Breaking News

ਵੀਡੀਓ ਬਣਾਉਣ ਵਾਲੇ ਨੇ ਕਦੀ ਸੋਚਿਆਂ ਵੀ ਨਹੀਂ ਹੋਣਾ, ਇੰਨਾ ਮਹਿੰਗਾ ਪੈ ਜਾਵੇਗਾ ਪੰਜਾਬ ਪੁਲਿਸ ਨਾਲ ਪੰਗਾ

ਪੁਲੀਸ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦੇ ਹੋਏ ਮੋਟਰਸਾਈਕਲ ਸਵਾਰ ਕਸੂਤੇ ਫਸ ਗਏ ਜਾਪਦੇ ਹਨ। ਜੋ ਪੁਲਿਸ ਨੂੰ ਕਾਨੂੰਨ ਸਿਖਾ ਰਹੇ ਸਨ। ਲੱਗਦਾ ਹੈ ਹੁਣ ਉਨ੍ਹਾਂ ਨੂੰ ਪੁਲਿਸ ਤੋਂ ਕਾਨੂੰਨ ਸਬੰਧੀ ਜਾਣਕਾਰੀ ਲੈਣੀ ਪਵੇਗੀ। ਵੈਸੇ ਵੀ ਪੰਜਾਬ ਪੁਲਸ ਨੂੰ ਚੈਲੰਜ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਜਿਨ੍ਹਾਂ ਮੁਲਾਜ਼ਮਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੋਵੇ। ਉਨ੍ਹਾਂ ਨੂੰ ਕੋਈ ਆਮ ਵਿਅਕਤੀ ਜੇਕਰ ਕਾਨੂੰਨ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੇ ਜਾਂ ਕਿੰਤੂ ਪ੍ਰੰਤੂ ਕਰੇ ਤਾਂ ਇਹ ਕਿੱਥੋਂ ਦੀ ਸਿਆਣਪ ਹੈ। ਕੁਝ ਸਮਾਂ ਪਹਿਲਾਂ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ।

ਜਿਸ ਵਿੱਚ ਪੁਲੀਸ ਵੱਲੋਂ ਇੱਕ ਬੱਕਰੇ ਦਾ ਚਲਾਨ ਕੱਟਣ ਦੀ ਗੱਲ ਸਾਹਮਣੇ ਆਈ ਸੀ। ਹੁਣ ਪੁਲਿਸ ਨੇ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਹੀ ਚਲਾਨ ਕੱਟ ਦਿੱਤੇ ਹਨ। ਬਟਾਲਾ ਪੁਲੀਸ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਪੁਲੀਸ ਦੇ ਖਿਲਾਫ ਕੁਝ ਦਿਨ ਪਹਿਲਾਂ ਦੋ ਵਿਅਕਤੀਆਂ ਦਾ ਇਸ ਲਈ ਚਲਾਨ ਕੱਟ ਦਿੱਤਾ ਸੀ ਕਿ ਉਹ ਮੋਟਰਸਾਈਕਲ ਤੇ ਇੱਕ ਬੱਕਰੇ ਨੂੰ ਲੈ ਕੇ ਜਾ ਰਹੇ ਸਨ। ਪੁਲਿਸ ਦੁਆਰਾ ਬੱਕਰੇ ਨੂੰ ਤੀਜੀ ਸਵਾਰੀ ਬਣਾ ਕੇ ਉਨ੍ਹਾਂ ਦਾ ਟ੍ਰਿਪਲ ਸਵਾਰੀ ਦਾ ਚਲਾਨ ਕੱਟਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਸਫਾਈ ਦਿੰਦੇ ਹੋਏ ਜਾਣਕਾਰੀ ਦਿੱਤੀ ਹੈ

ਕੇ ਪੁਲੀਸ ਨੇ ਉਨ੍ਹਾਂ ਦਾ ਚਲਾਨ ਨਹੀਂ ਕੱਟਿਆ ਸੀ। ਸਗੋਂ ਪੁਲਿਸ ਦੁਆਰਾ ਉਨ੍ਹਾਂ ਨੂੰ ਇਸ ਲਈ ਰੋਕਿਆ ਗਿਆ ਸੀ ਕਿ ਉਹ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਕੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਰਹੇ ਸਨ ਅਤੇ ਉਨ੍ਹਾਂ ਨੇ ਬੱਕਰੇ ਨੂੰ ਵੀ ਉਸ ਦੀਆਂ ਲੱਤਾਂ ਬੰਨ੍ਹ ਕੇ ਗਲਤ ਤਰੀਕੇ ਨਾਲ ਬਿਠਾਇਆ ਸੀ। ਪੁਲਿਸ ਨੇ ਵੀਡੀਓ ਦੁਆਰਾ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਦੁਆਰਾ ਨਰਿੰਦਰ ਸਿੰਘ ਪੁੱਤਰ ਫਕੀਰ ਸਿੰਘ ਨੂੰ ਗਲਤ ਤਰੀਕੇ ਨਾਲ ਡਰਾਈਵਰੀ ਕਰਨ ਅਤੇ ਬੱਕਰੇ ਨੂੰ ਮੋਟਰਸਾਈਕਲ ਤੇ ਗਲਤ ਤਰੀਕੇ ਨਾਲ ਬੰਨ੍ਹ ਕੇ ਲਿਜਾਣ ਦੇ ਜੁਰਮ ਅਧੀਨ ਕੇਸ ਦਰਜ ਕਰ ਲਿਆ ਹੈ

ਅਤੇ ਉਸ ਦਾ ਦੂਜਾ ਸਾਥੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦਾ ਸਾਥੀ ਵੀ ਨਰਿੰਦਰ ਸਿੰਘ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!