ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦਸੰਬਰ ਦਾ ਪਹਿਲਾਂ ਪੱਛਮੀ ਸਿਸਟਮ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ਨੂੰ ਪ੍ਰਭਾਵਿਤ ਕਰੇਗਾ ਇਸ ਦੇ ਅਸਰ ਵਜੋਂ ਸੂਬੇ ਚ ਬਰਸਾਤੀ ਗਤੀਵਿਧਿਆ ਵੇਖੀਆਂ ਜਾਣਗੀਆਂ ਅਤੇ ਕਸ਼ਮੀਰ ਤੇ ਹਿਮਾਚਲ ਦੇ 2000+ ਤੇ 2500+ ਮੀਂਟਰ ਉੱਚੇ ਪਹਾੜਾਂ ਉੱਪਰ ਚੰਗੀ ਬਰਫ਼ਵਾਰੀ ਹੋਵੇਗੀ।

10 ਦਸੰਬਰ ਨੂੰ ਉੱਤਰ-ਪੱਛਮੀਂ ਜਿਲ੍ਹਿਆ ਵਿਚ ਬੱਦਲਵਾਈ ਤੇ ਗਰਜ ਨਾਲ ਹਲਕੀ ਬਰਸਾਤ ਪਵੇਗੀ ਤੇ ਰਾਤ ਤੱਕ ਇਸ ਦਾ ਅਸਰ ਪੂਰਬੀ ਜਿਲ੍ਹਿਆ ਵਿਚ ਵੇਖਣ ਨੂੰ ਮਿਲੇਗਾ 11 ਦਸੰਬਰ ਤੱਕ ਸੂਬੇ ਚ ਕਾਰਵਾਈ ਜਾਰੀ ਰਹੇਗੀ।ਸਮੁੱਚੇ ਮਾਝੇ,ਜਲੰਧਰ,ਹੋਸਿਆਰਪੁਰ,ਕਪੂਰਥਲਾ,ਮੋਗਾ,ਫ਼ਿਰੋਜ਼ਪੁਰ,ਬਰਨਾਲਾ,ਬਠਿੰਡਾ ਵਿਚ ਦਰਮਿਆਨੇ ਮੀਂਹ ਦੀ ਉਮੀਦ ਹੈ।

ਬੱਦਲਵਾਈ ਕਾਰਨ ਦਿਨ ਦਾ ਪਾਰਾ 20°c ਤੋ ਹੇਠ ਰਹੇਗਾ ਚੰਗੇ ਮੀਂਹ ਵਾਲੇ ਖੇਤਰਾਂ ਵਿਚ 15-16°c ਨਾਲ ਕੋਲਡ ਡੇਅ ਵੀ ਹੋ ਸਕਦਾ ਹੈ।ਮੀਂਹ ਤੋ ਬਾਅਦ ਸਿਆਲ ਹੋਰ ਜੋਰ ਫੜੇਗਾ ਇਕ ਦੋ ਸਵੇਰ ਧੁੰਦ ਤੇ ਉਸ ਤੋ ਬਾਅਦ ਸਵੇਰ ਵੇਲੇ ਮੌਸਮ ਸਾਫ਼ ਰਹਿਣ ਤੇ ਕੋਰੇ ਦੀ ਆਸ ਰਹੇਗੀ।

ਗਰਮ ਜਲਵਾਯੂ ਸਥਿਤੀਆਂ ਨੂੰ ਧਿਆਨ ਚ ਰੱਖਦੇ ਹੋਏ, ਇਸ ਸੀਜ਼ਨ ਮੱਧ ਤੇ ਪੂਰਬੀ ਭਾਰਤ ਚ ਤਾਪਮਾਨ ਔਸਤ ਨਾਲੋਂ 0.5 ਤੋਂ 1° ਤੱਕ ਵਧੇਰੇ ਰਹਿਣਗੇ ਨਾਲ ਹੀ ਰਾਜਸਥਾਨ, ਹਰਿਆਣਾ ਤੇ ਦਿੱਲੀ ਚ ਵੀ ਇਸ ਵਰ੍ਹੇ ਸਿਆਲ ਮੱਧਮ ਰਹੇਗਾ। ਪਰ ਪੰਜਾਬ ਤੇ ਇਨਾਂ ਸਥਿਤੀਆਂ ਦਾ ਅਸਰ ਹੁੰਦਾ ਨਹੀਂ ਜਾਪ ਰਿਹਾ, ਜਿੱਥੇ ਸਧਾਰਨ ਠੰਢ ਦੀ ਉਮੀਦ ਹੈ।

ਜਿਕਰਯੋਗ ਹੈ ਕਿ ਨਵੰਬਰ ਔਸਤ ਨਾਲੋਂ ਗਰਮ ਰਿਹਾ ਤੇ ਹੁਣ ਤੱਕ ਸੂਬੇ ਚ ਵੱਡੇ ਪੱਧਰ ਤੇ ਕੋਈ ਧੁੰਦ ਨਹੀਂ ਦੇਖੀ ਗਈ। ਲੋਹੜੀ ਤੱਕ, ਪੰਜਾਬ ਚ ਮੀਂਹ ਤੇ ਪਹਾੜਾਂ ਚ ਬਰਫ, ਔਸਤ ਨਾਲੋਂ ਘੱਟ ਪਵੇਗੀ। ਪਰ ਉਸ ਤੋਂ ਬਾਅਦ ਅਪ੍ਰੈਲ ਤੱਕ ਔਸਤ ਜਾਂ ਔਸਤ ਤੋਂ ਵੀ ਜ਼ਰਾ ਵੱਧ ਬਰਸਾਤੀ ਕਾਰਵਾਈਆਂ ਦੀ ਉਮੀਦ ਰਹੇਗੀ।

ਜਿਸ ਵਿੱਚ ਗੜੇਮਾਰੀ ਦੀਆਂ ਘਟਨਾਵਾਂ ਦੇਖੀਆਂ ਜਾਣਗੀਆਂ। ਨਾ ਸਿਰਫ ਪੰਜਾਬ ਬਲਕਿ ਮੁਲਕ ਦੇ ਹੋਰਨਾਂ ਸੂਬਿਆਂ ਚ ਵੀ ਇਸ ਦੌਰਾਨ ਗੜੇਮਾਰੀ ਦੇਖੀ ਜਾਵੇਗੀ।