Breaking News

8ਵੀਂ ਫ਼ੇਲ੍ਹ ਲੜਕਾ ਆਪਣੇ ਹੁਨਰ ਨਾਲ ਬਣਿਆਂ ਕਰੋੜਪਤੀ, ਅੱਜ ਅੰਬਾਨੀ ਜਿਹੇ ਮਿਲਣ ਆਉਂਦੇ ਹਨ ਇਸ ਲੜਕੇ ਨੂੰ

“ਪੜ੍ਹੋਗੇ ਲਿਖੋਗੇ ਤਾਂ ਬਣੋਗੇ ਨਵਾਬ, ਖੇਡੋਗੇ ਕੁੱਦੋਗੇ ਤਾਂ ਬਣੋਗੇ ਖਰਾਬ” ਇਹ ਪੁਰਾਣੀ ਕਹਾਵਤ ਅੱਜ ਦੇ ਸਮੇਂ ਵਿਚ ਗਲਤ ਸਾਬਤ ਹੋ ਚੁੱਕੀ ਹੈ ਅਤੇ ਕਈ ਸਾਰੇ ਨੌਜਵਾਨ ਪੜਾਈ ਦੇ ਦਮ ਅਤੇ ਆਪਣੀ ਕਾਬਲੀਅਤ ਦੇ ਦਮ ਤੇ ਆਪਣੀ ਪਹਿਚਾਣ ਬਣਾ ਰਹੇ ਹਨ |ਵੈਸੇ ਪੜਾਈ ਦੀ ਮਹੱਤਤਾ ਬਾਰੇ ਕੁੱਝ ਗਲਤ ਨਹੀਂ ਕਹੀ ਜਾ ਸਕਦੀ, ਪਰ ਅਜਿਹਾ ਵੀ ਨਹੀਂ ਹੈ ਕਿ ਇਸਦੇ ਬਿਨਾਂ ਜੀਵਨ ਵਿਚ ਕੁੱਝ ਕੀਤਾ ਨਹੀਂ ਜਾ ਸਕਦਾ |ਉੱਪਰ ਵਾਲਾ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਖਾਸ ਹੁਨਰ ਨਾਲ ਜਰੂਰ ਨਵਾਜਦਾ ਹੈ ਬਸ ਜਰੂਰਤ ਹੁੰਦੀ ਹੈ ਉਸਨੂੰ ਪਹਿਚਾਣ ਕੇ ਉਸ ਦਿਸ਼ਾ ਵਿਚ ਕੋਸ਼ਿਸ਼ ਕਰਨ ਦੀ ਅਤੇ ਅਜਿਹਾ ਹੀ ਕੁੱਝ ਕਰ ਦਿਖਾਇਆ ਹੈ 8ਵੀਂ ਫ਼ੇਲ ਇੱਕ ਲੜਕੇ ਨੇ |ਇਸ ਲੜਕੇ ਨੇ ਆਪਣੇ ਹੁਨਰ ਦੇ ਜਰੀਏ 2000 ਕਰੋੜ ਰੁਪਏ ਦੀ ਕੰਪਨੀ ਖੜ੍ਹੀ ਕੀਤੀ ਹੈ ਅਤੇ ਅੱਜ ਮੁਕੇਸ਼ ਅੰਬਾਨੀ ਜਿਹੇ ਲੋਕ ਇਸਦੇ ਕਲਾਇੰਟ ਹਨ | ਜੀ ਹਾਂ, ਹੋ ਸਕਦਾ ਹੈ ਤੁਹਾਨੂੰ ਇਸ ਗੱਲ ਦਾ ਯਕੀਨ ਨਾ ਹੋਵੇ, ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸ ਤਰਾਂ ਇੱਕ ਅੱਠਵੀਂ ਫ਼ੇਲ ਲੜਕੇ ਨੇ ਇਹ ਸਭ ਕਰ ਦਿਖਾਇਆ ਹੈ |ਜਿਸ ਲੜਕੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਮੁੰਬਈ ਦਾ ਰਹਿਣ ਵਾਲਾ ਤਿਰਸ਼ਨਾਥ ਅਰੋੜਾ |

ਤਿਰਸ਼ਨਾਥ ਅਰੋੜਾ  ਅੱਜ ਟੀ.ਏ.ਕੇ ਸਿਕਓਰਟੀ ਏਲਾਇੰਸ ਨਾਮ ਦੀ ਕੰਪਨੀ ਦਾ ਮਾਲਿਕ ਹੈ ਜਿਸਦੀ ਕੀਮਤ ਇਸ ਸਮੇਂ 2000 ਕਰੋੜ ਰੁਪਏ ਹੈ |ਦਰਾਸਲ ਤਿਰਸ਼ਨਾਥ ਅਰੋੜਾ ਦੀ ਇਹ ਕੰਪਨੀ ਦੀ ਸਿਕਓਰਟੀ ਅਤੇ ਕੰਪਿਊਟਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਲਝਾਉਂਦੀ ਹੈ |ਤਿਰਸ਼ਨਾਥ ਅਰੋੜਾ  ਦੇ ਮਾਤਾ ਪਿਤਾ ਦੱਸਦੇ ਹਨ ਕਿ ਉਸਨੂੰ ਬਚਪਨ ਤੋਂ ਹੀ ਕੰਪਿਊਟਰ ਅਤੇ ਡਿਵਾਇਸ ਵਿਚ ਕਾਫੀ ਦਿਲਚਸਪੀ ਸੀ, ਜਦ ਵੀ ਤਿਰਸ਼ਨਾਥ ਅਰੋੜਾ ਦਾ ਕੋਈ ਖਿਡਾਉਣਾ ਟੁੱਟਦਾ ਸੀ ਤਾਂ ਉਹ ਆਪਣੇ ਖਿਡਾਉਣਿਆਂ ਨੂੰ ਤੋੜ-ਮਰੋੜ ਕੇ ਠੀਕ ਕਰਨ ਵਿਚ ਲੱਗ ਜਾਂਦਾ ਸੀ |ਜਦ ਤਿਰਸ਼ਨਾਥ ਅਰੋੜਾ ਦੇ ਪਿਤਾ ਨੇ ਇਹ ਸੋਕਹਿਆ ਕਿ ਅੱਜ ਦੇ ਸਮੇਂ ਵਿਚ ਕੰਪਿਊਟਰ ਸਿੱਖਣਾ ਕਾਫੀ ਜਰੂਰੀ ਹੈ ਤਾਂ ਆਪਣੇ ਬੇਟੇ ਦੇ ਲਈ ਕੰਪਿਊਟਰ ਲੈ ਕੇ ਆਏ ਪਰ ਤਦ ਉਸਨੂੰ ਨਹੀਂ ਪਤਾ ਸੀ  ਉਸਦਾ ਬੇਟਾ ਉਸ ਕੰਪਿਊਟਰ  ਹੀ ਦੀਵਾਨਾ ਹੋ ਜਾਵੇਗਾ |ਕੰਪਿਊਟਰ ਦੀ ਵਜ੍ਹਾ ਨਾਲ ਤਿਰਸ਼ਨਾਥ ਦਾ ਸਾਰਾ ਧੀਆਂ ਪੜਾਈ ਤੋਂ ਹੱਟ ਗਿਆ ਅਤੇ ਉਹ ਅੱਠਵੀ ਵਿਚੋਂ ਵੀ ਫੇਲ੍ਹ ਹੋ ਗਿਆ |ਇਸ ਨਾਲ ਤਿਰਸ਼ਨਾਥ ਦੇ ਮਾਤਾ-ਪਿਤਾ ਕਾਫੀ ਨਾਰਾਜ ਹੋਏ ਪਰ ਫਿਰ ਜਲਦੀ ਹੀ ਉਹਨਾਂ ਨੂੰ ਸਮਝ ਵੀ ਆ ਗਿਆ ਕਿ ਹੁਣ ਤਿਰਸ਼ਨਾਥ ਦਾ ਮਨ ਪੜਾਈ ਤੋਂ ਹੱਟ ਚੁੱਕਿਆ ਹੈ ਅਤੇ ਅਜਿਹੀ ਸਥਿਤੀ ਵਿਚ ਆਪਣੇ ਬੇਟੇ ਨੂੰ ਸਕੂਲ ਤੋਂ ਹਟਾ ਕੇ ਉਹਨਾਂ ਨੇ ਕੰਪਿਊਟਰ ਦੇ ਵੱਲ ਉਸਦਾ ਰੂਝਾਨ ਵਧਾਉਣਾ ਸਹੀ ਸਮਝਿਆ |

ਇਸ ਤੋਂ ਬਾਅਦ ਤਿਰਸ਼ਨਾਥ ਅਰੋੜਾ ਪੂਰੀ ਤਰਾਂ ਨਾਲ ਆਪਣੇ ਪਸੰਦ ਦੇ ਕੰਮ ਵਿਚ ਲੱਗ ਗਿਆ ਅਤੇ ਫਿਰ 19 ਸਾਲ ਦੀ ਉਮਰ ਵਿਚ ਹੀ ਉਹ ਸਾਫਟਵੇਅਰ ਕਲੀਨਿੰਗ ਅਤੇ ਕੰਪਿਊਟਰ ਫਿਕਸਿੰਗ ਵਿਚ ਮਾਹਿਰ ਹੋ ਗਿਆ |ਅਜਿਹੀ ਸਥਿਤੀ ਵਿਚ ਤਿਰਸ਼ਨਾਥ ਅਰੋੜਾ ਨੂੰ ਪਹਿਲੀ ਵਾਰ ਇੱਕ ਸਾਫਟਵੇਅਰ ਕਲੀਨਰ ਦਾ ਕੰਮ ਕਰਨ ਤੇ 60 ਹਜ਼ਾਰ ਦਾ ਚੈੱਕ ਮਿਲਿਆ ਜੋ ਕਿ ਉਸ ਸਮੇਂ 19 ਸਾਲ ਦੇ ਲੜਕੇ ਦੇ ਲਈ ਬਹੁਤ ਮਾਇਨੇ ਰੱਖਦਾ ਸੀ |ਇਸ ਤੋਂ ਪ੍ਰੇਰਿਤ ਹੋ ਕੇ ਤਿਰਸ਼ਨਾਥ ਨੇ ਆਪਣੀ ਟੀ.ਏ.ਕੇ ਕੰਪਿਊਟਰ ਸਲਯੂਸ਼ਨ ਨਾਮ ਦੀ ਕੰਪਨੀ ਖੋਲ ਲਈ ਅਤੇ ਅੱਜ ਉਸਦੀ ਕੰਪਨੀ ਦਾ ਸਲਾਨਾ ਟਰਨ ਓਵਰ ਕਰੋੜਾਂ ਵਿਚ ਜਾਣ ਲੱਗਿਆ ਹੈ ਜਦਕਿ ਇਸ ਕੰਪਨੀ ਦੀ ਮਾਰਕੀਟ ਵੈਲ੍ਯੂ 2000 ਹਜ਼ਾਰ ਕਰੋੜ ਦੇ ਲਗਪਗ ਹੈ |ਤੁਹਾਨੂੰ ਦੱਸ ਦਿੰਦੇ ਹਾਂ ਕਿ ਤਿਰਸ਼ਨਾਥ ਅਰੋੜਾ ਦੀ ਉਮਰ ਕੇਵਲ 22 ਸਾਲ ਦੀ ਹੈ |ਤਿਰਸ਼ਨਾਥ ਅਰੋੜਾ  ਦੀ ਕੰਪਨੀ ਅੱਜ ਭਾਰਤ  ਵੱਡੀਆਂ-ਵੱਡੀਆਂ ਕੰਪਨੀਆਂ ਦੇ ਲਈ ਸਿਕਓਰਟੀ ਅਤੇ ਸਾਫਟਵੇਅਰ ਕਲੀਨਿੰਗ ਦਾ ਕੰਮ ਕਰ ਰਹੀ ਹੈ ਇਸ ਵਿਚ ਇੰਡੀਅਨ ਦੇ ਨੰਬਰ ਵਨ ਬਿਜਨਸਮੈਨ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀ ਵੀ ਸ਼ਾਮਿਲ ਹੈ |

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!