Breaking News

Reliance Jio ਲਾਂਚ ਕਰਨ ਜਾ ਰਿਹਾ ਹੈ ਸਭ ਤੋਂ ਸਸਤਾ 4G ਸਮਾਰਟਫੋਨ ,ਜਾਣੋ ਫ਼ੀਚਰ

Realiance ਕੰਪਨੀ ਨੇ Jio ਫੀਚਰ ਫੋਨ ਦੀ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਕੰਪਨੀ ਨੇ ਸਾਲ 2018 ਵਿੱਚ Jio 2 ਨੂੰ ਲਾਂਚ ਕੀਤਾ ਸੀ. ਗਾਹਕਾਂ ਨੇ ਇਸਨੂੰ ਬਹੁਤ ਪਸੰਦ ਕੀਤਾ ਅਤੇ ਵੱਡੀ ਮਾਤਰਾ ਵਿੱਚ ਵਿਕਰੀ ਹੋਈ, ਹੁਣ ਕੰਪਨੀ Jio ਫੋਨ ਸੀਰੀਜ ਦਾ ਅਗਲਾ ਫੋਨ Jio 3 ਲਾਂਚ ਕਰਨ ਵਾਲੀ ਹੈ.
Beetelbite ਦੀ ਰਿਪੋਰਟ ਦੇ ਮੁਤਾਬਕ Jio 3 ਨੂੰ ਟਚਸਕਰੀਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ .ਜੀਓ ਫੋਨ 3, ਜੀਓ ਫੋਨ ਤੋਂ ਕਾਫ਼ੀ ਵੱਖਰਾ ਹੈ ਕਿਉਂਕਿ ਇਹ ਇੱਕ ਸਮਾਰਟਫੋਨ ਹੋਵੇਗਾ.

Jio 3 ਦੇ ਫੀਚਰ
Jio ਫੋਨ ਦੇ ਲਾਂਚ ਹੁੰਦੇ ਹੀ ਇਹ ਭਾਰਤੀ ਫੋਨ ਬਾਜ਼ਾਰ ਵਿੱਚ ਸਭ ਤੋਂ ਵੱਡੀ ਫੀਚਰ ਫੋਨ ਵਿਕਰੇਤਾ ਕੰਪਨੀ ਬਣ ਗਈ ਹੈ . Beetelbite ਦੀ ਰਿਪੋਰਟ ਦੇ ਮੁਤਾਬਕ ਕੰਪਨੀ ਦਾ ਅਗਲਾ ਸਮਾਰਟਫੋਨ jio Phone 3 ਵਿੱਚ 5 ਇੰਚ ਦੀ ਫੁਲ ਟਚਸਕਰੀਨ ਡਿਸਪਲੇਅ ਦੇ ਨਾਲ ਲਾਂਚ ਹੋ ਸਕਦਾ ਹੈ .ਫੋਨ ਵਿੱਚ 2 GB RAM ਅਤੇ 64GB ਦੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ.
ਫੋਨ ਵਿੱਚ 5 MP ਦਾ ਰਿਅਰ ਕੈਮਰਾ ਅਤੇ 2 MP ਦਾ ਸੇਲਫੀ ਕੈਮਰਾ ਦਿੱਤਾ ਜਾ ਸਕਦਾ ਹੈ. ਰਿਪੋਰਟ ਦੇ ਮੁਤਾਬਕ jio 3 Android Go
ਆਪਰੇਟਿੰਗ ਸਿਸਟਮ ਦੇ
ਨਾਲ ਆ ਸਕਦਾ ਹੈ. ਜਿਸਦੀ ਸਿੱਧੀ ਟੱਕਰ ਸੈਮਸੰਗ ਗੈਲੇਕਸੀ J2 Core
( Go Edition ) ਅਤੇ ਰੇਡਮੀ ਗੋ ਸਮਾਰਟਫੋਨ ਨਾਲ ਹੋਵੇਗੀ.

Jio 3 ਦੀ ਇੰਨੀ ਹੋਵੇਗੀ ਕੀਮਤ
Jio 3 ਵਿੱਚ QWERTY ਕੀਪੈਡ ਵੀ ਦਿੱਤਾ ਜਾ ਸਕਦਾ ਹੈ ਜਿਸਨੂੰ ਫੀਚਰ ਫੋਨ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ . ਰਿਪੋਰਟ ਦੇ ਮੁਤਾਬਕ Jio 3 ਸਸਤਾ 4G ਸਮਾਰਟਫੋਨ ਹੋ ਸਕਦਾ ਹੈ. ਇਸਦੀ ਕੀਮਤ ਲਗਭੱਗ 4,500 ਰੁਪਏ ਹੋ ਸਕਦੀ ਹੈ . jio 3 ਨੂੰ ਜੁਲਾਈ ਜਾਂ ਅਗਸਤ 2019 ਤੱਕ ਸੇਲ ਲਈ ਉਪਲੱਬਧ ਕੀਤਾ ਜਾ ਸਕਦਾ ਹੈ. ਇਸ ਫੋਨ ਨੂੰ Jio stores , Reliance Digital stores ਅਤੇ Jio ਦੀ ਵੇਬਸਾਈਟ ਤੋਂ ਖਰੀਦ ਸਕਦੇ ਹੋ.

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!