Breaking News

ਪੁਲਿਸ ਨੂੰ ਵੀ ਨਾ ਆਇਆ ਯਕੀਨ.. ਪਤਨੀ ਨੂੰ ਆਸ਼ਕ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ ਕੇ ਇਸ ਸ਼ਖਸ ਨੇ ਕੀਤਾ ਦਿਲ ਕੰਬਾਊ ਕਾਰਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਇਕ ਸ਼ਖ਼ਸ ਆਪਣੀ ਪਤਨੀ ਤੇ ਇਸ ਦੇ ਆਸ਼ਕ ਦੇ ਟੋਟੇ ਟੋਟੇ ਕਰ ਕੇ ਥਾਣੇ ਪੁੱਜ ਗਿਆ ਤੇ ਆਖਣ ਲੱਗਾ ਕੇ ਉਸ ਨੇ ਦੋਵਾਂ ਨੂੰ ਵੱਢ ਦਿੱਤਾ ਹੈ, ਹੁਣ ਤੁਸੀਂ ਆਪਣੀ ਕਾਰਵਾਈ ਕਰੋ। ਪਹਿਲਾਂ ਤਾਂ ਪੁਲਿਸ ਨੇ ਸਮਝਿਆ ਕਿ ਇਹ ਕੋਈ ਪਾਗਲ ਹੈ ਪਰ ਜਦੋਂ ਉਸ ਦੇ ਖੂਨ ਨਾਲ ਭਿੱਜੇ ਕੱਪੜੇ ਵੇਖੇ ਤਾਂ ਪੁਲਿਸ ਨੂੰ ਥੋੜ੍ਹਾ ਯਕੀਨ ਆਇਆ। ਜਦੋਂ ਪੁਲਿਸ ਮੌਕੇ ਉਤੇ ਪੁੱਜੀ ਤਾਂ ਸਭ ਦੇ ਹੋਸ਼ ਉਡ ਗਏ। ਪੁਲਿਸ ਨੇ ਉਸੇ ਸਮੇਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

ਇਸ ਨੌਜਵਾਨ ਦਾ ਨਾਮ ਰਿਸ਼ੀ ਤੋਮਰ ਹੈ। ਰਿਸ਼ੀ ਨੇ ਦੱਸਿਆ ਕਿ ਉਹ ਖੇਤਾਂ ਤੋਂ ਆਪਣੇ ਘਰ ਮੋਬਾਈਲ ਚਾਰਜਰ ਲੈਣ ਆਇਆ ਸੀ। ਜਦੋਂ ਉਹ ਆਪਣੇ ਘਰ ਪੁੱਜਾ ਤਾਂ ਵੇਖਿਆ ਕਿ ਘਰ ਦਾ ਦਰਵਾਜ਼ਾ ਬੰਦ ਸੀ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਆਪਣੀ 28 ਸਾਲਾ ਪਤਨੀ ਲਕਸ਼ਮੀ ਤੇ ਪ੍ਰੇਮੀ ਦੀਪਕ ਨੂੰ ਇਤਰਾਜ਼ਯੋਗ ਹਾਲਤ ਵਿਚ ਵੇਖਿਆ। ਉਸ ਨੇ ਗੁੱਸੇ ਵਿਚ ਆ ਕੇ ਦਾਤਰ ਉਠਾਇਆ ਤੇ ਦੋਵਾਂ ਨੂੰ ਵੱਢ ਦਿੱਤਾ।

ਦੋਵਾਂ ਨੂੰ ਮਾਰਨ ਤੋਂ ਬਾਅਦ ਉਹ ਖੂਨ ਨਾਲ ਭਰੇ ਕੱਪੜਿਆਂ ਸਮੇਤ ਥਾਣੇ ਪੁੱਜ ਗਿਆ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਰਿਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਹਿਲਾ ਦੇ ਦੀਪਕ ਨਾਲ 2 ਸਾਲ ਪੁਰਾਣੇ ਸਬੰਧ ਸਨ। ਇਹ ਨੌਜਵਾਨ ਅਕਸਰ ਪਿੰਡ ਵਿਚ ਆਉਂਦਾ ਜਾਂਦਾ ਰਹਿੰਦਾ ਸੀ। ਉਥੇ ਹੀ ਦੀਪਕ ਮਾਪਿਆਂ ਨੇ ਉਸ ਦੇ ਕਤਲ ਵਿਚ ਪਰਿਵਾਰ ਦੇ ਹੋਰ ਜੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!