ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਜ (ਸੋਮਵਾਰ) ਇਕ ਵੱਡਾ ਐਲਾਨ ਕੀਤਾ ਗਿਆ। ਨਵੀਂ ਦਿੱਲੀ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਦੇਸ਼ ਦੇ ਸਭ ਤੋਂ ਗਰੀਬ 20 ਫੀਸਦੀ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦੇਵੇਗੀ। ਦਾਦੀ ਇੰਦਰਾ ਗਾਂਧੀ ਦੇ ਗ਼ਰੀਬੀ ਹਟਾਓ ਦੀ ਤਰਜ਼ ‘ਤੇ ਉਹਨਾਂ ਨੇ ਦੇਸ਼ ਤੋਂ ਗ਼ਰੀਬੀ ਹਟਾਉਣ ਦਾ ਦਾਅਵਾ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਤੋਂ ਗਰੀਬੀ ਮੀਤਾ ਦਵਾਂਗੇ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ ਆਮਦਨ ਦੀ ਇਹ ਯੋਜਨਾ ਚਰਨਬੱਧ ਤਰੀਕੇ ਲਾਗੂ ਕੀਤੀ ਜਾਵੇਗੀ ਅਤੇ ਗਰੀਬਾਂ ਦੇ ਬੈਂਕ ਖਾਤਿਆਂ ‘ਚ ਸਿੱਧਾ ਪੈਸਾ ਪਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਪੰਜ ਕਰੋੜ ਪਰਿਵਾਰਾਂ ਅਤੇ 25 ਕਰੋੜ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਮਹੀਨੇ ਦੀ 12 ਹਜ਼ਾਰ ਰੁਪਏ ਤੋਂ ਘੱਟ ਆਮਦਨ ਹੋਵੇਗੀ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਜੇਕਰ ਕਿਸੇ ਦੀ ਆਮਦਨ 6 ਹਜ਼ਾਰ ਰੁਪਏ ਹੈ ਤਾਂ ਸਰਕਾਰ ਉਸ ਨੂੰ 6 ਹਜ਼ਾਰ ਰੁਪਏ ਹੋਰ ਦੇਵੇਗੀ। ਜਦੋਂ ਉਹ ਵਿਅਕਤੀ 12 ਹਜ਼ਾਰ ਦੀ ਆਮਦਨ ਤੋਂ ਉੱਪਰ ਆ ਜਾਵੇਗਾ ਤਾਂ ਉਹ ਇਸ ਸਕੀਮ ਤੋਂ ਬਾਹਰ ਆ ਜਾਵੇਗਾ।
ਰਾਹੁਲ ਨੇ ਕਿਹਾ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਕਾਂਗਰਸ ਨੇ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ ਸੀ। ਅਸੀਂ ਉਸ ਨੂੰ ਪੂਰਾ ਕੀਤਾ ਅਤੇ ਅੱਜ ਮੈਂ ਵਾਅਦਾ ਕਰਦਾ ਹਾਂ ਕਿ 20 ਫੀਸਦੀ ਪਰਿਵਾਰਾਂ ਨੂੰ ਸਾਲ ਦਾ 72 ਹਜ਼ਾਰ ਰੁਪਏ ਮਿਲੇਗਾ। ਪਹਿਲੇ ਪਾਇਲਟ ਪ੍ਰੋਜੈਕਟ ਚੱਲੇਗਾ ਅਤੇ ਉਸ ਤੋਂ ਬਾਅਦ ਇਹ ਲਾਗੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਕਈ ਪਹਿਲੂਆਂ ਨੂੰ ਲੈ ਕੇ ਪੂਰੀ ਸਮੀਖਿਆ ਕਰ ਲਈ ਗਈ ਹੈ। ਇਸ ਦੌਰਾਨ ਉਹਨਾਂ ਨੇ ਪ੍ਰਧਾਨਮੰਤਰੀ ਮੋਦੀ ‘ਤੇ ਵੀ ਹਮਲਾ ਕੀਤਾ। ਰਾਹੁਲ ਨੇ ਕਿਹਾ ਕਿ 5 ਸਾਲਾਂ ‘ਚ ਜਨਤਾ ਨੂੰ ਕਾਫੀ ਮੁਸ਼ਕਲਾਂ ਹੋਈਆਂ, ਅਜਿਹੇ ‘ਚ ਕਾਂਗਰਸ ਨੇ ਫੈਸਲਾ ਲਿਆ ਹੈ ਕਿ ਅਸੀਂ ਗਰੀਬਾਂ ਨੂੰ ਨਿਆਂ ਦੇਵਾਂਗੇ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀ ਘੱਟੋ-ਘੱਟ ਆਮਦਨ ਯੋਜਨਾ ਦੁਨੀਆ ‘ਚ ਕਿਤੇ ਨਹੀਂ ਹੈ। ਉਨ੍ਹਾਂ ਨੇ ਸਾਫ਼ ਕਰਦੇ ਹੋਏ ਕਿਹਾ ਕਿ ਘੱਟੋ-ਘੱਟ ਆਮਦਨ ਸੀਮਾ 20 ਹਜ਼ਾਰ ਰੁਪਏ ਹੋਵੇਗੀ ਅਤੇ ਇੰਨਾ ਪੈਸਾ ਦੇਸ਼ ‘ਚ ਹੈ।
ਹਾਲਾਂਕਿ, ਇਸ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਦੋਹਾਂ ‘ਚ ਗਠਜੋੜ ਹੋ ਸਕਦਾ ਹੈ ਹਾਲਾਂਕਿ ਸੂਤਰਾਂ ਮੁਤਾਬਕ ਇਹ ਵੀ ਕਿਹਾ ਕਿਹਾ ਜਾ ਰਿਹਾ ਹੈ ਇਸ ਗਠਜੋੜ ਸਾਬਕਾ ਦਿੱਲੀ ਮੁੱਖਮੰਤਰੀ ਤੇ ਕਾਂਗਰਸ ਆਗੂ ਸ਼ੀਲਾ ਦੀਕਸ਼ਿਤ ਨਹੀਂ ਮੰਨ ਰਹੀ। ਹਾਲਾਂਕਿ ਗੱਠਜੋੜ ਲਈ ਕਾਂਗਰਸ ਬੇਸ਼ੱਕ ਦੋਚਿੱਤੀ ਵਿੱਚ ਹੈ ਪਰ ਆਮ ਆਦਮੀ ਪਾਰਟੀ ਤਿਆਰ ਹੈ। ਦਿੱਲੀ ਕਾਂਗਰਸ ਦੇ ਲੀਡਰਾਂ ਨੇ ਅੱਜ ਮੀਟਿੰਗ ਮਗਰੋਂ ਗੱਠਜੋੜ ਦੇ ਫੈਸਲੇ ਬਾਰੇ ਸਾਰੇ ਹੱਕ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੇ ਦਿੱਤੇ ਹਨ। ਉਧਰ, ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਸਮਝੌਤਾ ਹੋਣ ਦੀ ਪੂਰੀ ਆਸ ਹੈ।
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …