼ ਰਫ਼ਤਾਰ ਬਸ ਸੜਕ ਤੇ ਸਭ ਨੂੰ ਚੀਰਦੀ ਚਲੀ ਗਈ, ਖੂਨ ਪੀਣੀ ਬੱਸ ਨੇ ਲੈ ਲਈਆਂ 23 ਜਾਨਾਂ 25 ਜ਼ਖਮੀ, ਦੇਖੋ ਵੀਡੀਓ

ਜਿਵੇ ਜਿਵੇ ਸਾਡੇ ਮੁਲਕ ਵਿਚ ਆਵਾਜਾਈ ਦੇ ਸਾਧਨ ਵੱਧ ਰਹੇ ਹਨ। ਉਵੇਂ ਹੀ ਮੁਲਕ ਵਿਚ ਪ੍ਰਦੂਸ਼ਣ ਅਤੇ ਐਕਸੀਡੈਂਟ ਵੀ ਵੱਧ ਰਹੇ ਹਨ। ਅਖੀਰ ਇਹ ਐਕਸੀਡੈਂਟ ਹੋਣ ਦੇ ਕਾਰਨ ਕੀ ਹੁੰਦੇ ਹਨ। ਵਾਹਨ ਚਾਲਕ ਵੱਲੋ ਵਰਤੀ ਗਈ ਲਾਪਰਵਾਹੀ ਦੁਰਘਟਨਾਵਾਂ ਨੂੰ ਜਨਮ ਦਿੰਦੀ ਹੈ ਅਤੇ ਇਸਦੇ ਨਾਲ ਨਾਲ ਤੇਜ ਰਫਤਾਰ ਕਰਕੇ ਜਿਆਦਾ ਐਕਸੀਡੈਂਟ ਹੁੰਦੇ ਹਨ। ਜਦੋਂ ਤੱਕ ਵਾਹਨ ਚਾਲਕ ਨੂੰ ਕੁੱਝ ਸਮਝ ਆਉਂਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਵਾਹਨ ਤਾਂ ਮਸ਼ੀਨਰੀ ਹੈ ਇਸ ਤੇ ਇੱਕ ਹੱਦ ਤੱਕ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਸਿਆਣੇ ਹਮੇਸ਼ਾ ਹੀ ਵਾਹਨ ਨੂੰ ਜਿਆਦਾ ਤੇਜ ਨਾ ਚਲਾਉਣ ਦੀ ਸਲਾਹ ਦਿੰਦੇ ਹਨ। ਤੇਜ ਗਤੀ ਵਾਲੇ ਵਾਹਨ ਨੂੰ ਕੰਟਰੋਲ ਕਰਨਾ ਅਸਾਂ ਨਹੀਂ ਹੁੰਦਾ ਅਤੇ ਇਹ ਕਈਆਂ ਦੀਆਂ ਜਾਨਾ ਲੈ ਲੈਂਦਾ ਹੈ।

ਇੱਕ ਅਜਿਹਾ ਹੀ ਮਾਮਲਾ ਸਾਡੇ ਕੋਲ ਸਾਹਮਣੇ ਆਇਆ ਹੈ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ। ਜਿਥੇ ਊਨਾ ਜਿਲ੍ਹੇ ਵਿਚ ਇੱਕ ਤੇਜ ਰਫਤਾਰ ਬੱਸ ਨੇ ਕਈ ਜੀਵਾਂ ਦੀ ਜਾਨ ਲੈ ਲਈ। ਇਸ ਤੇਜ ਰਫਤਾਰ ਬੱਸ ਦੇ ਰਸਤੇ ਵਿਚ ਜੋ ਵੀ ਆਇਆ ਉਸ ਦਾ ਨੁਕਸਾਨ ਹੁੰਦਾ ਚਲਾ ਗਿਆ। ਤੇਜ ਖੂਨ ਪੀਣੀ ਬੱਸ ਨੇ 2 ਦਰਜਨ ਤੋਂ ਵੀ ਜਿਆਦਾ ਜਾਨਾ ਲਈਆਂ। ਦੱਸਿਆ ਜਾ ਰਿਹਾ ਹੈ ਕਿ ਬੱਸ ਤੇਜ ਰਫਤਾਰ ਨਾਲ ਆ ਰਹੀ ਸੀ ਅਤੇ ਡਰਾਈਵਰ ਦੇ ਕਾਬੂ ਤੋਂ ਬਾਹਰ ਹੋਣ ਕਰਕੇ ਇਹ ਸਾਰਾ ਹਾਦਸਾ ਹੋਇਆ।

ਦੱਸਣਯੋਗ ਹੈ ਕਿ ਵਿਕਰਮ ਸਿੰਘ ਨਾਮ ਦਾ ਇੱਕ ਸ਼ਕਸ ਆਪਣੀਆਂ ਭੇਦ ਨੂੰ ਚਾਰ ਰਿਹਾ ਸੀ ਤਾਂ ਅਚਾਨਕ ਇੱਕ ਤੇਜ ਰਫਤਾਰ ਬੱਸ ਆਈ ਅਤੇ ਪਲ ਵਿਚ ਉਸ ਦੀਆਂ 22 ਭੇਡਾਂ ਦੀ ਜਾਨ ਲੈ ਲਈ। ਦੁਖੀ ਹੋਏ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀਆਂ ਭੇਡਾਂ ਨੂੰ ਸੜਕ ਦੇ ਕਿਨਾਰੇ ਤੋਂ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਬੱਸ ਵਾਲਾ ਉਸ ਵੱਲ ਆਇਆ ਅਤੇ ਉਸ ਦੀਆਂ ਭੇਡਾਂ ਨੂੰ ਧੂੰਦਾ ਹੀ ਲੈ ਗਿਆ। ਜਿਸ ਤੋਂ ਬਾਅਦ ਉਸਦੀਆਂ ਭੇਡਾਂ ਮਾਰੀਆਂ ਗਈਆਂ ਅਤੇ ਕੁੱਝ ਜਖਮੀ ਹੋ ਗਈਆਂ।

ਮੌਕੇ ਤੇ ਪੁੱਜੀ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲਾ ਦਰਜ ਕਰਕੇ ਬੱਸ ਚਾਲਕ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੇ ਅਧਿਕਾਰੀ ਸਰਵਜੀਤ ਸਿੰਘ ਦਾ ਕਹਿਣਾ ਹੈ ਕਿ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਇਹ ਭੇਡਾਂ ਵਾਲਾ ਆਪਣੀਆਂ ਭੇਡਾਂ ਲੈਕੇ ਜਾ ਰਿਹਾ ਸੀ ਤਾਂ ਇੱਕ ਤੇਜ ਰਫਤਾਰ ਪ੍ਰਾਈਵੇਟ ਬੱਸ ਨੇ ਆ ਕੇ ਉਸ ਦੀਆਂ ਭੇਡਾਂ ਦੀ ਜਾਨ ਲੈ ਲਈ ਅਤੇ ਇੰਨੀਆਂ ਹੀ ਭੇਡਾਂ ਨੂੰ ਜਖਮੀ ਕਰ ਦਿੱਤਾ। ਪੂਰੇ ਝੁੰਡ ਵਿਚ ਲੱਗਭੱਗ 50 ਦੇ ਕਰੀਬ ਭੇਡਾਂ ਸਨ। ਪੁਲਿਸ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ।

ਤੇਜ ਰਫਤਾਰ ਮਸ਼ੀਨਰੀ ਦੀ ਗਲਤ ਵਰਤੋਂ ਨੇ ਗਰੀਬ ਦੀ ਰੋਜ਼ੀ ਰੋਟੀ ਤਾਂ ਖੋਹੀ ਹੀ ਖੋਹੀ ਉੱਤੋਂ ਇੰਨੀਆਂ ਜਾਨਾਂ ਵੀ ਲੈ ਲਈਆਂ। ਰੱਬ ਦੇ ਬਣਾਏ ਹਨ ਜੀਵਾਂ ਵਿਛ ਵੀ ਜਾਨ ਹੈ। ਇਹ ਬੋਲ ਤਾਂ ਨਹੀਂ ਸਕਦੇ ਪਰ ਦਰਦ ਇਹਨਾਂ ਨੂੰ ਵੀ ਤਾਂ ਹੁੰਦਾ ਹੈ। ਸੋਚੋ ਕਿੰਨੀਆਂ ਤੜਫ਼ੀਆਂ ਹੋਣਗੀਆਂ ਇਹਨਾਂ ਬੇਜੁਬਾਨ ਭੇਡਾਂ। ਕੀ ਇਹਨਾਂ ਨੂੰ ਜਿਊਣ ਦਾ ਕੋਈ ਹੱਕ ਨਹੀਂ? ਜੇਕਰ ਭੇਡਾਂ ਦੀ ਜਗ੍ਹਾ ਇਨਸਾਨ ਹੁੰਦੇ ਤਾਂ ਫੇਰ ਕੀ ਹੁੰਦਾ ? ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!