ਪੈਸੇ ਦਾ ਲਾਲਚ ਇਨਸਾਨ ਨੂੰ ਇਸ ਕਦਰ ਅੰਨ੍ਹਾ ਕਰ ਦਿੰਦਾ ਹੈ ਕਿ ਉਸ ਨੂੰ ਆਪਣੇ ਅਤੇ ਬੇਗਾਨੇ ਦੀ ਕੋਈ ਸੁਰਤ ਹੀ ਨਹੀਂ ਰਹਿੰਦੀ। ਪੈਸੇ ਦੇ ਲਾਲਚ ਵਿੱਚ ਇਨਸਾਨ ਆਪਣੇ ਰਿਸ਼ਤੇ ਨਾਤੇ ਦੂਰ ਕਰ ਦਿੰਦਾ ਹੈ ਅਤੇ ਫਾਲਤੂ ਦੀਆਂ ਦੁਸ਼ਮਣੀਆਂ ਖੱਟ ਲੈਂਦਾ ਹੈ। ਇਨ੍ਹਾਂ ਦੁਸ਼ਮਣੀਆਂ ਦੇ ਨਾਲ ਉਹ ਦੂਸਰੇ ਦਾ ਤਾਂ ਨੁਕਸਾਨ ਕਰਦਾ ਹੀ ਹੈ ਪਰ ਉਹ ਆਪਣਾ ਵੀ ਵੱਡਾ ਨੁਕਸਾਨ ਕਰ ਬੈਠਦਾ ਹੈ।
ਕੁਝ ਅਜਿਹਾ ਹੀ ਦੇਖਣ ਨੂੰ ਫਗਵਾੜਾ ਇਲਾਕੇ ਤੋਂ ਮਿਲਿਆ ਹੈ। ਜਿੱਥੇ ਇਕ ਨੂੰਹ ਦੁਆਰਾ ਆਪਣੀ ਸੱਸ ਦਾ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਨੂੰਹ ਨੇ ਸੱਸ ਦਾ ਕਤਲ ਕਿਸੇ ਲੜਾਈ ਝਗੜੇ ਕਰਕੇ ਨਹੀਂ, ਬਲਕਿ ਜ਼ਮੀਨ ਜਾਇਦਾਦ ਕਰਕੇ ਕੀਤਾ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਸਤਨਾਮ ਕੌਰ ਦੇ ਦੋ ਬੱਚੇ ਸਨ। ਜਿਨ੍ਹਾਂ ਵਿੱਚੋਂ ਜਗਮੋਹਨ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਮਨਮੋਹਨ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ।
ਜਗਮੋਹਨ ਦੇ ਸਿਰ ਤੇ ਕਾਫੀ ਕਰਜ਼ਾ ਸੀ ਅਤੇ ਉਸ ਦੀ ਪਤਨੀ ਦੇ ਸਿਰ ਤੇ ਵੀ ਹੁਣ ਕਰਜ਼ਾ ਸੁਣਨ ਵਿੱਚ ਆਇਆ ਹੈ। ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਨੂੰ ਹਰਜੋਤ ਕੌਰ ਨੇ ਆਪਣੇ ਸਾਥੀ ਵਿਕਰਮ ਦੇ ਨਾਲ ਮਿਲ ਕੇ ਸਤਨਾਮ ਕੌਰ ਆਪਣੀ ਸੱਸ ਦਾ ਕਤਲ ਕਰ ਦਿੱਤਾ। ਪੁਲਸ ਜਦੋਂ ਘਟਨਾਸਥਲ ਤੇ ਪਹੁੰਚੀ ਤਾਂ ਉਨ੍ਹਾਂ ਨੂੰ ਸ਼ੱਕ ਪੈ ਗਿਆ ਅਤੇ ਉਨ੍ਹਾਂ ਨੇ ਬਰੀਕੀ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਪੜਤਾਲ ਦੌਰਾਨ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ।
ਜਦੋਂ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਦੋਸ਼ੀਆਂ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਜੁਰਮ ਕਬੂਲ ਲਿਆ ਗਿਆ। ਫਿਲਹਾਲ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਨੂੰਹ ਸੱਸ ਵਿਚ ਲੜਾਈ ਹੋਣੀ ਇੱਕ ਆਮ ਗੱਲ ਹੈ। ਪਰ ਕਤਲ ਕਰ ਦੇਣਾ ਇਹ ਸਮਝ ਤੋਂ ਬਾਹਰ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …