Wednesday , October 21 2020
Breaking News

ਬਾਹੂਬਲੀ ਨੂੰ ਫੋਟੋ ਖਿਚਵਾਉਣੀ ਪਈ ਮਹਿੰਗੀ, ਮਹਿਲਾ ਫੈਨ ਨੇ ਫੋਟੋ ਖਿਚਵਾ ਕੇ ਜੜ੍ਹਿਆ ਥੱਪੜ, ਵੀਡੀਓ ਹੋਈ ਵਾਇਰਲ

ਬਾਹੂਬਲੀ ਨੂੰ ਫੋਟੋ ਖਿਚਵਾਉਣੀ ਪਈ ਮਹਿੰਗੀ, ਮਹਿਲਾ ਫੈਨ ਨੇ ਫੋਟੋ ਖਿਚਵਾ ਕੇ ਜੜ੍ਹਿਆ ਥੱਪੜ, ਵੀਡੀਓ ਹੋਈ ਵਾਇਰਲ,ਭਾਰਤ ਦੀ ਸਫਲ ਫ਼ਿਲਮਾਂ ‘ਚੋਂ ਇੱਕ ਮੰਨੀ ਜਾਣ ਵਾਲੀ ਫਿਲਮ ਬਾਹੂਬਲੀ ਨੇ ਦੁਨੀਆਂ ਭਰ ‘ਚ ਤਹਿਲਕਾ ਮਚਾ ਦਿੱਤਾ ਸੀ। ਇਹ ਫਿਲਮ ਦੁਨੀਆਂ ਭਰ ‘ਚ ਸੁਪਰਹਿੱਟ ਹੋਈ ਅਤੇ ਬੱਚਾ-ਬੱਚਾ ਇਸ ਫਿਲਮ ਦਾ ਦੀਵਾਨਾ ਹੋ ਗਿਆ। ਫਿਲਮ ਦੇ ਸੀਕਵਲ ਆ ਚੁੱਕੇ ਹਨ ‘ਬਾਹੂਬਲੀ’ ਤੇ ‘ਬਾਹੂਬਲੀ 2 : ਦਿ ਕਨਕਲੂਜ਼ਨ’।

ਇਸ ਫਿਲਮ ‘ਚ ਲੀਡ ਰੋਲ ਕਰ ਰਹੇ ਪ੍ਰਭਾਸ ਦੀ ਅੱਜ ਦੁਨੀਆਂ ਦੀਵਾਨੀ ਹੈ।ਜਿਸ ਦੇ ਚੱਲਦੇ ਉਹਨਾਂ ਨੂੰ 6000 ਤੋਂ ਵੀ ਵੱਧ ਵਿਆਹ ਲਈ ਪ੍ਰਪੋਜ਼ਲ ਆ ਚੁੱਕੇ ਹਨ। ਪਰ ਪ੍ਰਭਾਸ ਆਪਣੇ ਫ਼ਿਲਮੀ ਕਰੀਅਰ ਵੱਲ ਧਿਆਨ ਦੇ ਰਹੇ ਨੇ। ਹਾਲ ਹੀ ‘ਚ ਪ੍ਰਭਾਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਮਹਿਲਾਂ ਫੈਨ ਨੇ ਪ੍ਰਭਾਸ ਦੇ ਥੱਪੜ ਮਾਰ ਦਿੱਤਾ।

ਦਰਅਸਲ ਇਹ ਵੀਡੀਓ ਕਿਸੇ ਹਵਾਈ ਅੱਡੇ ਦੀ ਹੈ ਜਿੱਥੇ ਪ੍ਰਭਾਸ ਸਪਾਟ ਕੀਤਾ ਗਿਆ। ਉਹਨਾਂ ਦੀ ਇੱਕ ਮਹਿਲਾ ਫੈਨ ਪ੍ਰਭਾਸ ਨੂੰ ਦੇਖਕੇ ਕ੍ਰੇਜ਼ੀ ਹੋ ਗਈ। ਉਸ ਨੇ ਬਾਹੂਬਲੀ ਨੂੰ ਫੋਟੋ ਖਿਚਵਾਉਣ ਲਈ ਕਿਹਾ ਤਾਂ ਪ੍ਰਭਾਸ ਨੇ ਬੜੇ ਹੀ ਅਰਾਮ ਨਾਲ ਉਸ ਨਾਲ ਫੋਟੋ ਕਰਵਾ ਲਈ ਪਰ ਪ੍ਰਭਾਸ ਉਸ ਸਮੇਂ ਹੈਰਾਨ ਰਹਿ ਗਏ।

ਜਦੋਂ ਇਸ ਕ੍ਰੇਜ਼ੀ ਫੈਨ ਨੇ ਜਾਂਦੇ ਜਾਂਦੇ ਉਹਨਾਂ ਦੀ ਗਲ ਉੱਤੇ ਬੜੇ ਪਿਆਰ ਨਾਲ ਥੱਪੜ ਮਾਰ ਗਈ।ਤੁਸੀਂ ਇਸ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਮਹਿਲਾ ਫੈਨ ਉਸ ਨਾਲ ਫੋਟੋ ਖਿਚਵਾਉਂਦੀ ਹੈ ਤੇ ਫਿਰ ਅਚਾਨਕ ਉਹਨਾਂ ਦੇ ਥੱਪੜ ਮਾਰ ਦਿੰਦੀ ਹੈ।

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!