ਜਰਮਨੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ
ਮੀਡੀਆ ਰਿਪੋਰਟਸ ਮੁਤਾਬਕ 19 ਸਾਲਾਂ ਦਾ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਹੋਰਨਾਂ ਲੋਕਾਂ ਨਾਲ ਝਗੜਾ ਕਰ ਰਿਹਾ ਸੀ। ਲੋਕਾਂ ਨੇ ਪੁਲਿਸ ਬੁਲਾ ਲਈ। ਮੌਕੇ ‘ਤੇ ਆ ਕੇ ਪੁਲਿਸ ਨੇ ਝਗੜਾ ਸੁਲਝਾਇਆ ਪਰ ਇਸ ਤੋਂ ਬਾਅਦ ਵੀ ਉਕਤ ਨੌਜਵਾਨ ਕਾਫੀ ਗੁੱਸੇ ਵਿੱਚ ਸੀ।
ਇਸੇ ਦੌਰਾਨ ਪੁਲਿਸ ਨੇ ਉਸ ਦੀ ਪੈਂਟ ਵਿੱਚ ਕੁੱਝ ਉੱਭਰਿਆ ਵੇਖਿਆ। ਪੁਲਿਸ ਨੇ ਇਸ ਉਭਾਰ ਦਾ ਕਾਰਨ ਪੁੱਛਿਆ ਤਾਂ ਉਹ ਸਪਸ਼ਟ ਜਵਾਬ ਨਹੀਂ ਦੇ ਸਕਿਆ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਪੈਂਟ ਵਿੱਚੋਂ ਬੇਬੀ ਪਾਇਥਨ ਨਿੱਕਲਿਆ। ਇਸ ਨਿੱਕੇ ਅਜਗਰ ਦੀ ਲੰਬਾਈ ਤਕਰੀਬਨ 35 ਸੈਂਟੀਮੀਟਰ ਸੀ।
ਹਾਲਾਂਕਿ, ਹਾਲੇ ਤਕ ਇਹ ਪਤਾ ਨਹੀਂ ਲੱਗਾ ਹੈ ਕਿ ਉਹ ਵਿਅਕਤੀ ਇਸ ਅਜਗਰ ਨੂੰ ਆਪਣੀ ਪਤਲੂਨ ‘ਚ ਕਿਉਂ ਰੱਖਿਆ ਹੋਇਆ ਸੀ ਤੇ ਇਹ ਉਸ ਨੂੰ ਕਿੱਥੋਂ ਮਿਲਿਆ। ਪੁਲਿਸ ਹਾਲੇ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਰੁੱਝੀ ਹੋਈ ਹੈ ਕਿ ਕਿਤੇ ਉਕਤ ਨੌਜਵਾਨ ਦੀ ਇਸ ਅਜਗਰ ਨੂੰ ਵੇਚਣ ਦੀ ਕੋਈ ਯੋਜਨਾ ਤਾਂ ਨਹੀਂ ਸੀ।
ਹੁਣ ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਉਹ ਨੌਜਵਾਨ ਇਸ ਅਜਗਰ ਨੂੰ ਪੈਂਟ ਵਿੱਚ ਪਾ ਕੇ ਕਿਉਂ ਘੁੰਮ ਰਿਹਾ ਸੀ?
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …