Thursday , September 29 2022
Breaking News

ਫੌਜੀ ਜਵਾਨਾਂ ਦੇ ਫਟੇ ਸਿਰ ਟੁੱਟੀਆਂ ਹੱਡੀਆਂ, ਫੇਰ ਪੂਰਾ ਪਿੰਡ ਆ ਖੜਾ ਹੋਇਆ ਫੌਜੀਆਂ ਦੀ ਮਦਦ ਲਈ, ਦੇਖੋ ਵੀਡੀਓ

ਆਵਾਜਾਈ ਦੇ ਨਿਯਮ ਸਾਡੀ ਸੁਰੱਖਿਆ ਲਈ ਹੀ ਬਣਾਏ ਗਏ ਹਨ। ਇਸ ਲਈ ਹਰ ਇੱਕ ਬੰਦੇ ਲਈ ਇਹਨਾਂ ਦੀ ਪਾਲਣਾ ਕਰਨੀ ਜਰੂਰੀ ਹੈ। ਆਮ ਜਨਤਾ ਤਾਂ ਇਹਨਾਂ ਨਿਯਮ ਦੀ ਪਾਲਣਾ ਕਰਦੀ ਹੀ ਹੈ ਪਰ ਕੁਝ ਕੁ ਵੱਡੇ ਵਾਹਨਾਂ ਵਾਲਿਆਂ ਦੁਆਰਾ ਸ਼ਾਇਦ ਇਹਨਾਂ ਨਿਯਮ ਦੀ ਪਾਲਣਾ ਕਰਨਾ ਔਖਾ ਹੈ। ਜੀ ਹਾਂ ਪ੍ਰਾਈਵੇਟ ਬੱਸਾਂ ਵਾਲੇ ਤਾਂ ਸਵਾਰੀਆਂ ਨੂੰ ਜਲਦੀ ਚੜਾਉਣ ਦੇ ਚੱਕਰ ਵਿਚ ਬੱਸਾਂ ਨੂੰ ਹਵਾਈ ਜਹਾਜ ਹੀ ਬਣਾ ਕੇ ਚਲਦੇ ਹਨ। ਨਾ ਤਾਂ ਉਹਨਾਂ ਨੂੰ ਆਪਣੀ ਜਾਨ ਦੀ ਪ੍ਰਵਾਹ ਰਹਿੰਦੀ ਹੈ ਅਤੇ ਨਾ ਹੀ ਆਪਣੀਆਂ ਸਵਾਰੀਆਂ ਦੀ ਜਾਨ ਦੀ। ਅਸੀਂ ਸਾਰੀਆਂ ਨੂੰ ਦੋਸ਼ ਨਹੀਂ ਦੇ ਰਹੇ ਪਰ ਬਹੁਤ ਸਾਰੇ ਅਜਿਹਾ ਹੀ ਕਰਦੇ ਹਨ।

ਅਣਗਹਿਲੀ ਨਾਲ ਚਲਾਏ ਜਾ ਰਹੇ ਵਾਹਨ ਫੇਰ ਕਿਸੀ ਨਾ ਕਿਸੀ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਵਿਚ ਆਪਣਾ ਅਤੇ ਆਪਣੇ ਤੋਂ ਸਾਹਮਣੇ ਆ ਰਹੀ ਜਾਨ ਦਾ ਵੀ ਨੁਕਸਾਨ ਕਰ ਦਿੰਦੇ ਹਨ। ਇੱਕ ਅਜਿਹਾ ਹੀ ਮਾਮਲਾ ਸਾਡੇ ਕੋਲ ਅਮ੍ਰਿਤਸਰ ਜਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਬੱਸ ਨੇ ਫੌਜੀਆਂ ਦੀ ਗੱਡੀ ਨੂੰ ਇੰਨੇ ਬੁਰੇ ਤਰੀਕੇ ਨਾਲ ਟੱਕਰ ਮਾਰੀ ਕਿ ਉਹਨਾਂ ਦੀ ਗੱਡੀ ਦੁਰਘਟਨਾ ਗ੍ਰਸਤ ਹੋ ਗਈ ਅਤੇ ਉਸ ਵਿਚ ਮੌਜੂਦ ਫੌਜੀ ਵੀ ਜਖਮੀ ਹੋ ਗਏ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

ਦੱਸਣਯੋਗ ਹੈ ਕਿ ਫੌਜੀਆਂ ਦੀ ਇੱਕ ਗੱਡੀ ਪੰਜ -ਗਰਾਈਆਂ ਤੋਂ ਆਪਣੀ ਬਟਾਲੀਅਨ ਵੱਲ ਜਾ ਰਹੀ ਸੀ ਤਾਂ ਅਚਾਨਕ ਇੱਕ ਬੱਸ ਤੇਜ ਰਫਤਾਰ ਨਾਲ ਉਹਨਾਂ ਦੇ ਪਿੱਛੇ ਤੋਂ ਦੀ ਆਈ। ਡਰਾਈਵਰ ਬੱਸ ਨੂੰ ਬਹੁਤ ਗਲਤ ਤਰੀਕੇ ਨਾਲ ਡਰਾਈਵ ਕਰ ਰਿਹਾ ਸੀ। ਫੌਜੀ ਸੋਚ ਹੀ ਰਹੇ ਸਨ ਕਿ ਇਹ ਕਿਸੀ ਨਾ ਕਿਸੀ ਨੂੰ ਮਾਰੇਗਾ। ਅਖੀਰ ਉਹਨਾਂ ਦੇ ਸੋਚਦੇ ਸੋਚਦੇ ਹੀ ਉਸ ਡਰਾਈਵਰ ਨੇ ਬੱਸ ਨੂੰ ਓਵਰ ਟੇਕ ਕਰਨ ਲੱਗੇ ਨੇ ਸਿੱਧਾ ਸਾਈਡ ਤੋਂ ਫੌਜੀਆਂ ਦੀ ਗੱਡੀ ਵਿਚ ਠੋਕ ਦਿੱਤਾ ਜਿਸ ਤੋਂ ਬਾਅਦ ਬੇਕਾਬੂ ਹੋਈ ਫੌਜੀਆਂ ਦੀ ਗੱਡੀ ਸੜਕ ਕਿਨਾਰੇ ਦਰਖਤਾਂ ਨਾਲ ਟਕਰਾ ਗਈ ਅਤੇ ਇਸ ਪੂਰੇ ਕਾਂਡ ਵਿਚ ਫੌਜੀਆਂ ਨੂੰ ਗਹਿਰੀਆਂ ਸੱਟਾਂ ਲੱਗੀਆਂ।

ਜਦੋਂ ਫੌਜੀਆਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਨਾਲ ਦੇ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਚੱਲਿਆ। ਪਿੰਡ ਦੇ ਲੋਕ ਆਪਣੇ ਆਪਣੇ ਸਾਧਨਾ ਤੇ ਘਟਨਾ ਸਥਲ ਤੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਪਹਿਲਾ ਪਹੁੰਚ ਗਏ ਅਤੇ ਜਖਮੀ ਫੌਜੀਆਂ ਦੀ ਮਦਦ ਕੀਤੀ। ਜਖਮੀ ਫੌਜੀਆਂ ਨੂੰ ਇਲਾਜ ਲਈ ਅਸਪ੍ਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ। ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਸਾਡੇ ਪੱਤਰਕਾਰ ਵੀਰਾਂ ਨੇ ਜਖਮੀ ਫੌਜੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਬੱਸ ਦਾ ਡਰਾਈਵਰ ਗਲਤ ਤਰੀਕੇ ਨਾਲ ਬੱਸ ਨੂੰ ਤੇਜ ਰਫਤਾਰ ਤੇ ਚਲਾ ਰਿਹਾ ਸੀ।

ਫੌਜੀਆਂ ਦੀ ਗੱਡੀ ਉਸ ਤੋਂ ਅੱਗੇ ਜਾ ਰਹੀ ਸੀ ਉਹ ਫੌਜੀਆਂ ਨੂੰ ਓਵਰ ਟੇਕ ਕਰਨ ਲੱਗੇ ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ ਅਤੇ ਉਥੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕੇ ਬਸ ਵਾਲੇ ਨੇ ਇਨਸਾਨੀਅਤ ਦੇ ਨਾਤੇ ਹੀ ਉਹਨਾਂ ਦੀ ਕੋਈ ਮਦਦ ਕਰਨੀ ਜਰੂਰੀ ਨਹੀਂ ਸਮਝੀ। ਅਖੀਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਉਥੇ ਪਹੁੰਚੇ ਅਤੇ ਉਹਨਾਂ ਦੀ ਮਦਦ ਕੀਤੀ। ਫੌਜੀਆਂ ਨੇ ਇਸ ਮਦਦ ਲਈ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਅਤੇ ਮੰਗ ਕੀਤੀ ਕਿ ਉਹਨਾਂ ਨਾਲ ਹੋਈ

ਇਸ ਕਾਂਡ ਦੀ ਬੱਸ ਵਾਲੇ ਨੂੰ ਸਖਤ ਸਜਾ ਦਿੱਤੀ ਜਾਵੇ, ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਫੌਜੀ ਜਵਾਨ ਕੁੱਲ ਸਨ ਜਿਨ੍ਹਾਂ ਵਿੱਚੋ 13 ਜਖਮੀ ਹੋਏ ਅਤੇ ਉਹਨਾਂ ਵਿਚ 5 ਜਾਣਿਆ ਦੀ ਹਾਲਤ ਸੀਰੀਅਸ ਹੈ। ਉਹਨਾਂ ਦੱਸਿਆ ਕਿ ਬੱਸ ਦਾ ਥੋੜਾ ਜਿਹਾ ਨੁਕਸਾਨ ਹੋਇਆ ਹੈ ਪਰ ਬੱਸ ਵਿਚ ਮੌਜੂਦ ਸਵਾਰੀਆਂ ਦਾ ਬਚਾਅ ਹੋ ਗਿਆ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!