ਪ੍ਰੋਡਿਊਸਰ ਡੀ.ਐਕਸ.ਐਕਸ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਕਾਰਨ ਪੈਦਾ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ। ਪਿੰਡ ਰਮਣਵਾਸ ਦੇ ਵਸਨੀਕਾਂ ਵਿੱਚ ਇਸ ਵੀਡੀਓ ਪ੍ਰਤੀ ਬਹੁਤ ਗੁੱਸਾ ਹੈ। ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰੋਡਿਊਸਰ ਡੀ.ਐਕਸ.ਐਕਸ ਵੱਲੋਂ ਉਨ੍ਹਾਂ ਦੇ ਪਿੰਡ ਦਾ ਨਾਮ ਵਰਤ ਕੇ ਪਿੰਡ ਦੀ ਕਿਸੇ ਲੜਕੀ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਈ ਹੈ। ਜੋ ਕਿ ਨਿੰਦਣਯੋਗ ਹੈ ਪਿੰਡ ਦੇ ਨਿਵਾਸੀਆਂ ਵੱਲੋਂ ਇਸ ਦੇ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਇਸ ਬਾਰੇ ਲਾਈਵ ਹੋ ਕੇ ਵਿਅਕਤੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਸ਼ਾਸਨ ਨੂੰ ਅਸੀਂ ਦੋ ਦਿਨ ਦਾ ਸਮਾਂ ਦਿੱਤਾ ਹੈ ਤਾਂ ਕਿ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਉਸ ਦੇ ਪਿੰਡ ਵੀ ਜਾ ਸਕਦੇ ਹਾਂ। ਨੌਜਵਾਨਾਂ ਨੇ ਪ੍ਰੋਡਿਊਸਰਾਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਭੱਦੀ ਸ਼ਬਦਾਵਲੀ ਨਹੀਂ ਵਰਤਨੀ ਚਾਹੀਦੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਇਤਿਹਾਸ ਫਰੋਲ ਕੇ ਦੇਖ ਲਵੋ। ਅਸੀਂ ਗਲਤ ਕੰਮ ਕਰਨ ਵਾਲਿਆਂ ਨੂੰ ਕਦੇ ਨਹੀਂ ਬਖਸ਼ਿਆ।
ਨੌਜਵਾਨਾਂ ਨੇ ਪਿੰਡ ਨਿਵਾਸੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਇੱਕ ਹੋ ਕੇ ਜ਼ੁਲਮ ਦੇ ਖਿਲਾਫ ਲੜਿਆ ਜਾਵੇ। ਨੌਜਵਾਨਾਂ ਨੇ ਕਠੂਆ ਕਾਂਡ, ਦਾਮਨੀ ਕਾਂਡ, ਪੰਜਾਬ ਵਿੱਚ ਮੋਗਾ ਕਾਂਡ ਅਤੇ ਲੁਧਿਆਣਾ ਰੇਪ ਕਾਂਡ ਦੀਆਂ ਉਦਾਹਰਣਾਂ ਦਾ ਹਵਾਲਾ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਅਸੀਂ ਇਕੱਠੇ ਰਹਾਂਗੇ ਤਾਂ ਕੀ ਅਸੀਂ ਜ਼ੁਲਮ ਦੇ ਖਿਲਾਫ਼ ਸੰਘਰਸ਼ ਕਰ ਸਕਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਔਰਤਾਂ ਲੜਕੀਆਂ ਦੇ ਨਾਲ ਅਨਿਆ ਹੋ ਰਿਹਾ ਹੈ। ਇਨ੍ਹਾਂ ਪ੍ਰੋਡਿਊਸਰਾਂ ਨੇ ਉਨ੍ਹਾਂ ਦੇ ਪਿੰਡ ਰਮਨਵਾਸ ਦੀ ਲੜਕੀ ਦਾ ਨਾਮ ਲਏ ਬਿਨਾਂ ਉਸ ਲੜਕੀ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਜੇਕਰ ਉਸ ਲੜਕੀ ਦਾ ਨਾਮ ਵੀ ਲੈ ਦਿੱਤਾ ਜਾਂਦਾ ਤਾਂ ਉਸ ਲੜਕੀ ਦੇ ਮਾਤਾ ਪਿਤਾ ਦੀ ਕੀ ਹਾਲਤ ਹੁੰਦੀ। ਜੇਕਰ ਲੜਕੀ ਵਿਆਹੀ ਗਈ ਹੁੰਦੀ ਤਾਂ ਘਰ ਬਰਬਾਦ ਹੋ ਜਾਣੀ ਸੀ। ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਪ੍ਰੋਡਿਊਸਰ ਡੀ.ਐਕਸ.ਐਕਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਵਰਤਣ ਵਾਲੇ ਫੇਸਬੁੱਕ ਤੇ ਪ੍ਰਡਿਊਸਰ ਦੇ ਪੇਜ ਨੂੰ ਰਿਪੋਰਟ ਅਤੇ ਯੂਟਿਊਬ ਚੈਨਲ ਦੀਆਂ ਵੀਡੀਓਜ਼ ਨੂੰ unlike ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …