Breaking News

ਪਾਕਿਸਤਾਨ ਨੇ ਹੁਣ ਚੁੱਕ ਲਿਆ ਇਹ ਕਦਮ, ਭਾਰਤ ਦੀਆਂ 90 ਚੀਜਾਂ ਤੇ ਲਗਾ ਦਿੱਤੀ ਰੋਕ, ਦੇਖੋ ਵੀਡੀਓ

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਲਗਾਤਾਰ ਭਾਰਤ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਭਾਰਤ ਨੇ ਪਾਕਿਸਤਾਨ ਦੇ ਸਾਮਾਨ ਤੇ ਕਸਟਮ ਡਿਊਟੀ ਵਧ ਕੇ 200 ਫ਼ੀਸਦ ਕਰ ਦਿੱਤੀ। ਇਸ ਤੋਂ ਬਾਅਦ ਮੁੜ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਨੇ ਵੀ ਭਾਰਤ ਵੱਲੋਂ ਜਾਣ ਵਾਲੀਆਂ 90 ਚੀਜ਼ਾਂ ਉੱਤੇ ਰੋਕ ਲਗਾ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਾ ਵਪਾਰ ਕਾਫੀ ਹੱਦ ਤੱਕ ਰੁਕ ਗਿਆ ਹੈ ਅਤੇ ਸ਼ੁੱਕਰਵਾਰ ਤੋਂ ਕੋਈ ਵੀ ਟਰੱਕ ਭਾਰਤ ਨਹੀਂ ਆਇਆ ਅਤੇ ਨਾ ਹੀ ਭਾਰਤ ਦਾ ਕੋਈ ਟਰੱਕ ਪਾਕਿਸਤਾਨ ਗਿਆ ਹੈ।

ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਿਕ ਜੰਮੂ-ਕਸ਼ਮੀਰ ਦੇ ਰਸਤੇ ਪਾਕਿਸਤਾਨ ਤੋਂ 35 ਟਰੱਕ ਭਾਰਤ ਆਏ ਅਤੇ 35 ਟਰੱਕ ਹੀ ਵਾਪਿਸ ਭੇਜੇ ਗਏ ਪਰ ਹੁਣ ਅਟਾਰੀ ਦੇ ਇੰਟੀਗ੍ਰੇਟਿਡ ਚੈੱਕ ਪੋਸਟ ਤੇ 65 ਟਰੱਕਾਂ ਵਿੱਚ ਸਾਮਾਨ ਫਸਿਆ ਹੋਇਆ ਹੈ ਅਤੇ ਇੱਕ-ਦੋ ਟਰੱਕ ਹੀ ਪਾਕਿਸਤਾਨ ਸਾਮਾਨ ਲੈ ਕੇ ਆ ਜਾ ਰਹੇ ਸਨ ਪਰ ਹੁਣ ਪਾਕਿਸਤਾਨ ਦੇ ਰੋਕ ਲਾਉਣ ਤੋਂ ਬਾਅਦ ਪੂਰੀ ਤਰ੍ਹਾਂ ਹੀ ਆਵਾਜਾਈ ਦੇ ਰੁਕਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਜੇਕਰ ਅਫ਼ਗਾਨਿਸਤਾਨ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਦਾ ਸਾਮਾਨ ਸ਼੍ਰੀਨਗਰ ਦੇ ਰਸਤੇ ਭਾਰਤ ਵਿੱਚ ਪਹਿਲਾਂ ਦੀ ਤਰ੍ਹਾਂ ਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਨੂੰ ਸਾਮਾਨ ਦੇ ਬਦਲੇ ਸਮਾਨ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਪਾਣੀ ਅਤੇ ਟਮਾਟਰ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਵਾਮਾ ਹਮਲੇ ਵਿੱਚ ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ, ਕਿਸਾਨਾਂ ਅਤੇ ਵਪਾਰੀਆਂ ਨੇ ਪਾਕਿਸਤਾਨ ਨੂੰ ਸਾਮਾਨ ਦੇਣਾ ਬੰਦ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਤਾਂ ਪਾਕਿਸਤਾਨ ਨੂੰ ਟਮਾਟਰ ਦੇਣ ਤੋਂ ਸਾਫ਼ ਇਨਕਾਰ ਹੀ ਕਰ ਦਿੱਤਾ ਸੀ। ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ਵਾਸੀਆਂ ਦਾ ਪਾਕਿਸਤਾਨ ਪ੍ਰਤੀ ਗੁੱਸਾ ਸਿਖਰਾਂ ਤੇ ਪਹੁੰਚ ਚੁੱਕਾ ਹੈ ਅਤੇ ਜਿਸ ਦਾ ਪਾਕਿਸਤਾਨ ਨੂੰ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਹੇਠਾਂ ਵੇਖੋ ਇਸ ਮਾਮਲੇ ਦੀ ਪੂਰੀ ਵੀਡੀਓ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!