ਮਾਹਵਾਰੀ,Date, ਮਹੀਨਾ ਔਰਤਾਂ ਕੁੜੀਆਂ ਨੂੰ ਆਉਣ ਵਾਲੀ ਸਰੀਰ ਦੀ ਇੱਕ ਜਣਨ ਪ੍ਰਕਿਰਿਆ ਹੈ, ਜਿਸ ਕਰਕੇ ਇਹ ਦੁਨੀਆਂ ਚੱਲਦੀ ਆ ਰਹੀ ਏ । ਮਾਹਵਾਰੀ ਨੂੰ ਲੈ ਕੇ ਮਜਾਕ ਕਰਨਾ ਜਾਂ ਮਖੌਲ ਉਡਾਉਣਾ ਆਪਣੀ ਮਾਂ ਦੇ ਮੂੰਹ ਚਪੇੜ ਮਾਰਨ ਆਲਾ ਕੰਮ ਏ , ਜਿਹਨੇ ਲੱਖਾਂ ਦੁੱਖ ਝੱਲ ਕੇ ਏਸੇ ਤਰੀਕੇ ਨਾਲ ਸਾਨੂੰ ਜਨਮ ਦਿੱਤਾ , ਇਹ ਉਹਦੀ #ਕੁੱਖ ਦਾ ਮਖੌਲ ਉਡਾਉਣਾ ਏ । ਪੈਰ ਚ ਕੱਚ ਖੁੱਭ ਜਾਵੇ ਤਾਂ ਬੰਦਾ ਲੇਰਾਂ ਮਾਰਨ ਲੱਗ ਜਾਂਦਾ , ਗਿੱਟੇ ਨੂੰ ਕਿਤੇ ਜੋਰ ਦੀ #ਮੋਚ ਪੈਜੇ ਤਾਂ ਪਿੰਡ ਸਿਰ ਤੇ ਚੱੁਕ ਲੈਨੇ ਆ , ਧੰਨ ਆ ਕੁੜੀਆਂ ਬੇਚਾਰੀਆਂ ਜਿਹੜੀਆਂ ਹਰ ਮਹੀਨੇ ਇਸ ਮਾਹਵਾਰੀ ਦੀਆਂ
ਤਕਲੀਫਾਂ ਨੂੰ ਝੱਲਦੀਆਂ..ਹਰ ਮਹੀਨੇ ਪੰਜ-ਪੰਜ ਦਿਨ ਤਕਲੀਫ ਚ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨੀ …ਬਰੈਂਡਡ ਕੱਪੜੇ ਪਾ ਕੇ ਵਾਲਾਂ ਨੂੰ ਜੈੱਲਾਂ ਲਾ ਕੇ ਅਸੀੰ #ਮਾਡਰਨ ਬਣਦੇ ਆ ਪਰ ਸੋਚ ਅੱਜ ਵੀ ਸਾਡੇ ਵਰਗਿਆਂ ਦੀ ਬਾਬੇ ਆਦਮ ਵੇਲ਼ੇ ਦੀ ਆ, ਜਦ ਬਾਹਮਣਾਂ ਨੇ ਮਨੂ ਸਮ੍ਰਿਤੀਆਂ ਚ ਲਿਖਿਆ ਸੀ ਕਿ ਇਨ੍ਹਾਂ ਦਿਨਾਂ ਚ ਕੁੜੀਆਂ #ਅਸ਼ੁਭ ਹੁੰਦੀਆਂ, ਅਪੱਵਿਤਰ ਹੋ ਜਾਂਦੀਆਂ ਵਲਾ ਵਲਾ ਵਲਾ…
#ਬਾਬੇ_ਨਾਨਕ ਦਾ ਅੰਸ਼ ਕਹਿਣ ਲੱਗੇ ਛਾਤੀ ਪਹਾੜ ਆਂਗੂ #ਚੌੜੀ ਕਰ ਲੈਨੇ ਆ ਪਰ ਬਾਬੇ ਨਾਨਕ ਨੇ ਕਿੱਡਾ ਉੱਚਾ ਦਰਜਾ ਦਿੱਤਾ ਔਰਤਾਂ ਨੂੰ ਪੜ੍ਹ ਲਇਉ ਜਰਾ
?ਤੇਰੀ ਮਾਂ ਨੂੰ ਮਹੀਨਾ ਆਇਆ ਤਾਂ ਤੂੰ ਦੁਨੀਆਂ ਚ ਆਇਆ
?ਮੇਰੀ ਮਾਂ ਨੂੰ ਮਾਹਵਾਰੀ ਆਈ ਤਾਂ ਮੈੰ ਏਹ ਜੱਗ ਦੇਖਿਆ
ਜਿਊਂਦੀਆਂ ਰਹੋ ਹੱਸਦੀਆਂ ਵੱਸਦੀਆਂ ਰਹੋ ਕੁੜੀਓ ! ਪੰਜਾਬ ਦੀ ਧਰਤੀ ਨੂੰ ਵੱਡੇ ਵੱਡੇ ਸੂਰਮੇ ਦੇਣ ਆਲੀਉ ਸਿਰ ਝੁਕਦਾ ਮੇਰਾ ਰੱਬ ਵੱਲੋੰ #ਬਖਸ਼ੀ ਥੋਡੀ ਏਸ ਦਾਤ ਅੱਗੇ …. ? ?
ਸੱਜਣਾ ! ਇਹ ਕਮਲ਼ੀਆਂ ਕੁੜੀਆਂ
ਮਾਈ ਭਾਗੋ ਦੀਆਂ ਵਾਰਸਾਂ ਨੇ ,ਜੇ ਜਵਾਕ ਜੰਮਣੇ ਜਾਣਦੀਆਂ ਤਾਂ #ਖੰਡੇ ਖੜਕਾਉਣੇ ਵੀ ਜਾਣਦੀਆਂ ਜੇ ਮਾਤਾ ਸਾਹਿਬ ਕੌਰ ਬਣ ਕੇ ਪਤਾਸੇ ਪਾ ਅੰਮ੍ਰਿਤ ਤਿਆਰ ਕਰ ਸਕਦੀਆਂ ਤਾਂ ਮਾਤਾ ਗੁਜਰੀ ਆਂਗੂ ਹੱਕ ਸੱਚ ਦਾ ਪਾਠ ਪੜਾਉਣਾ ਵੀ ਜਾਣਦੀਆਂ ਜੇ ਬੀਬੀ ਭਾਨੀ ਆਂਗੂ ਤੇ ਮਹਾਰਾਣੀ ਜਿੰਦਾ ਆਂਗੂ
ਸਬਰ ਸਿਦਕ ਨਾਲ ਭਰੀਆ ਹੋਈਆਂ ਤਾਂ ਮਾਈ ਗੁਰਸ਼ਰਨ ਆਂਗੂ ਵੈਰੀ ਸਾਹਮਣੇ ਕਿਰਪਾਨ ਲੈਕੇ ਖੜਨਾ ਵੀ ਜਾਣਦੀਆਂ ਨਾ ਛੇੜ ਇਨ੍ਹਾਂ ਨੂੰ ,ਦੁਨੀਆਂਦਾਰੀ ਦੀਆਂ ਉਲਝਣਾਂ ਚ ਉਲਝੀਆਂ ਹੋਈਆਂ… ਔਕੜਾਂ ਝੱਲ ਕੇ ਪੈਰ ਦੀ
ਜੁੱਤੀ ਤੋੰ ਸਿਰਾਂ ਦੀ #ਪੱਗ ਬਣਨ ਦਾ ਸਫਰ ਤੈਅ ਕੀਤਾ ਇਹਨਾਂ ਨੇ …. ਤੈਨੂੰ ਕੀ ਲੱਗਦਾ ਸਫਰ ਖਤਮ ਹੋ ਗਿਆਂ ਇਨ੍ਹਾਂ ਦਾ,, ਦੇਖੀ ਚੱਲ ਮਿੱਤਰਾ ਹਾਲੇ ਹੋਰ ਵੀ ਅੱਗੇ ਵਧਣਗੀਆਂ ਇਹ…. ਇਹ ਜੁੱਗ ਪਲਟਾਉਣਗੀਆਂ ਜੁੱਗ ਤੂੰ ਵੰਗਾਂ ਪਾ ਕੇ ਵਿਹੜੇ ਚ ਛਣ-ਛਣ ਕਰਦਾ ਫਿਰੇਗਾ ਤੇ ਆਸਮਾਨ ਨੂੰ ਪੈਰਾਂ ਚ ਮਧੋਲਣ ਗੀਆਂ ਬਸ #ਦੁਆਵਾਂ ਈ ਨੇ ਚਿੜੀਉ ਥੋਡੇ ਲਈ ਇਦਾਂ ਈ ਹੱਸਦੀਆਂ-ਖੇਡਦੀਆਂ ਰਹੋ ਵਿਹੜਿਆਂ ਦੀਆਂ ਰੌਣਕਾਂ ਹੋ ਤੁਸੀਂ ਥੋਡੇ ਨਾਲ ਈ ਅਸੀਂ ਆ, ਨਈਂ ਤਾਂ ਕੌਣ ਪੁੱਛਦਾ ਰੁਲ਼-ਖੁਲ਼ ਕੇ ਪਲਣ ਆਲਿਆਂ ਨੂੰ
ਮਾਂ, ਭੈਣ, ਧੀ, ਦੋਸਤ, ਪਿਆਰ, ਇਸ਼ਕ, ਵਹੁਟੀ, ਹਮਸਫਰ ਸਾਰੇ ਰਿਸ਼ਤੇ ਥੋਡੇ ਨਾਲ ਈ ਆ ਜੰਮਣਾ ਵੀ ਥੋਡੀ ਛਾਂਵੇ ਹੁੰਦਾ ਤੇ ਮਰਨਾ ਵੀ ਥੋਡੀ ਗੋਦ ਚ ਈ ਹੁੰਦਾ ਹਸਾਉਣ ਆਲੀਆਂ ਵੀ ਤੁਸੀਂ ਹੋ ਰੋੰਦੇ ਨੂੰ #ਵਰਾਉਣ ਵਾਲੀਆਂ ਵੀ ਤੁਸੀਂ ਹੋ ਲੜਨ ਆਲੀਆਂ ਵੀ ਤੁਸੀਂ ਹੋ ਤੇ ਫੇਲ਼ ਹੋਏ ਨੂੰ ਹੌਂਸਲਾ ਦੇਣ ਆਲੀਆਂ ਵੀ ਤੁਸੀਂ ਹੋ ਬਹੁਤ ਬਹੁਤ ਬਹੁਤਤਤਤਤ ਸਾਰਾ ਪਿਆਰਰਰਰਰਰਰ ਤੇ ਬਹੁਤਤ ਸਾਰੀਆਂ ਦੁਆਵਾਂ ਸਾਰੀਆਂ ਕਮਲ਼ੀਆਂ ਰਮਲ਼ੀਆਂ ਜਿਹੀਆਂ ਨੂੰ ?
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …