ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਾਲੀਵੁਡ ਦੀ ਅਦਾਕਾਰਾ ਸਾਰਾ ਅਲੀ ਖਾਨ ਦੀ ਦੂਜੀ ਫਿਲਮ ਸਿੰਬਾ ਅੱਜ ਕੱਲ੍ਹ ਬਾਕਸ ਆਫਿਸ ਉੱਤੇ ਹਲਚਲ ਮਚਾ ਰਹੀ ਹੈ। ਇਹ ਫਿਲਮ ਹੁਣ ਤੱਕ 150 ਕਰੋੜ ਦੀ ਕਮਾਈ ਪਾਰ ਕਰ ਚੁੱਕੀ ਹੈ। ਇਸ ਫਿਲਮ ਵਿੱਚ ਸਾਰਾ ਦੇ ਨਾਲ ਰਣਵੀਰ ਸਿੰਘ ਨਜ਼ਰ ਆਏ ਸਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸਾਰਾ ਦੀ ਇੰਡਸਟਰੀ ਵਿੱਚ ਸਫਲਤਾ ਦੇ ਪਿੱਛੇ ਸਭ ਤੋਂ ਵੱਡਾ ਹੱਥ ਉਨ੍ਹਾਂ ਦੀ ਮਾਂ ਅਮ੍ਰਿਤਾ ਸਿੰਘ ਦਾ ਹੈ। ਜੀ ਹਾਂ ਫਿਲਮਾਂ ਵਿੱਚ ਐਕਟਿੰਗ ਕਰਨ ਵਿੱਚ ਸਾਰਾ ਦੀ ਮਾਂ ਅਮ੍ਰਿਤਾ ਸਿੰਘ ਉਨ੍ਹਾਂ ਦੀ ਮਦਦ ਕਰ ਰਹੀ ਹੈ। ਸਿਰਫ ਇੰਨਾ ਹੀ ਨਹੀਂ ਬਲਕਿ ਅਮ੍ਰਿਤਾ ਨੇ ਹੀ ਸਾਰਾ ਲਈ ਸਕਰਿਪਟ ਦੀ ਚੋਣ ਵੀ ਕੀਤੀ ਸੀ।
ਬਾਲੀਵੁਡ ਵਿੱਚ ਡੈਬਿਊ ਤੋਂ ਬਾਅਦ ਹੀ ਸਾਰਾ ਨੂੰ ਲਗਾਤਾਰ ਫਿਲਮਾਂ ਮਿਲ ਰਹੀਆਂ ਹਨ। ਸਾਰਾ ਦੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੀ ਮਾਂ ਦਾ ਹੱਥ ਹੈ। ਹਾਲ ਹੀ ਵਿੱਚ ਅਮ੍ਰਿਤਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੇ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਬਿਆਨ ਦਿੱਤਾ ਹੈ।
ਜਦੋਂ ਅਮ੍ਰਿਤਾ ਤੋਂ ਇਹ ਪੁੱਛਿਆ ਗਿਆ ਕਿ ਪਿਤਾ ਦੇ ਬਿਨਾਂ ਇਬਰਾਹਿਮ ਅਤੇ ਸਾਰਾ ਦੀ ਦੇਖਭਾਲ ਕਿਵੇਂ ਕਰ ਲਈ ? ਤਾਂ ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ , ਜਦੋਂ ਜ਼ਿੰਮੇਦਾਰੀ ਸਿਰ ਉੱਤੇ ਪੈਂਦੀ ਹੈ, ਸਭ ਆਪਣੇ ਆਪ ਹੀ ਹੋ ਜਾਂਦਾ ਹੈ। ਇਸ ਤੋਂ ਬਾਅਦ ਅਮ੍ਰਿਤਾ ਸਿੰਘ ਤੋਂ ਦੂਜੇ ਵਿਆਹ ਦੇ ਬਾਰੇ ਵਿੱਚ ਵੀ ਸਵਾਲ ਕੀਤਾ ਗਿਆ ਪਰ ਇਸ ਦੇ ਜਵਾਬ ਵਿੱਚ ਅਮ੍ਰਿਤਾ ਚੁਪ ਹੀ ਰਹੀ।
ਮਸ਼ਹੂਰ ਅਦਾਕਾਰ ਸਨੀ ਦਿਓਲ ਇਹ ਚਾਹੁੰਦੇ ਸਨ ਕਿ ਸਾਰਾ ਅਲੀ ਖਾਨ ਉਨ੍ਹਾਂ ਦੇ ਬੇਟੇ ਕਰਨ ਦਿਓਲ ਦੇ ਨਾਲ ਫਿਲਮ ‘ਪਲ ਪਲ ਦਿਲ ਕੇ ਪਾਸ’ ਦੇ ਜ਼ਰੀਏ ਬਾਲੀਵੁਡ ਡੈਬਿਊ ਕਰੇ ਪਰ ਸਾਰਾ ਦੀ ਮਾਂ ਅਮ੍ਰਿਤਾ ਨੇ ਉਨ੍ਹਾਂ ਦੇ ਡੈਬਿਊ ਲਈ ਫਿਲਮ ਕੇਦਾਰਨਾਥ ਨੂੰ ਚੁਣਿਆ ਸੀ।
ਜੇਕਰ ਗੱਲ ਕਿਤੀ ਜਾਏ ਸਾਰਾ ਅਲੀ ਖਾਨ ਦੀ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਅਪਡੇਟ ਦਿੰਦੀ ਰਹਿੰਦੀ ਹੈ। ਸਾਰਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਸੁਰ਼ਖੀਆਂ ‘ਚ ਰਹਿੰਦੀ ਹੈ। ਸਾਰਾ ਦੀ ਐਕਟਿੰਗ ਦੇ ਦਰਸ਼ਕ ਬਹੁਤ ਦਿਵਾਨੇ ਹਨ।
Check Also
ਕਰੋਨਾ ਵੈਕਸੀਨ ਦਾ ਹੋਣ ਲਗਾ ਸਬ ਤੋਂ ਵੱਡਾ ਤਜਰਬਾ ਸਾਰੀ ਦੁਨੀਆਂ ਦੀ ਨਜਰ ਅਮਰੀਕਾ ਤੇ
ਆਈ ਤਾਜਾ ਵੱਡੀ ਖਬਰ ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦੀ ਵੈਕਸੀਨ …