Breaking News

ਦੇਖੋ ਕਿਓਂ ਰਾਤ 2 ਵਜੇ Anmol Kwatra ਨੂੰ ਹਸਪਤਾਲ ਆ ਕੇ Live ਹੋਣਾ ਪਿਆ

ਸੇਵਾ ਅਸਲ ਵਿਚ ਬੜੀ ਉੱਚੀ ਸਾਧਨਾ ਹੈ । ਮਨੁੱਖ ਦਾ ਹਰ ਕਾਰਜ ਹਉਮੈ ਨਾਲ ਯੁਕਤ ਹੁੰਦਾ ਹੈ । ਸੇਵਾ ਦੀ ਭਾਵਨਾ ਹਉਮੈ ਨੂੰ ਨਸ਼ਟ ਕਰਦੀ ਹੈ , ਕਿਉਂਕਿ ਹਉਮੈ ਧੁੰਧ – ਗੁਬਾਰ ਵਾਂਗ ਹੈ ਅਤੇ ਸੇਵਾ ਪ੍ਰਕਾਸ਼ ਵਰਗੀ ਹੈ । ਹਉਮੈ ਦੀ ਅਵਸਥਾ ਵਿਚ ਆਪਣੇ ਆਪ ਲਈ ਜੀਉਣਾ ਹੁੰਦਾ ਹੈ , ਸੇਵਾ ਵਿਚ ਹੋਰਨਾਂ ਲਈ ਜੀਵਿਆ ਜਾਂਦਾ ਹੈ। ਜਦ ਤਕ ਜਿਗਿਆਸੂ ਹਉਮੈ ਜਾਂ ਆਪਣੇਪਨ ਦੀ ਭਾਵਨਾ ਨੂੰ ਨਸ਼ਟ ਨਹੀਂ ਕਰਦਾ , ਤਦ ਤਕ ਉਹ ਸੇਵਾ ਕਰਨ ਦਾ ਮਾਣ ਪ੍ਰਾਪਤ ਨਹੀਂ ਕਰ ਸਕਦਾ ।
ਸੇਵਾ ਕਰਨ ਦੀ ਰੁਚੀ ਹਰ ਇਕ ਵਿਅਕਤੀ ਦੇ ਮਨ ਵਿਚ ਪੈਦਾ ਨਹੀਂ ਹੋ ਸਕਦੀ । ਇਸ ਦੀ ਪ੍ਰਾਪਤੀ ਲਈ ਬੜੇ ਉੱਚੇ ਆਚਰਣ ਦੀ ਲੋੜ ਹੈ । ਇਸ ਵਿਚ ਕੋਈ ਸੰਤੋਖੀ ਸਾਧਕ ਹੀ ਲਗ ਸਕਦਾ ਹੈ , ਜਿਸ ਨੇ ਸਤਿ – ਸਰੂਪ ਪਰਮਾਤਮਾ ਦੀ ਆਰਾਧਨਾ ਕੀਤੀ ਹੋਵੇ , ਜਿਸ ਨੇ ਕਦੇ ਮਾੜੇ ਕੰਮਾਂ ਵਾਲੇ ਮਾਰਗ ਉਤੇ ਪੈਰ ਨ ਧਰੇ ਹੋਣ , ਜਿਸ ਨੇ ਸਦਾ ਧਰਮ ਅਨੁਸਾਰ ਕਾਰਜ ਕੀਤਾ ਹੋਵੇ , ਜਿਸ ਨੇ ਸੰਸਾਰਿਕ ਬੰਧਨਾਂ ਨੂੰ ਤੋੜ ਸੁਟਿਆ ਹੋਵੇ ਅਤੇ ਜੋ ਅਲਪ ਆਹਾਰ ਕਰਕੇ ਆਪਣੇ ਜੀਵਨ ਨੂੰ ਨਿਭਾ ਰਿਹਾ ਹੋਵੇ— ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ । ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ।

ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ । ( ਗੁ . ਗ੍ਰੰ . 466 – 67 ) । ਸੇਵੇ ਦੇ ਫਲ ਉਤੇ ਪ੍ਰਕਾਸ਼ ਪਾਉਂਦੀਆਂ ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਸੇਵਾ ਸ੍ਰੇਸ਼ਠ ਕਰਨੀ ਹੈ , ਇਸ ਤੋਂ ਬਿਨਾ ਮਨੁੱਖ ਮੋਖ – ਪਦ ਪ੍ਰਾਪਤ ਨਹੀਂ ਕਰ ਸਕਦਾ— ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ । ( ਗੁ . ਗ੍ਰੰ . 992 ) । ਸੇਵਾ ਰਾਹੀਂ ਕੀਤੀ ਕਮਾਈ ਜਾਂ ਸਾਧਨਾ ਤੋਂ ਹੀ ਪਰਮ – ਸੁਖ ਦੀ ਪ੍ਰਾਪਤੀ ਸੰਭਵ ਹੈ— ਸੁਖੁ ਹੋਵੈ ਸੇਵ ਕਮਾਣੀਆ । ਇਸ ਲਈ ਗੁਰਬਾਣੀ ਨੇ ਸੇਵਾ ਕਰਨ ਉਤੇ ਬਹੁਤ ਬਲ ਦਿੱਤਾ , ਕਿਉਂਕਿ ਸੇਵਾ ਰਾਹੀਂ ਹੀ ਜਿਗਿਆਸੂ ਸਹਿਜ ਢੰਗ ਨਾਲ ਪਰਮਾਤਮਾ ਦੀ ਦਰਗਾਹ ਵਿਚ ਪਹੁੰਚ ਸਕਦਾ ਹੈ— ਵਿਚਿ ਦੁਨੀਆ ਸੇਵ ਕਮਾਈਐ । ਤਾ ਦਰਗਹ ਬੈਸਣੁ ਪਾਈਐ । ਕਹੁ ਨਾਨਕ ਬਾਹੁ ਲੁਡਾਈਐ । ( ਗੁ . ਗ੍ਰੰ . 26 ) । ਅਸੂਲੀ ਤੌਰ ਉਤੇ ਵੇਖੀਏ ਤਾਂ ਸੇਵਾ ਦਾ ਸੰਬੰਧ ਸੁਆਮੀ ਪ੍ਰਤਿ ਸੇਵਕ ਦੀ ਨਿਸ਼ਠਾ ਨਾਲ ਹੈ ।
ਵੈਸ਼ਣਵ – ਭਗਤੀ ਅਤੇ ਨਵਧਾ – ਭਗਤੀ ਵਿਚ ‘ ਪਾਦ – ਸੇਵਨ’ ਨੂੰ ਭਗਤੀ ਦਾ ਵਿਸ਼ੇਸ਼ ਤੱਤ੍ਵ ਮੰਨਿਆ ਗਿਆ ਹੈ । ਪਰ ਗੁਰਮਤਿ ਵਿਚ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ । ਇਹ ਗੁਰੂ ਦੀ ਸੇਵਾ ਤੋਂ ਲੈ ਕੇ ਜੀਵਾਂ ਦੀ ਸੇਵਾ ਤਕ ਵਿਆਪਕ ਹੈ । ਇਸ ਵਿਚ ਮਨੁੱਖੀ ਕਰਤੱਵ ਨੂੰ ਪਾਲਣਾ , ਪਰਉਪਕਾਰ ਕਰਨਾ ਆਦਿ ਸਭ ਸਮਾ ਜਾਂਦੇ ਹਨ । ਗੁਰਮਤਿ ਦੀ ਸਮਾਜਿਕ ਚੇਤਨਾ ਵਿਚ ਸੇਵਾ ਦਾ ਵਿਸ਼ੇਸ਼ ਸਥਾਨ ਹੈ । ਪਰ – ਸੇਵਾ ਸੁਆਰਥ ਦੀ ਭਾਵਨਾ ਨੂੰ ਨਸ਼ਟ ਕਰਦੀ ਹੈ । ਸੁਆਰਥ ਦੁਅੰਦ ਦਾ ਜਨਕ ਹੈ , ਦੂਜੀਆਂ ਦੇ ਹੱਕ ਨੂੰ ਦਬਾਉਣਾ ਮਨੁੱਖ ਦੇ ਜੀਵਨ ਦੀ ਪ੍ਰਮੁਖ ਬਿਰਤੀ ਬਣ ਜਾਂਦੀ ਹੈ । ਸਮਾਜ ਵਿਚ ਤਣਾਉ ਵਧ ਜਾਂਦਾ ਹੈ , ਸੰਤੁਲਨ ਖ਼ਤਮ ਹੋ ਜਾਂਦਾ ਹੈ । ਇਸ ਦੇ ਉਲਟ ਪਰ – ਸੇਵਾ ਸੰਤੋਖ ਨੂੰ ਜਨਮ ਦਿੰਦੀ ਹੈ , ਆਪਣਾ ਪਰਾਇਆ ਭੇਦ ਮਿਟਾਉਂਦੀ ਹੈ , ਮਨੁੱਖਤਾ ਦਾ ਇਹਸਾਸ ਵਧਾਉਂਦੀ ਹੈ । ਇਸ ਤਰ੍ਹਾਂ ਸੇਵਾ ਆਪਣੇ ਆਪ ਵਿਚ ਇਕ ਸਾਧਨਾ ਹੈ ।

ਗੁਰਬਾਣੀ ਵਿਚ ਗੁਰੂ ਦੀ ਸੇਵਾ ਉਤੇ ਵੀ ਬਹੁਤ ਬਲ ਦਿੱਤਾ ਗਿਆ ਹੈ । ਜਦ ਆਪਣੇ ਗੁਰੂ ਪ੍ਰਤਿ ਸੇਵਕ ਦੇ ਮਨ ਵਿਚ ਭਗਤੀ – ਭਾਵਨਾ ਦਾ ਵਿਕਾਸ ਹੋ ਜਾਂਦਾ ਹੈ ਤਾਂ ਮਨ ਆਪਣੇ ਆਪ ਸੇਵਾ ਲਈ ਪ੍ਰੇਰਿਤ ਹੋ ਜਾਂਦਾ ਹੈ । ਗੁਰੂ ਦੀ ਸੇਵਾ ਦੋ ਪ੍ਰਕਾਰ ਦੀ ਹੁੰਦੀ ਹੈ— ਬਾਹਰਲੀ ਅਤੇ ਅੰਦਰਲੀ । ਬਾਹਰਲੀ ਸੇਵਾ ਉਹ ਹੈ ਜਿਸ ਨੂੰ ਕਰਨ ਨਾਲ ਗੁਰੂ ਨੂੰ ਸ਼ਰੀਰਿਕ ਸੁਖ ਦੀ ਪ੍ਰਾਪਤੀ ਹੋਵੇ , ਜਿਵੇਂ ਪੈਰ ਦਬਾਣਾ , ਪੱਖਾ ਝਲਣਾ , ਪਾਣੀ ਭਰਨਾ , ਆਟਾ ਪੀਹਣਾ ਆਦਿ । ਅੰਦਰਲੀ ਸੇਵਾ ਰਾਹੀਂ ਗੁਰੂ ਦੀ ਪੂਰਣ ਸ਼ਰਧਾ ਸਹਿਤ ਆਰਾਧਨਾ ਕੀਤੀ ਜਾਂਦੀ ਹੈ । ਗੁਰੂ ਦਾ ਦਰਸ਼ਨ ਕਰਨਾ , ਉਸ ਦੇ ਬਚਨ ਜਾਂ ਬਾਣੀ ਸੁਣਨਾ , ਉਨ੍ਹਾਂ ਬਚਨਾਂ ਅਨੁਸਾਰ ਅਮਲ ( ਕਰਮ ) ਕਰਨੇ ਇਹ ਇਕ ਪ੍ਰਕਾਰ ਦੀ ਮਾਨਸਿਕ ਸੇਵਾ ਹੈ । ਬਾਹਰਲੀ ਸੇਵਾ ਅੰਦਰਲੀ ਸੇਵਾ ਦਾ ਮੂਲ ਆਧਾਰ ਹੈ ।

ਗੁਰੂ ਨਾਨਕ ਦੇਵ ਜੀ ਦੇ ਕਿਸੇ ਸ਼ਰੀਰੀ ਗੁਰੂ ਦੇ ਹੋਣ ਦਾ ਪ੍ਰਮਾਣ ਨਹੀਂ ਮਿਲਦਾ , ਇਸ ਨਹੀ ਉਨ੍ਹਾਂ ਦੀ ਬਾਣੀ ਵਿਚ ਗੁਰੂ ਦੀ ਬਾਹਰਲੀ ਸੇਵਾ ਦਾ ਅਭਾਵ ਹੈ । ਪਰ ਪਰਵਰਤੀ ਗੁਰੂ ਸਾਹਿਬਾਨ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਜਾਂ ਉਨ੍ਹਾਂ ਤੋਂ ਬਾਦ ਹੋਣ ਵਾਲੇ ਗੁਰੂ ਸਾਹਿਬਾਨ ਮੌਜੂਦ ਹਨ , ਇਸ ਲਈ ਬਾਕੀ ਗੁਰੂਆਂ ਦੀ ਬਾਣੀ ਵਿਚ ਬਾਹਰਲੀ ਸੇਵੇ ਦੇ ਉੱਲੇਖ ਵੀ ਮਿਲ ਜਾਂਦੇ ਹਨ , ਜਿਵੇਂ ਗੁਰੂ ਰਾਮਦਾਸ ਜੀ ਨੇ ਕਿਹਾ ਹੈ— ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ । ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ । ( ਗੁ . ਗ੍ਰੰ . 561 ) ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!