Thursday , September 29 2022
Breaking News

ਲੁਧਿਆਣਾ ਗੈਂਗ ਰੇਪ ਦੇ ਆਰੋਪੀਆਂ ‘ਤੇ ਅਦਾਲਤ ਵਿਚ ਜੁੱਤੀਆਂ ਨਾਲ ਕੀਤਾ ਗਿਆ ਹਮਲਾ(Video)

ਲੁਧਿਆਣਾ,ਨਾਅਰੇ ਬਾਜੀ ਦੇ ਨਾਲ ਨਾਲ ਜੁੱਤੀਆਂ ਦੀ ਬਰਸਾਤ ਕੀਤੀ ਗਈ ਲੋਕਾਂ ਦੇ ਵੱਲੋਂ। ਇਹ ਘਟਨਾ ਉਦੋਂ ਹੋਈ ਜਦੋ ਉਸਨੂੰ ਪੁਲਸ ਅਦਾਲਤ ਤੋਂ ਬਾਹਰ ਲੈ ਕੇ ਆ ਰਹੀ ਸੀ ਅਤੇ ਸਭ ਤੋਂ ਪਹਿਲਾ ਜਿਸ ਬੰਦੇ ਨੇ ਜੁੱਤੀ ਮਾਰੀ ਉਹ ਅਕਾਲੀ ਪਾਰਟੀ ਦਾ ਦੱਸਿਆ ਜਾ ਰਿਹਾ ਹੈ। ਲੋਕ ਮੁਲਜਮਾਂ ਨੂੰ ਜਨਤਾ ਦੇ ਹਵਾਲੇ ਕਰਨ ਦੀ ਮੰਗ ਕਰ ਰਹੇ ਹਨ। ਮੌਕੇ ਦੀ ਪੂਰੀ ਵੀਡੀਓ ਥੱਲੇ ਜਾ ਕੇ ਦੇਖੋ

ਦੱਸ ਦੇ ਕਿ ਪਿਛਲੇ ਸ਼ਨੀਵਾਰ ਨੂੰ ਹੋਈ ਘਟਨਾ ਲੁਧਿਆਣਾ ਗੈਂਗ ਰੇਪ ਮਾਮਲੇ ਵਿਚ ਥਾਣਾ ਮੇਹਰਬਾਨ ਦੀ ਪੁਲਸ ਨੇ 16 ਸਾਲਾ ਨਾਬਾਲਗ ਲੜਕੀ ਨਾਲ ਗੈਂਗ ਰੇਪ ਦੇ ਮਾਮਲੇ ਚ ਅੱਜ ਪੁਲਸ ਵੱਲੋਂ ਪੀੜਤਾ ਦਾ ਸਿਵਲ ਹਸਪਤਾਲ ਲੁਧਿਆਣਾਚ ਮੈਡੀਕਲ ਕਰਵਾਇਆ ਗਿਆ। ਇਸ ਦੀ ਰਿਪੋਰਟ ਸੋਮਵਾਰ ਨੂੰ ਆਵੇਗੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਗੈਂਗ ਰੇਪ ਦੇ ਦੋਸ਼ੀ ਬਲਵਿੰਦਰ ਸਿੰਘ, ਕੁਲਵੰਤ ਸਿੰਘ ਬਾਵਾ, ਹਰਦੀਪ ਸਿੰਘ, ਜੱਸੀ ਤੇ ਮਹਿਲਾ ਮਨੀ ਦੀ ਭਾਲ ਚ ਇਲਾਕੇ ਵਿਚ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੋਸ਼ੀਆਂ ਦੀ ਕੋਈ ਵੀ ਪਛਾਣ ਹੋ ਸਕੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਪ੍ਰੇਮ ਕਾਲੋਨੀ ਵਿਚ ਜਾ ਕੇ ਦੋਸ਼ੀਆਂ ਦੇ ਲਿੰਕ ਲੱਭ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਨੂੰ ਦੋਸ਼ੀਆਂ ਦੀ ਕੋਈ ਪੱਕੀ ਪਛਾਣ ਬਾਰੇ ਪਤਾ ਨਹੀਂ ਹੈ। ਬੱਸ ਉਹ ਦੋਸ਼ੀ ਮਹਿਲਾ ਮਨੀ ਨੂੰ ਕੁੱਝ ਮਹੀਨੇ ਪਹਿਲਾਂ ਆਪਣੇ ਘਰ ਨੇੜੇ ਮਿਲੀ ਸੀ, ਜਿੱਥੇ ਉਸ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ। ਉਸ ਸਮੇਂ ਪੀੜਤਾ ਟਿਊਸ਼ਨ ਪੜ੍ਹਨ ਜਾਂਦੀ ਸੀ। ਇਸੇ ਕਾਰਨ 5 ਫਰਵਰੀ ਨੂੰ ਉਹ ਉਸ ਮਹਿਲਾ ਨਾਲ ਗੱਡੀ ਵਿਚ ਬੈਠ ਕੇ ਚਲੀ ਗਈ ਸੀ। ਇਸ ਤੋਂ ਬਾਅਦ ਚਲਦੀ ਗੱਡੀ ਵਿਚ ਦੋਸ਼ੀਆਂ ਵੱਲੋਂ ਉਸ ਨਾਲ ਵਾਰੀ-ਵਾਰੀ ਗੈਂਗ ਰੇਪ ਕੀਤਾ ਗਿਆ ਸੀ ।

ਪੁਲਸ ਕੋਲ ਦੋਸ਼ੀਆਂ ਨੂੰ ਫੜਨ ਲਈ ਕੋਈ ਪੁਖਤਾ ਸਬੂਤ ਨਹੀਂ ਸਨ ਪਰ ਲੜਕੀ ਅਤੇ ਮੁੰਡੇ ਵੱਲੋਂ ਦੱਸੇ ਦੇ ਅਧਾਰ ਤੇ ਸ੍ਕੇਚ ਬਣਾ ਕੇ ਕੱਲ ਹੀ ਜਾਰੀ ਕਰ ਦਿਤੇ ਗਏ ਸਨ ਜਿੰਨਾ ਵਿੱਚੋ 3 ਦੋਸ਼ੀ ਪੁਲਸ ਨੇ ਫੜ ਲਏ ਹਨ। ਫੜੇ ਗਏ ਦੋਸ਼ੀ ਅੱਜ ਅਦਾਲਤ ਵਿਚ ਪੇਸ਼ ਕੀਤੇ ਗਏ ਜਿਸ ਵਿਚ ਅਦਾਲਤ ਨੇ 3 ਦਿਨ ਦੇ ਰਿਮਾਂਡ ਤੇ ਦੋਸ਼ੀਆਂ ਨੂੰ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੂੰ ਨਾ ਤਾਂ ਗੱਡੀ ਦੀ ਪਛਾਣ ਹੈ ਅਤੇ ਨਾ ਹੀ ਗੱਡੀ ਦਾ ਨੰਬਰ ਪਤਾ ਹੈ। ਪੁਲਸ ਦੋਸ਼ੀਆਂ ਤੱਕ ਕਿਸ ਤਰ੍ਹਾਂ ਪਹੁੰਚੇਗੀ? ਇਹ ਉਸ ਲਈ ਚੁਣੌਤੀ ਬਣਿਆ ਹੋਇਆ ਹੈ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!